ਮੁੰਬਈ— ਅਕਸਰ ਰਸੋਈ 'ਚ ਕੰਮ ਕਰਦੀਆਂ ਔਰਤਾਂ ਦੇ ਹੱਥ ਬਹੁਤ ਖਰਾਬ ਹੋ ਜਾਂਦੇ ਹਨ। ਇਸਦਾ ਸਿੱਧਾ ਅਸਰ ਉਨ੍ਹਾਂ ਦੇ ਨਹੁੰੰਆਂ 'ਤੇ ਪੈਂਦਾ ਹੈ, ਜੋ ਖੁਸ਼ਕ ਅਤੇ ਕਮਜ਼ੋਰ ਹੋ ਜਾਂਦੇ ਹਨ ਅਤੇ ਦਿੱਸਣ 'ਚ ਸੁੰਦਰ ਨਹੀਂ ਲੱਗਦੇ। ਹਾਲਾਂਕਿ ਹਾਟ ਆਇਲ ਮੈਨੀਕਿਓਰ ਬਹੁਤ ਮਹਿੰਗਾ ਟ੍ਰੀਟਮੈਂਟ ਹੈ, ਪਰ ਆਪਣੇ ਨਹੁੰਆਂ ਅਤੇ ਹੱਥਾਂ ਨੂੰ ਪੈਂਪਰ ਕਰਨ ਦਾ ਇਸ ਤੋਂ ਚੰਗਾ ਤਰੀਕਾ ਕੋਈ ਹੋਰ ਨਹੀਂ ਹੋ ਸਕਦਾ। ਤੁਸੀਂ ਚਾਹੋਂ ਤਾਂ ਇਸ ਨੂੰ ਘਰ ਹੀ ਕਰਕੇ ਸਪਾ ਵਰਗਾ ਟ੍ਰੀਟਮੈਂਟ ਪਾਓਗੇ, ਨਾਲ ਹੀ ਤੁਹਾਡੇ ਹੱਥ ਅਤੇ ਨਹੁੰ ਵੀ ਖੂਬਸੂਰਤ ਦਿਸਣਗੇ।
-ਇਸ ਤਰ੍ਹਾਂ ਬਣਾਓ
ਸਭ ਤੋਂ ਪਹਿਲਾਂ ਤਾਂ ਸੂਰਜਮੁਖੀ ਦੇ ਤੇਲ ਅਤੇ ਕੈਸਟਰਲ ਆਇਲ ਨੂੰ ਮਿਕਸ ਕਰ ਲਓ। ਹੁਣ ਥੋੜ੍ਹਾਂ ਜਿਹਾ ਬਾਦਾਮ ਦਾ ਤੇਲ, ਵਿਟਾਮਿਨ ਈ ਆਇਲ ਅਤੇ ਆਲਿਵ ਆਇਲ ਵੀ ਲਓ। ਟੀ ਟ੍ਰੀ ਆਇਲ ਅਤੇ ਵਿਟਾਮਿਨ ਈ ਕੈਪਸੂਲ ਵੀ ਲਓ। ਹੁਣ ਇਨ੍ਹਾਂ ਸਾਰਿਆਂ ਨੂੰ ਇਕੱਠੇ ਮਿਕਸ ਕਰਕੇ ਮਾਈਕ੍ਰੋਵੇਵ 'ਚ 30 ਸੈਕਿੰਡਸ ਲਈ ਗਰਮ ਕਰੋ। ਤੁਸੀਂ ਇਸ 'ਚ ਵਿਟਾਮਿਨ ਈ ਦੇ ਕੈਪਸੂਲ ਨੂੰ ਤੋੜ ਕੇ ਅੰਦਰੋ ਮਿਸ਼ਰਨ ਨੂੰ ਇਸ 'ਚ ਮਿਕਸ ਕਰ ਸਕਦੇ ਹੋ।
