ਨਵੀਂ ਦਿੱਲੀ— ਕਈ ਵਾਰ ਕੁਝ ਠੰਡਾ ਪੀਣ ਦਾ ਮਨ ਕਰਦਾ ਹੈ ਤਾਂ ਅਜਿਹੇ ਵਿਚ ਅਸੀਂ ਲੋਕ ਨਿੰਬੂ ਪਾਣੀ ਜਾਂ ਜੂਸ ਪੀ ਲੈਂਦੇ ਹਨ। ਇਸ ਦੀ ਬਜਾÎਏ ਤੁਸੀਂ ਸੰਤਰੇ ਦੇ ਰਸ ਅਤੇ ਆੜੂ ਨਾਲ ਕੁਝ ਵੱਖਰੇ ਤਰੀਕੇ ਦਾ ਫ੍ਰੈਸ਼ ਡ੍ਰਿੰਕ ਬਣਾ ਕੇ ਪੀ ਸਕਦੇ ਹੋ, ਜੋ ਸਾਰਿਆਂ ਨੂੰ ਬਹੁਤ ਪਸੰਦ ਆਵੇਗਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ
ਸਮੱਗਰੀ
- 6 ਆੜੂ
- 1/4 ਤਾਜਾ ਸੰਤਰੇ ਦਾ ਜੂਸ
- 3 ਚਮੱਚ ਖੰਡ
- 1/2 ਕੱਪ ਨਿੰਬੂ ਦਾ ਰਸ
ਗਾਰਨਿਸ਼ ਲਈ
-1 ਨਿੰਬੂ ਸਲਾਈਸ ਕੱਟਿਆ ਹੋਇਆ
-1 ਆੜੂ ਸਲਾਈਸ ਕੱਟਿਆ ਹੋਇਆ
ਵਿਧੀ
- ਸੱਭ ਤੋਂ ਪਹਿਲਾਂ ਆੜੂ ਨੂੰ ਛਿੱਲ ਕੇ ਉਸ ਨੂੰ ਕੱਟ ਲਓ। ਫਿਰ ਆੜੂ, ਸੰਤਰੇ ਦਾ ਰਸ ਅਤੇ ਖੰਡ ਨੂੰ ਇਕੱਠਾ ਬਲੈਂਡ ਕਰ ਲਓ।
- ਫਿਰ ਚਾਰ ਗਲਾਸ ਪੀਸੀ ਹੋਈ ਬਰਫ ਪਾਓ ਅਤੇ ਉਸ ਵਿਚ ਤਿਆਰ ਆੜੂ ਦਾ ਜੂਸ ਪਾ ਦਿਓ।
- ਸਰਵ ਕਰਨ ਤੋਂ ਪਹਿਲਾਂ ਗਲਾਸ ਵਿਚ ਆੜੂ ਅਤੇ ਨਿੰਬੂ ਦੇ ਸਲਾਈਸ ਵਿਚੋਂ ਕੱਟ ਕੇ ਗਲਾਸ 'ਤੇ ਰੱਖੋ। ਤੁਹਾਡਾ ਚਿਲਡ ਆੜੂ ਜੂਸ ਤਿਆਰ ਹੈ।
ਇਨ੍ਹਾਂ ਕਾਰਨਾਂ ਕਰਕੇ ਲੜਕੀਆਂ ਕਰਨਾ ਚਾਹੁੰਦੀਆਂ ਹੈ ਬ੍ਰੇਕਅੱਪ
NEXT STORY