ਵੈੱਬ ਡੈਸਕ - ਗਰਮੀਆਂ ਦੇ ਮੌਸਮ 'ਚ ਕਰੇਲਾ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਪਰ ਅਕਸਰ ਬੱਚੇ ਅਤੇ ਕਈ ਵੱਡੇ ਇਸ ਦੀ ਕੜਵਾਹਟ ਕਰਕੇ ਇਸ ਨੂੰ ਖਾਣ ਤੋਂ ਕਤਰਾਉਂਦੇ ਹਨ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਬਣਾਏ ਕਰੇਲੇ ਉਂਗਲੀਆਂ ਚੱਟਣ ਲਈ ਮਜਬੂਰ ਕਰ ਦੇਣ, ਤਾਂ ਅਪਣਾਓ ਇਹ ਖ਼ਾਸ ਦੇਸੀ ਤਰੀਕਾ।
ਕੜਵਾਹਟ ਦੂਰ ਕਰਨ ਦਾ ਸਭ ਤੋਂ ਵੱਡਾ ਰਾਜ਼
ਕਰੇਲੇ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਛਿੱਲ ਕੇ ਨਮਕ ਲਗਾ ਕੇ ਘੱਟੋ-ਘੱਟ 30 ਮਿੰਟ ਲਈ ਧੁੱਪ ਜਾਂ ਬਾਹਰ ਰੱਖ ਦਿਓ। ਇਸ ਤੋਂ ਬਾਅਦ ਉਨ੍ਹਾਂ ਨੂੰ ਚੰਗੀ ਤਰ੍ਹਾਂ ਮਲ ਕੇ ਧੋ ਲਓ। ਅਜਿਹਾ ਕਰਨ ਨਾਲ ਕਰੇਲਿਆਂ ਦੀ ਸਾਰੀ ਕੜਵਾਹਟ ਪਾਣੀ ਦੇ ਰੂਪ 'ਚ ਬਾਹਰ ਨਿਕਲ ਜਾਵੇਗੀ।
ਜ਼ਬਰਦਸਤ ਮਸਾਲਾ ਤਿਆਰ ਕਰਨ ਦੀ ਵਿਧੀ
ਭਰਵੇਂ ਕਰੇਲਿਆਂ ਦਾ ਅਸਲੀ ਸੁਆਦ ਉਸ ਦੇ ਅੰਦਰ ਭਰੇ ਜਾਣ ਵਾਲੇ ਮਸਾਲੇ ਵਿੱਚ ਹੁੰਦਾ ਹੈ।
ਸਮੱਗਰੀ
- ਬਾਰੀਕ ਕੱਟੇ ਪਿਆਜ਼, ਅਦਰਕ-ਲਸਣ ਦਾ ਪੇਸਟ, ਹਰੀ ਮਿਰਚ, ਸੌਂਫ ਦਾ ਪਾਊਡਰ, ਅੰਬਚੂਰ (ਖਟਾਈ), ਹਲਦੀ, ਨਮਕ ਅਤੇ ਗਰਮ ਮਸਾਲਾ।
ਤਰੀਕਾ
- ਇਕ ਕੜਾਹੀ 'ਚ ਥੋੜ੍ਹਾ ਜਿਹਾ ਤੇਲ ਗਰਮ ਕਰਕੇ ਪਿਆਜ਼ ਅਤੇ ਸਾਰੇ ਮਸਾਲਿਆਂ ਨੂੰ ਹਲਕਾ ਭੁੰਨ ਲਓ। ਸੌਂਫ ਅਤੇ ਅੰਬਚੂਰ ਪਾਉਣ ਨਾਲ ਕਰੇਲਿਆਂ ਦਾ ਸੁਆਦ ਦੁੱਗਣਾ ਹੋ ਜਾਂਦਾ ਹੈ।
ਬਣਾਉਣ ਦਾ ਸਹੀ ਤਰੀਕਾ
ਤਿਆਰ ਕੀਤੇ ਮਸਾਲੇ ਨੂੰ ਧੋਤੇ ਹੋਏ ਕਰੇਲਿਆਂ 'ਚ ਚੰਗੀ ਤਰ੍ਹਾਂ ਭਰ ਦਿਓ।
ਜੇਕਰ ਕਰੇਲੇ ਖੁੱਲ੍ਹਣ ਦਾ ਡਰ ਹੋਵੇ, ਤਾਂ ਉਨ੍ਹਾਂ ਨੂੰ ਸਾਫ਼ ਧਾਗੇ ਨਾਲ ਲਪੇਟਿਆ ਜਾ ਸਕਦਾ ਹੈ।
ਹੁਣ ਇਕ ਕੜਾਹੀ 'ਚ ਸਰ੍ਹੋਂ ਦਾ ਤੇਲ ਗਰਮ ਕਰੋ (ਸਰ੍ਹੋਂ ਦੇ ਤੇਲ 'ਚ ਕਰੇਲੇ ਜ਼ਿਆਦਾ ਸਵਾਦ ਬਣਦੇ ਹਨ)।
ਹਲਕੀ ਅੱਗ 'ਤੇ ਕਰੇਲਿਆਂ ਨੂੰ ਚਾਰੇ ਪਾਸਿਓਂ ਸੁਨਹਿਰੀ ਹੋਣ ਤੱਕ ਪਕਾਓ।
ਸਿਹਤ ਲਈ ਫਾਇਦੇ
ਕਰੇਲਾ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ। ਇਹ ਖੂਨ ਨੂੰ ਸਾਫ਼ ਕਰਦਾ ਹੈ ਅਤੇ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ। ਇਸ ਤਰੀਕੇ ਨਾਲ ਬਣਾਏ ਗਏ ਕਰੇਲੇ ਨਾ ਸਿਰਫ਼ ਸੁਆਦ ਹੁੰਦੇ ਹਨ, ਸਗੋਂ ਆਪਣੀ ਪੌਸ਼ਟਿਕਤਾ ਵੀ ਬਰਕਰਾਰ ਰੱਖਦੇ ਹਨ।
ਇੰਡੀਅਨ ਫੈਸ਼ਨ ਦਾ ਨਵਾਂ ਸਟੇਟਮੈਂਟ ਬਣੇ ਕੰਟਰਾਸਟ ਦੁਪੱਟੇ
NEXT STORY