ਨਵੀਂ ਦਿੱਲੀ— ਚੰਗੀ ਸਿਹਤ ਨਾਲ ਹੀ ਸਾਰੇ ਸੁੱਖ ਮਾਣੇ ਜਾ ਸਕਦੇ ਹਨ। ਇਸ ਲਈ ਚੰਗੀ ਸਿਹਤ ਬਣਾਈ ਰੱਖਣ ਲਈ ਮੱਛੀ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਆਪਣੀ ਖੁਰਾਕ 'ਚ ਕਈ ਵਿਟਾਮਿਨਸ ਛੱਡ ਸਕਦੇ ਹੋ ਪਰ ਮੱਛੀ ਦਾ ਤੇਲ ਨਹੀਂ।
ਆਮ ਤੌਰ 'ਤੇ ਮੱਛੀ ਦੇ ਤੇਲ ਠੰਡੇ ਡੂੰਘੇ ਸਮੁੰਦਰ 'ਚ ਪਾਈ ਜਾਣ ਵਾਲੀ ਤੇਲੀ ਮੱਛੀਆਂ ਦੇ ਟਿਸ਼ੂਜ਼ ਤੋਂ ਕੱਢਿਆ ਜਾਂਦਾ ਹੈ। ਇਸ ਤੇਲ 'ਚ ਜ਼ਰੂਰੀ ਓਮੈਗਾ-3 ਫੈਟੀ ਐਸਿਡ ਹੁੰਦਾ ਹੈ। ਇਹ ਸਾਡੇ ਸਰੀਰ ਦੇ ਕਈ ਮੱਹਤਵਪੂਰਨ ਅੰਗਾਂ ਨੂੰ ਸਹੀ ਤਰੀਕੇ ਨਾਲ ਕੰਮ ਕਰਨ 'ਚ ਮਦਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਮੱਛੀ ਦੇ ਤੇਲ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਮੱਛੀ ਦੇ ਤੇਲ ਸਰੀਰ 'ਚ ਇਨਸੁਲਿਨ ਦੀ ਮਾਤਰਾ ਕੰਟਰੋਲ ਕਰ ਸਰੀਰ ਦਾ ਫੈਟ ਘੱਟ ਕਰਨ 'ਚ ਮਦਦ ਕਰਦਾ ਹੈ। ਅਧਿਐਨ 'ਚ ਕਿਹਾ ਗਿਆ ਹੈ ਕਿ ਮੱਛੀ ਦੇ ਤੇਲ 'ਚ ਪਾਏ ਜਾਣ ਵਾਲੇ ਓਮੈਗਾ-3 ਦੇ ਫਾਇਦਿਆਂ ਨੂੰ ਦੇਖਦੇ ਹੋਏ ਐਥਲੀਟਾਂ ਨੂੰ ਇਸ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਉਨ੍ਹਾਂ ਦੇ ਸਰੀਰ 'ਚ ਵਾਧੂ ਫੈਟ ਜਮਾਂ ਨਹੀਂ ਹੁੰਦੀ। ਇਸ ਦੇ ਨਾਲ ਹੀ ਮਾਸਪੇਸ਼ੀਆਂ ਅਤੇ ਹੱਡੀਆਂ ਦੀ ਘਣਤਾ ਨੂੰ ਘੱਟ ਨੁਕਸਾਨ ਹੁੰਦਾ ਹੈ।
2. ਦਿਮਾਗ ਨੂੰ ਸਿਹਤਮੰਦ ਰੱਖਣ ਲਈ ਮੱਛੀ ਦੇ ਤੇਲ ਬਹੁਤ ਜ਼ਰੂਰੀ ਹੈ। ਇਸ ਤੇਲ 'ਚ ਮੌਜੂਦ ਜ਼ਰੂਰੀ ਫੈਟੀ ਐਸਿਡ(ਈ. ਪੀ. ਏ.) ਐਂਟੀ ਡਿਪਰੇਸ਼ਨ ਦਾ ਕੰਮ ਕਰਦੇ ਹਨ।
3. ਓਮੈਗਾ-3 ਫੈਟੀ ਐਸਿਡ ਸਰੀਰ ਦੇ ਪੂਰੇ ਕਾਰਡੀਅਕ ਫੰਕਸ਼ਨ ਨੂੰ ਸੁਧਾਰਨ 'ਚ ਮਦਦ ਕਰਦਾ ਹੈ। ਇਸ ਸੋਧ ਮੁਤਾਬਕ ਅਟਲਾਂਟਿਕ ਖੇਤਰ ਦੇ ਲੋਕਾਂ ਨੂੰ ਦਿਲ ਦਾ ਦੌਰਾ ਬਹੁਤ ਘੱਟ ਪੈਂਦਾ ਹੈ। ਇਸ ਦਾ ਕਾਰਨ ਉੱਥੋਂ ਦੇ ਲੋਕਾਂ ਦਾ ਮੱਛੀ ਖਾਣਾ ਹੈ। ਅਧਿਐਨ ਮੁਤਾਬਕ ਓਮੈਗਾ-3 ਦਿਲ ਦੇ ਲਈ ਫਾਇਦੇਮੰਦ ਹੈ ਅਤੇ ਮੱਛੀ ਦੇ ਤੇਲ ਕੋਲੇਸਟਰੌਲ (ਐੱਲ. ਡੀ. ਐੱਲ.) ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
4. ਜੋੜਾਂ ਦਾ ਦਰਦ ਤੁਹਾਡੀ ਰੋਜ਼ਾਨਾ ਜਿੰਦਗੀ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਪਰ ਮੱਛੀ ਦੇ ਤੇਲ 'ਚ ਮੌਜੂਦ ਓਮੈਗਾ-3 ਤੁਹਾਡੀ ਸਿਹਤ ਨੂੰ ਬਿਹਤਰ ਬਣਾਉਣ ਦਾ ਕੰਮ ਕਰਦਾ ਹੈ। ਇਕ ਅਧਿਐਨ ਮੁਤਾਬਕ ਓਮੈਗਾ-3 ਫੈਟੀ ਐਸਿਡ ਸਰੀਰ ਦੀਆਂ ਕਈ ਤਰ੍ਹਾਂ ਦੀਆਂ ਸੋਜਾਂ ਨੂੰ ਠੀਕ ਕਰਦਾ ਹੈ ਅਤੇ ਜੋੜਾਂ ਦੇ ਦਰਦ ਤੋਂ ਆਰਾਮ ਦਵਾਉਂਦਾ ਹੈ।
ਨੋਟ- ਜੇ ਤੁਸੀਂ ਕਿਸੇ ਗੰਭੀਰ ਬੀਮਾਰੀ ਨਾਲ ਪੀੜਤ ਹੋ ਤਾਂ ਬਿਨਾਂ ਡਾਕਟਰੀ ਸਲਾਹ ਦੇ ਮੱਛੀ ਦਾ ਤੇਲ ਨਾ ਵਰਤੋਂ।
ਮੂੰਹ ਦੇ ਛਾਲੇ ਦੂਰ ਕਰਨ 'ਚ ਮਦਦਗਾਰ ਹੈ ਆਂਵਲਾ
NEXT STORY