ਜਲੰਧਰ— ਤੁਸੀਂ ਸਾਰਿਆਂ ਨੇ ਸਮੌਸੇ ਤਾਂ ਆਮ ਖਾਧੇ ਹੋਣਗੇ ਪਰ ਇਸ ਵਾਰ ਅਸੀਂ ਤੁਹਾਨੂੰ ਮਿੰਨੀ ਡਰਾਈ ਸਮੋਸੇ ਦੀ ਰੈਪਿਸੀ ਦੱਸਣ ਜਾ ਰਹੇ ਹਾਂ। ਇਹ ਬਣਾਉਣ 'ਚ ਬਹੁਤ ਹੀ ਆਸਾਨ ਹਨ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
- 200 ਗ੍ਰਾਮ ਮਿਕਸ ਆਟਾ
- 2 ਚੱਮਚ ਦੇਸੀ ਘਿਉ
- 1/2 ਚੱਮਚ ਨਮਕ
- 1/4 ਚੱਮਚ ਕਾਰੋਮ ਬੀਜ
- ਪਾਣੀ
- 50 ਗ੍ਰਾਮ ਆਲੂ ਭੂਜੀਆ
- 2 ਚੱਮਚ ਤਿੱਲ ਦੇ ਬੀਜ
- 1 ਚੱਮਚ ਫੈਨਿਲ ਪਾਊਡਰ
- 1 ਚੱਮਚ ਧਨੀਆ ਪਾਊਡਰ
- 1/2 ਚੱਮਚ ਲਾਲ ਮਿਰਚ
- 1 ਚੱਮਚ ਚੀਨੀ
- 1/2 ਚੱਮਚ ਨਮਕ
- 1 ਚੱਮਚ ਸੌਂਗੀ
- 2 ਚੱਮਚ ਕਾਜੂ
- 1 ਚੱਮਚ ਇਮਲੀ ਦਾ ਗੁੱਦਾ
- ਤੇਲ ਤਲਣ ਲਈ
ਵਿਧੀ—
1. ਇਕ ਕਟੋਰੀ 'ਚ 200 ਗ੍ਰਾਮ ਮਿਕਸ ਆਟਾ ਲਓ ਫਿਰ ਇਸ 'ਚ 2 ਚੱਮਚ ਦੇਸੀ ਘਿਉ, 1/2 ਚੱਮਚ ਨਮਕ, 1/4 ਚੱਮਚ ਕਾਰੋਮ ਬੀਜ, 90 ਮਿਲੀਲੀਟਰ ਪਾਣੀ ਪਾ ਕੇ ਗੁੰਨ ਲਓ।
2. ਹੁਣ ਇਸ ਨੂੰ 20 ਮਿੰਟ ਲਈ ਸਾਈਡ 'ਤੇ ਰੱਖ ਦਿਓ।
3. ਫਿਰ ਇਕ ਵੱਖਰੇ ਕਟੋਰੇ 'ਚ 50 ਗ੍ਰਾਮ ਆਲੂ ਭੂਜੀਆ, 2 ਚੱਮਚ ਤਿੱਲ ਦੇ ਬੀਜ, 1 ਚੱਮਚ ਫੈਨਿਲ ਪਾਊਡਰ, 1 ਚੱਮਚ ਧਨੀਆ ਪਾਊਡਰ, 1/2 ਚੱਮਚ ਲਾਲ ਮਿਰਚ, 1 ਚੱਮਚ ਚੀਨੀ, 1/2 ਚੱਮਚ ਨਮਕ ਪਾ ਕੇ ਬਲੈਂਡ ਕਰ ਲਓ।
4. ਬਲੈਂਡ ਕੀਤੇ ਹੋਏ ਮਿਸ਼ਰਣ 'ਚ 1 ਚੱਮਚ ਸੌਂਗੀ, 2 ਚੱਮਚ ਕਾਜੂ, 1 ਚੱਮਚ ਇਮਲੀ ਦਾ ਗੁੱਦਾ ਮਿਲਾ ਕੇ ਮਿਕਸ ਕਰੋ।
5. ਫਿਰ ਗੁੰਨੇ ਹੋਏ ਆਟੇ ਦਾ ਇਕ ਪੇੜਾ ਵੇਲ ਲਓ ਅਤੇ ਸੈਂਟਰ ਤੋਂ ਕੱਟ ਲਓ।
6. ਫਿਰ ਇਸ ਦੇ ਕਿਨਾਰਿਆਂ 'ਤੇ ਪਾਣੀ ਲਗਾ ਕੇ ਤਿਕੋਣੇ ਆਕਾਰ 'ਚ ਸਮੋਸੇ ਦੀ ਸ਼ੇਪ ਦਿਓ।
7. ਇਸ 'ਚ ਪਹਿਲਾਂ ਤੋਂ ਤਿਆਰ ਮਿਸ਼ਰਣ ਫਿਲ ਕਰੋ। (ਵੀਡੀਓ 'ਚੇ ਦੇਖੋ) ਅਤੇ ਬੰਦ ਕਰੋ।
8. ਕੜ੍ਹਾਈ 'ਚ ਤੇਲ ਗਰਮ ਕਰਕੇ ਇਨ੍ਹਾਂ ਸਾਰਿਆਂ ਨੂੰ ਫਰਾਈ ਕਰ ਲਓ।
9. ਤੁਹਾਡੇ ਮਿੰਨੀ ਡਰਾਈ ਸਮੋਸੇ ਤਿਆਰ ਹਨ। ਸਾਓਸ ਨਾਲ ਸਰਵ ਕਰੋ।
ਕਾਰਾ ਬੂੰਦੀ ਨਾਲ ਟਰਿੱਪ ਨੂੰ ਬਣਾਓ ਮਜ਼ੇਦਾਰ
NEXT STORY