ਮੁੰਬਈ- ਮੁਟਿਆਰਾਂ ਅਤੇ ਔਰਤਾਂ ਨੂੰ ਭਾਰਤੀ ਅਤੇ ਪੱਛਮੀ ਦੋਹਾਂ ਤਰ੍ਹਾਂ ਦੇ ਡਰੈੱਸ ਪਹਿਨਣਾ ਪਸੰਦ ਹੁੰਦਾ ਹੈ। ਪੱਛਮੀ ਡਰੈੱਸ ਵਿਚ ਜਿਥੇ ਪਹਿਲਾਂ ਮੁਟਿਆਰਾਂ ਨੂੰ ਜ਼ਿਆਦਾਤਰ ਜੀਨਸ ਟਾਪ ਵਿਚ ਦੇਖਿਆ ਜਾਂਦਾ ਸੀ ਉਥੇ ਅੱਜਕਲ ਮੁਟਿਆਰਾਂ ਨੂੰ ਵਨ ਪੀਸ ਡਰੈੱਸ ਬਹੁਤ ਪਸੰਦ ਆ ਰਹੇ ਹਨ। ਇਨ੍ਹਾਂ ਨੂੰ ਮੁਟਿਆਰਾਂ ਕਲੱਬ ਪਾਰਟੀ, ਫੰਕਸ਼ਨ ਜਾਂ ਦਫਤਰ ’ਚ ਵੀ ਪਹਿਨ ਕੇ ਜਾ ਸਕਦੀਆਂ ਹਨ। ਵਨ ਪੀਸ ਡਰੈੱਸ ਕਈ ਡਿਜ਼ਾਈਨਾਂ, ਰੰਗਾਂ ਤੇ ਪੈਟਰਨ ’ਚ ਆਉਂਦੀ ਹੈ ਜਿਸ ਦੇ ਕਾਰਨ ਇਹ ਜ਼ਿਆਦਾਤਰ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਸ ਦਾ ਫੈਬ੍ਰਿਕ ਬਹੁਤ ਸਾਫਟ ਹੁੰਦਾ ਹੈ।
ਦਫ਼ਤਰ, ਮੀਟਿੰਗ ਅਤੇ ਇੰਟਰਵਿਊ ਦੌਰਾਨ ਮੁਟਿਆਰਾਂ ਨੂੰ ਕਾਲਰ ਡਿਜ਼ਾਈਨ, ਹਾਈ ਨੈੱਕ ਡਿਜ਼ਾਈਨ ਅਤੇ ਬੋਟ ਨੈੱਕ ਵਾਲੇ ਕਾਲੇ, ਚਿੱਟੇ, ਨੀਲੇ ਅਤੇ ਸਿੰਪਲ ਪਲੇਨ ਪੈਟਰਨ ਵਿਚ ਵਨ ਪੀਸ ਡਰੈੱਸ ਪਹਿਨੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਮੁਟਿਆਰਾਂ ਨੂੰ ਕੋਟ ਵੀ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਨੂੰ ਬਹੁਤ ਪ੍ਰੋਫੈਸ਼ਨਲ ਲੁਕ ਦਿੰਦੇ ਹਨ। ਦੂਜੇ ਪਾਸੇ ਆਊਟਿੰਗ ਤੇ ਪਿਕਨਿਕ ਦੌਰਾਨ ਮੁਟਿਆਰਾਂ ਨੂੰ ਫਲਾਵਰ, ਡਾਟ ਅਤੇ ਲਾਈਨ ਪ੍ਰਿੰਟਿਡ ਵਿਚ ਵਨ ਸ਼ੋਲਡਰ, ਹਾਫ ਸ਼ੋਲਡਰ, ਸਲੀਵਲੈੱਸ, ਸਟ੍ਰਿਪ ਡਿਜ਼ਾਈਨ ਦੀ ਵਨ ਪੀਸ ਡਰੈੱਸ ਪਹਿਨੇ ਦੇਖਿਆ ਜਾ ਸਕਦਾ ਹੈ। ਨਾਈਟ ਪਾਰਟੀਆਂ, ਜਨਮਦਿਨ ਅਤੇ ਸਪੈਸ਼ਲ ਮੌਕਿਆਂ ਦੌਰਾਨ ਮੁਟਿਆਰਾਂ ਨੂੰ ਲਾਲ, ਕਾਲੇ, ਨੀਲੇ ਅਤੇ ਹੋਰ ਗੂੜੇ ਰੰਗਾਂ ਦੇ ਸਿਮਰੀ ਅਤੇ ਸ਼ਾਇਨੀ ਡਿਜ਼ਾਈਨ ਦੀਆਂ ਵਨ ਪੀਸ ਡਰੈੱਸਾਂ ਜ਼ਿਆਦਾ ਪਸੰਦ ਆ ਰਹੀਆਂ ਹਨ।
ਵਨ ਪੀਸ ਡਰੈੱਸ ਦੀ ਲੰਬਾਈ ਜ਼ਿਆਦਾਤਰ ਗੋਡਿਆਂ ਤੱਕ ਹੁੰਦੀ ਹੈ। ਵਨ ਪੀਸ ਡਰੈੱਸ ਦੇ ਨਾਲ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਫੁੱਟਵੀਅਰ ਪਹਿਨਣਾ ਪਸੰਦ ਕਰ ਰਹੀਆਂ ਹਨ। ਜਿਥੇ ਆਊਟਿੰਗ ਦੌਰਾਨ ਮੁਟਿਆਰਾਂ ਨੂੰ ਉਨ੍ਹਾਂ ਨਾਲ ਸਪੋਰਟਸ ਸ਼ੂਜ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ ਉਥੇ ਪਾਰਟੀ ਵਿਚ ਮੁਟਿਆਰਾਂ ਇਸ ਨਾਲ ਹਾਈ ਹੀਲਸ, ਹਾਈ ਬੈਲੀ, ਲਾਂਗ ਸ਼ੂਜ ਤੋਂ ਲੈ ਕੇ ਲੇਸ ਅਪ ਹੀਲਸ, ਸੈਂਡਲ ਅਤੇ ਫਲੈਟ ਪਹਿਨਣਾ ਵੀ ਪਸੰਦ ਕਰ ਰਹੀਆਂ ਹਨ। ਹੇਅਰ ਸਟਾਈਲ ’ਚ ਮੁਟਿਆਰਾਂ ਨੂੰ ਵਨ ਪੀਸ ਡਰੈੱਸ ਨਾਲ ਜ਼ਿਆਦਾਤਰ ਓਪਨ ਹੇਅਰ, ਪੋਨੀ, ਹਾਫ ਪੋਨੀ ਆਦਿ ਕੀਤੇ ਦੇਖਿਆ ਜਾ ਸਕਦਾ ਹੈ। ਮਾਰਕੀਟ ਵਿਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ, ਪੈਟਰਨ ਅਤੇ ਰੰਗ ਦੀ ਵਨ ਪੀਸ ਡਰੈੱਸ ਉਪਲਬਧ ਹੈ।
ਜਾਣੋ ਕਿਉਂ ਹੁੰਦੀ ਹੈ ਨਵਜੰਮੇ ਬੱਚਿਆਂ ਨੂੰ ਗੈਸ ਦੀ ਸਮੱਸਿਆ, ਇਹ ਘਰੇਲੂ ਨੁਸਖ਼ੇ ਦਿਵਾਉਣਗੇ ਜਲਦ ਆਰਾਮ
NEXT STORY