ਮੁੰਬਈ—ਦੁਨੀਆ 'ਚ ਕਈ ਅਜਿਹੀਆਂ ਰਹੱਸਮਈ ਚੀਜ਼ਾਂ ਹਨ ਜਿਨ੍ਹਾਂ ਦੇ ਰਹੱਸ ਨੂੰ ਅੱਜ ਤੱਕ ਵਿਗਿਆਨ ਸੁਲਝਾ ਨਹੀਂ ਸਕਿਆ ਹੈ। ਇੱਕ ਅਜਿਹੀ ਹੀ ਰਹੱਸਮਈ ਪੱਥਰ ਲੱਗਭਗ 1200 ਸਾਲ ਪੁਰਾਣਾ ਹੈ ਕਹਿੰਦੇ ਹਨ ਇੱਕ ਵਾਰ ਇਸ ਪੱਥਰ ਨੂੰ 7 ਹਾਥੀਆਂ ਤੋਂ ਖਿਚਵਾਇਆ ਸੀ ਗਿਆ ਸੀ ਪਰ ਉਹ ਵੀ ਇਸ ਪੱਥਰ ਨੂੰ 1 ਇੰਚ ਵੀ ਖਿਸਕਾ ਨਾ ਸਕੇ। ਇਹ ਪੱਥਰ ਤਾਮਿਲਨਾਡੂ ਦੇ ਮਹਾਬਲੀਪੁਰਮ 'ਚ ਹੈ । ਇਸ ਪੱਥਰ ਦੀ ਉਚਾਈ 20 ਫੁੱਟ ਅਤੇ ਚੌੜਾਈ 5 ਫੁੱਟ ਹੈ ਪਰ ਇਹ ਪੱਥਰ ਜਿਸ ਤਰ੍ਹਾਂ ਨਾਲ ਆਪਣੀ ਜਗ੍ਹਾਂ 'ਤੇ ਟਿੱਕਿਆ ਹੈ, ਉਹ ਇਸ ਨੂੰ ਔਨੋਖਾ ਬਣਾਉਦਾ ਹੈ। ਸਾਲ 1908 'ਚ ਪਹਿਲੀ ਵਾਰ ਉੱਥੋਂ ਖਬਰਾਂ 'ਚ ਆਇਆ ਸੀ, ਜਦੋਂ ਇੱਥੋਂ ਦੇ ਗਵਰਨਰ ਨੇ ਇਸ ਪੱਥਰ ਨੂੰ ਅਜੀਬ ਤਰ੍ਹਾਂ ਨਾਲ ਖੜ੍ਹਾ ਦੇਖਿਆ । ਉਨ੍ਹਾਂ ਨੂੰ ਲੱਗਾ ਕਿ ਇਸ ਨਾਲ ਕੋਈ ਵੱਡੀ ਦੁਰਘਟਨਾ ਹੋ ਸਕਦੀ ਹੈ । ਇਸ ਕਰਕੇ ਉਨ੍ਹਾਂ ਨੇ ਕਰੀਬ 7 ਹਾਥੀਆਂ ਨਾਲ ਇਸ ਨੂੰ ਖਿਚਵਾਇਆ ਪਰ ਪਰ ਉਨ੍ਹਾਂ ਕੋਲੋ ਇਹ ਹਿੱਲ ਨਾ ਸਕਿਆ। ਇਸ ਪੱਥਰ ਨਾਲ ਜੁੜੀ ਇੱਕ ਦੰਦਕਥਾ ਵੀ ਹੈ ਕਿ ਇਹ ਜੰਮਿਆ ਹੋਇਆ ਮੱਖਣ ਹੈ ਜੋ ਸ਼੍ਰੀ ਕਿਸ਼ਨ ਜੀ ਨੇ ਆਪਣੀ ਵਾਲ ਅਵਸਥਾ 'ਚ ਇੱਥੇ ਸੁੱਟ ਦਿੱਤਾ ਸੀ। ਉੱਦੋਂ ਤੋਂ ਲੋਕ ਇਸ ਪੱਥਰ ਨੂੰ ' ਕ੍ਰਿਸ਼ਨ ਦੀ ਮੱਖਣ ਗੇਦ' ਦਾ ਨਾਮ ਨਾਲ ਵੀ ਜਾਣਦੇ ਹਨ। ਵਿਗਿਆਨੀ ਵੀ ਹਜੇ ਤੱਕ ਇਸ ਪੱਥਰ ਦੇ ਰਹੱਸ ਨੂੰ ਨਹੀਂ ਸਮਝ ਸਕੇ ਹਨ। ਇੱਥੋਂ ਤੱਕ ਕਿ ਉਹ ਇਹ ਵੀ ਨਹੀਂ ਜਾਣ ਸਕੇ ਕਿ ਇਸ ਨੂੰ ਇਨਸਾਨ ਵਲੋਂ ਖੜ੍ਹਾ ਕਿੱਤਾ ਗਿਆ ਹੈ ਜਾਂ ਕੁਦਰਤ ਵਲੋਂ।ਇਸ ਤੱਥ ਨੂੰ ਲੈ ਕੇ ਵਿਗਿਆਨੀ ਵੀ ਦੁਚੱਤੀ 'ਚ ਹਨ।
ਚਾਹ ਦੇ ਨਾਲ ਖਾਓ ਨਮਕੀਨ ਮਟਰੀ
NEXT STORY