ਮੁੰਬਈ— ਨਹੁੰਆਂ ਦੀ ਇੰਫ਼ੈਕਸ਼ਨ ਸਿਹਤ ਲਈ ਹਾਨੀਕਾਰਕ ਹੁੰਦੀ ਹੈ । ਇਹ ਗੰਦਗੀ, ਪ੍ਰਦੂਸ਼ਣ, ਸਾਫ਼-ਸਫ਼ਾਈ ਦੀ ਕਮੀ, ਸਿੰਥੈਟਿਕ ਜਰਾਬਾਂ ਅਤੇ ਪੈਰਾਂ 'ਚ ਜ਼ਿਆਦਾ ਦੇਰ ਪਸੀਨੇ ਦੇ ਕਾਰਨ ਹੁੰਦਾ ਹੈ। ਕਈ ਵਾਰ ਨਹੁੰਆਂ 'ਚ ਇੰਫ਼ੈਕਸ਼ਨ ਦਾ ਕਾਰਨ ਸਰੀਰ 'ਚ ਪੀ. ਐਚ. ਪੱਧਰ ਸਹੀ ਨਾ ਹੋਣ ਕਾਰਨ ਵੀ ਹੋ ਸਕਦਾ ਹੈ ਜਿਸ ਕਾਰਨ ਸਰੀਰ 'ਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ ਜੇਕਰ ਇਸ ਦਾ ਇਲਾਜ ਸਹੀ ਸਮੇਂ ਨਾ ਕੀਤਾ ਜਾਵੇ ਤਾਂ ਨਹੁੰ ਮੋਟੇ ਹੋ ਜਾਂਦੇ ਹਨ ਅਤੇ ਦਰਦ ਦਾ ਕਾਰਨ ਬਣਦੇ ਹਨ।
ਜੇਕਰ ਇਹ ਸਾਰੇ ਲੱਛਣ ਤੁਹਾਡੇ ਨਹੁੰਆਂ 'ਚ ਵੀ ਹਨ ਅਤੇ ਨਹੁੰਆਂ ਦੇ ਆਸ-ਪਾਸ ਸੋਜ ਰਹਿੰਦੀ ਹੈ ਤਾਂ ਕਰੋ ਇਹ ਉਪਾਅ
1. ਸੇਬ ਦਾ ਸਿਰਕਾ
ਸੇਬ ਦੇ ਸਿਰਕੇ ਅਤੇ ਪਾਣੀ ਦੀ ਬਰਾਬਰ ਮਾਤਰਾ ਲਓ ਅਤੇ ਇਸ ਘੋਲ 'ਚ ਆਪਣੇ ਨਹੁੰਆਂ ਨੂੰ ਕੁਝ ਦੇਰ ਡੁਬੋ ਦਿਓ ਅਤੇ ਕੁਝ ਦਿਨ ਲਗਾਤਾਰ ਇਸ ਤਰ੍ਹਾਂ ਕਰੋ।
2. ਲਸਣ
ਲਸਣ ਦੀਆਂ ਕਲੀਆਂ ਦੇ ਪੇਸਟ 'ਚ ਸਫ਼ੈਦ ਸਿਰਕਾ ਮਿਲਾ ਕੇ ਇਹ ਪੇਸਟ ਨਹੁੰਆਂ 'ਤੇ ਲਗਾਓ ਅਤੇ ਇਸਨੂੰ 15-20 ਮਿੰਟ ਤੱਕ ਲੱਗਾ ਰਹਿਣ ਦਿਓ। ਇਸ ਦਾ ਇਸਤੇਮਾਲ ਕੁਝ ਦਿਨ ਲਗਾਤਾਰ ਕਰੋ। 33. 3. ਨਿੰਬੂ ਦਾ ਰਸ
ਨਿੰਬੂ ਦੇ ਰਸ ਨਾਲ ਕੁਝ ਦਿਨ ਨਹੁੰਆਂ ਦੀ ਮਾਲਿਸ਼ ਕਰੋ। ਸੁੱਕਣ 'ਤੇ ਧੋ ਲਓ।
4. ਟੀ ਟ੍ਰੀ ਤੇਲ
ਟੀ ਟ੍ਰੀ ਤੇਲ 'ਚ ਕੁਝ ਬੂੰਦਾਂ ਜੈਤੂਨ ਦੇ ਤੇਲ ਦੀਆਂ ਮਿਲਾਓ ਅਤੇ ਇਸ ਤੇਲ ਨਾਲ ਮਾਲਿਸ਼ ਕਰੋ। ਕੁਝ ਦਿਨ ਲਗਾਤਾਰ ਇਸ ਦੀ ਵਰਤੋਂ ਕਰੋ।
5. ਗਰਮ ਪਾਣੀ
ਆਪਣੇ ਹੱਥਾਂ ਨੂੰ ਗਰਮ ਪਾਣੀ ਨਾਲ ਧੋਵੋ। ਗਰਮ ਪਾਣੀ 'ਚ ਥੋੜ੍ਹਾ ਨਾਰੀਅਲ ਦਾ ਤੇਲ ਮਿਲਾ ਕੇ ਕੁਝ ਦੇਰ ਇਸ ਘੋਲ 'ਚ ਨਹੁੰਆਂ ਨੂੰ ਡੁਬੋ ਕੇ ਰੱਖੋ। ਇਸ ਨਾਲ ਵੀ ਨਹੁੰ ਠੀਕ ਹੋਣੇ ਸ਼ੁਰੂ ਹੋ ਜਾਂਦੇ ਹਨ।
ਦਮੇ ਕਾਰਨ ਬੱਚਿਆਂ 'ਚ ਮੋਟਾਪੇ ਦਾ ਖਤਰਾ
NEXT STORY