ਜਲੰਧਰ— ਖਾਣੇ 'ਚ ਖਾਸ ਰਾਇਤਾ ਸਰਵ ਕਰਨਾ ਹੋਵੇ ਤਾਂ ਫਰੂਟ ਰਾਇਤਾ ਸਭ ਤੋਂ ਵਧੀਆਂ ਹੈ ਇਸ ਦਾ ਖੱਟਾ-ਮਿੱਠਾ ਸੁਆਦ ਬੱਚਿਆਂ ਦੀ ਵੀ ਪਹਿਲੀ ਪਸੰਦ ਹੈ। ਆਓ ਜਾਣਦੇ ਹਾਂ ਇਸ ਨੂੰ ਘਰ 'ਚ ਬਣਾਉਣ ਦੀ ਆਸਾਨ ਵਿਧੀ।
ਸਮੱਗਰੀ
- ਨਮਕ (ਸੁਆਦ ਅਨੁਸਾਰ)
- ਜੀਰਾ ਪਾਊਡਰ
- ਅਨਾਰ ਦਾਣੇ
- ਸੁੱਕੇ ਮੇਵੇ
- 4 ਕੱਪ ਦਹੀਂ
- 2 ਕੱਪ ਪਾਈਨਐੱਪਲ (ਬਾਰੀਕ ਕੱਟੇ ਹੋਏ)
- 3 ਕੇਲੇ (ਛਿੱਲੇ ਅਤੇ ਬਰੀਕ ਕੱਟੇ ਹੋਏ)
- 3 ਸੇਬ (ਛਿੱਲੇ ਅਤੇ ਬਾਰੀਕ ਕੱਟੇ ਹੋਏ)
- 1 ਅੰਬ (ਛਿਲਿਆ ਹੋਇਆ ਅਤੇ ਬਰੀਕ ਕੱਟਿਆ ਹੋਇਆ)
- 2 ਕੱਪ ਅਨਾਰ ਦੇ ਦਾਣੇ
- 1 ਛੋਟੇ ਚਮਚ ਚਾਟ ਮਸਾਲਾ
- 2 ਛੋਟੇ ਚਮਚ ਰਾਇਤਾ ਮਸਾਲਾ,
- ਇੱਕ ਛੋਟਾ ਚਮਚ ਚੀਨੀ
- ਅੱਧਾ ਛੋਟਾ ਚਮਚ ਕਾਲੀ ਮਿਰਚ ਪਾਊਡਰ
ਵਿਧੀ
1. ਸਭ ਤੋਂ ਪਹਿਲਾਂ ਇਕ ਭਾਂਡੇ 'ਚ ਦਹੀ, ਕਾਲੀ ਮਿਰਚ ਪਾਊਡਰ, ਰਾਇਤਾ ਮਸਾਲਾ, ਚਾਟ ਮਸਾਲਾ ਅਤੇ ਚੀਨੀ ਪਾ ਕੇ ਚੰਗੀ ਤਰਾਂ ਘੋਲ ਲਓ।
2. ਹੁਣ ਇਸ ਮਿਸ਼ਰਨ 'ਚ ਸਾਰੇ ਕੱਟੇ ਹੋਏ ਫਲ ਅਤੇ ਨਮਕ ਪਾ ਕੇ ਮਿਲਾਓ
3. ਤੁਹਾਡਾ ਫਰੂਟ ਰਾਇਤਾ ਤਿਆਰ ਹੈ
4. ਇਸ ਨੂੰ ਠੰਡਾ ਕਰਨ ਲਈ ਕੁਝ ਦੇਰ ਲਈ ਫਰਿੱਜ 'ਚ ਰੱਖੋ ਹੁਣ ਫਰੂਟ ਰਾਇਤੇ ਨੂੰ ਸੁੱਕੇ ਮੇਵੇ , ਜੀਰਾ ਪਾਊਡਰ ਅਤੇ ਅਨਾਰ ਦਾਣਿਆਂ ਨਾਲ ਗਾਰਨਿਸ਼ ਕਰਕੇ ਸਰਵ ਕਰੋ।
ਸਿਹਤ ਲਈ ਲਾਭਦਾਇਕ ਹੈ ਦਾਲਚੀਨੀ
NEXT STORY