ਕੋਸ਼ਿਸ਼ ਕਰੋ ਕਿ ਤੇਲ ਬਹੁਤ ਜ਼ਿਆਦਾ ਨਾ ਗਰਮ ਹੋਵੇ। ਹੁਣ ਹੌਲੀ ਜਿਹੇ ਤੇਲ ਦੇ ਅੰਦਰ ਆਪਣੀਆਂ ਉਂਗਲੀਆਂ ਨੂੰ ਡੁਬੋ ਕੇ ਰੱਖੋ ਅਤੇ ਜਦੋਂ ਤਕ ਤੇਲ ਠੰਡਾ ਨਾ ਹੋ ਜਾਵੇ ਆਪਣੀਆ ਉਂਗਲੀਆਂ ਬਾਹਰ ਨਾ ਕੱਢੋ। ਜੇਕਰ ਤੁਹਾਨੂੰ ਅਜਿਹਾ ਕਰਨਾ ਪਸੰਦ ਆਇਆ ਹੋਵੇ ਤਾਂ ਤੇਲ ਨੂੰ ਹੋਰ 10 ਸੈਕਿੰਡਸ ਲਈ ਗਰਮ ਕਰਕੇ ਇਹ ਵਿਧੀ ਕਰੋ।
ਇਕ ਵਾਰ ਮੈਨੀਕਿਓਰ ਹੋਣ 'ਤੇ ਉਂਗਲੀਆਂ ਨੂੰ ਬਾਹਰ ਕੱਢੋ ਅਤੇ ਹੱਥਾ ਨੂੰ ਸਾਫ ਤੌਲੀਏ ਨਾਲ ਪੂੰਝ ਲਓ। ਹੋ ਗਿਆ ਤੁਹਾਡਾ ਹਾਟ ਆਇਲ ਮੈਨੀਕਿਓਰ। ਇਸੇ ਤਰ੍ਹਾਂ ਹਫਤੇ 'ਚ ਦੋ ਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਕਰ ਸਕਦੇ ਹੋ। ਇਸ ਤੋਂ ਇਲਾਵਾ ਯਾਦ ਰੱਖੋ ਕਿ ਸੌਂਦੇ ਸਮੇਂ ਤੁਸੀ ਅਪਣੇ ਹੱਥਾਂ ਦੀ ਮਆਇਸਚਰਾਈਜ਼ਰ ਨਾਲ ਮਾਲਿਸ਼ ਵੀ ਕਰਨੀ ਹੈ।
- ਫਾਇਦੇ
ਰੋਜ਼ਾਨਾ ਹਾਟ ਆਇਲ ਮੈਨੀਕਿਓਰ ਕਰਨ ਨਾਲ ਤੁਹਾਡੇ ਨਹੁੰਆਂ ਦੀ ਉਮਰ ਜਲਦੀ ਨਹੀਂ ਘਟਦੀ। ਇਸ ਨਾਲ ਬਲੱਡ ਸਰਕੁਲੇਸ਼ਨ ਵੀ ਸੁਧਰਦਾ ਹੈ, ਜਿਸ ਨਾਲ ਚਮੜੀ ਹਮੇਸ਼ਾ ਹੈਲਦੀ ਰਹਿੰਦੀ ਹੈ ਅਤੇ ਲੰਮੇ ਸਮੇਂ ਤਕ ਜਵਾਨ ਬਣੀ ਰਹਿੰਦੀ ਹੈ। ਇਸ ਨਾਲ ਜਿਥੇ ਤੁਹਾਡੇ ਨਹੁੰਆਂ ਦੀ ਚਮਕ ਬਰਕਰਾਰ ਰਹੇਗੀ, ਉਥੇ ਹੀ ਉਸ ਦਾ ਟੈਕਸਚਰ ਵੀ ਸੁਧਰੇਗਾ। ਤੁਹਾਡੇ ਨਹੁੰ ਦੇਖਣ 'ਚ ਸਾਫ ਲੱਗਣਗੇ ਅਤੇ ਜਲਦੀ ਵਧਣਗੇ।
ਸਵੇਰ ਦੇ ਸਮੇਂ ਸੰਬੰਧ ਬਣਾਉਣ ਨਾਲ ਹੁੰਦੇ ਹਨ ਇਹ ਫਾਇਦੇ
NEXT STORY