ਮੁੰਬਈ- ਵੈਸਟਰਨ ਡ੍ਰੈੱਸਾਂ ’ਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਜੀਨ ਟਾਪ ’ਚ ਵੇਖਿਆ ਜਾ ਸਕਦਾ ਹੈ। ਮੁਟਿਆਰਾਂ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨਰ ਟਾਪ ਦੇ ਨਾਲ ਕਈ ਤਰ੍ਹਾਂ ਦੀਆਂ ਜੀਨਸ ਪਹਿਨਣਾ ਪਸੰਦ ਕਰ ਰਹੀਆਂ ਹਨ। ਇਨ੍ਹੀਂ ਦਿਨੀਂ ਮਾਰਕੀਟ ’ਚ ਕਈ ਡਿਜ਼ਾਈਨਾਂ ਦੀਆਂ ਜੀਨਸ ਜਿਵੇਂ ਪਲੇਅਰ ਜੀਨਸ, ਕਾਰਗੋ ਜੀਨਸ, ਸਲਿੱਮ ਜੀਨਸ, ਫਿੱਟ ਜੀਨਸ ਆਦਿ ਉਪਲੱਬਧ ਹਨ, ਜਿਨ੍ਹਾਂ ’ਚ ਮੁਟਿਆਰਾਂ ਨੂੰ ਸਕਿਨੀ ਜੀਨ ਕਾਫ਼ੀ ਪਸੰਦ ਆ ਰਹੀ ਹੈ। ਇਸ ਜੀਨ ਦੀ ਖਾਸੀਅਤ ਇਹ ਹੈ ਕਿ ਇਹ ਹਰ ਬਾਡੀ ਟਾਈਪ ਦੀਆਂ ਮੁਟਿਆਰਾਂ ’ਤੇ ਜੱਚਦੀ ਹੈ।
ਸਕਿਨੀ ਜੀਨਸ ਬਾਡੀ ਦੇ ਆਕਾਰ ਅਨੁਸਾਰ ਫਿੱਟ ਹੁੰਦੀਆਂ ਹਨ। ਇਹ ਜੀਨਸ ਅਕਸਰ ਸਟ੍ਰੈਚੀ ਫੈਬਰਿਕ ਨਾਲ ਬਣੀ ਹੁੰਦੀ ਹੈ, ਜਿਵੇਂ ਕਾਟਨ-ਪਾਲਿਸਟਰ ਬਲੈਂਡ ਜਾਂ ਸਪੈਂਡੈਕਸ, ਜੋ ਕਾਫ਼ੀ ਆਰਾਮਦਾਇਕ ਅਤੇ ਸਟ੍ਰੈਚੇਬਲ ਹੁੰਦੀਆਂ ਹਨ। ਸਕਿਨੀ ਜੀਨਸ ਕਈ ਕਿਸਮਾਂ ’ਚ ਆਉਂਦੀਆਂ ਹਨ ਜਿਵੇਂ ਹਾਈ-ਵੇਸਟ ਸਕਿਨੀ ਜੀਨਸ, ਜੋ ਕਮਰ ਦੇ ਉੱਪਰ ਤੱਕ ਆਉਂਦੀ ਹੈ ਅਤੇ ਪਹਿਨਣ ’ਚ ਇਕ ਸਟਾਈਲਿਸ਼ ਅਤੇ ਆਰਾਮਦਾਇਕ ਬਦਲ ਹੁੰਦੀ ਹੈ। ਮਿਡ-ਵੇਸਟ ਸਕਿਨੀ ਜੀਨਸ, ਜੋ ਕਮਰ ਦੇ ਅੱਧ ਤੱਕ ਆਉਂਦੀ ਹੈ ਅਤੇ ਇਕ ਕਲਾਸਿਕ ਬਦਲ ਹੋ ਸਕਦੀ ਹੈ। ਲੋ-ਵੇਸਟ ਸਕਿਨੀ ਜੀਨਸ, ਜੋ ਕਮਰ ਦੇ ਹੇਠਾਂ ਤੱਕ ਆਉਂਦੀ ਹੈ। ਸਕਿਨੀ ਜੀਨਸ ਦੇ ਨਾਲ ਮੁਟਿਆਰਾਂ ਵੱਖ-ਵੱਖ ਤਰ੍ਹਾਂ ਦੇ ਟਾਪ ਪਹਿਨ ਸਕਦੀਆਂ ਹਨ, ਜਿਵੇਂ ਕਿ ਟੀ-ਸ਼ਰਟ, ਟੈਂਕ ਟਾਪ, ਸ਼ਰਟ ਆਦਿ। ਇਸ ਦੇ ਨਾਲ ਜੈਕੇਟ ਜਾਂ ਕਾਰਡਿਗਨ ਇਕ ਸਟਾਈਲਿਸ਼ ਲੁਕ ਦਿੰਦੀ ਹੈ।
ਕੈਜ਼ੂਅਲ ਲੁਕ ਲਈ ਮੁਟਿਆਰਾਂ ਸਕਿਨੀ ਜੀਨਸ ਨੂੰ ਟੀ ਸ਼ਰਟ, ਟੈਂਕ ਟਾਪ, ਹਾਫ ਸ਼ੋਲਡਰ ਟਾਪ, ਕੱਟ ਸਲੀਵ ਟਾਪ, ਬੈਲੂਨ ਸ਼ੇਪ ਟਾਪ ਆਦਿ ਨਾਲ ਪਹਿਨਣਾ ਪਸੰਦ ਕਰ ਰਹੀਆਂ ਹਨ, ਜੋ ਉਨ੍ਹਾਂ ਨੂੰ ਗਰਮੀਆਂ ’ਚ ਕਾਫ਼ੀ ਟ੍ਰੈਂਡੀ, ਕੂਲ ਅਤੇ ਸਟਾਈਲਿਸ਼ ਦਿਖਾਉਂਦਾ ਹੈ। ਫਾਰਮਲ ਲੁਕ ਲਈ ਮੁਟਿਆਰਾਂ ਸਕਿਨੀ ਜੀਨਸ ਦੇ ਨਾਲ ਫਾਰਮਲ ਸ਼ਰਟ, ਫਾਰਮਲ ਟੀ-ਸ਼ਰਟ, ਲਾਂਗ ਕੁੜਤੀ ਆਦਿ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ, ਜੋ ਮੁਟਿਆਰਾਂ ਨੂੰ ਪ੍ਰੋਫੈਸ਼ਨਲ ਲੁਕ ਦਿੰਦੀ ਹੈ। ਸਕਿਨੀ ਜੀਨਸ ਮੁਟਿਆਰਾਂ ਨੂੰ ਸਟਾਈਲਿਸ਼, ਫੈਸ਼ਨੇਬਲ ਅਤੇ ਅਟਰੈਕਟਿਵ ਲੁਕ ਦਿੰਦੀ ਹੈ।
ਫੁੱਟਵੀਅਰ ’ਚ ਸਕਿਨੀ ਜੀਨਸ ਦੇ ਨਾਲ ਸਨੀਕਰਜ਼ ਵਧੀਆ ਬਦਲ ਹੈ। ਇਹ ਮੁਟਿਆਰਾਂ ਨੂੰ ਇਕ ਕੈਜ਼ੂਅਲ ਲੁੱਕ ਦਿੰਦੇ ਹਨ। ਖਾਸ ਮੌਕਿਆਂ ’ਤੇ ਮੁਟਿਆਰਾਂ ਨੂੰ ਸਕਿਨੀ ਜੀਨਸ ਦੇ ਨਾਲ ਹੀਲਜ਼ ਵਾਲੇ ਫੁੱਟਵੀਅਰ ਪਹਿਨੇ ਵੇਖਿਆ ਜਾ ਸਕਦਾ ਹੈ। ਸਕਿਨੀ ਜੀਨਸ ਦੇ ਨਾਲ ਫਲੈਟਸ ਵੀ ਕਾਫ਼ੀ ਜੱਚਦੇ ਹਨ। ਅਸੈੱਸਰੀਜ਼ ’ਚ ਮੁਟਿਆਰਾਂ ਇਸ ਦੇ ਨਾਲ ਗਾਗਲਜ਼, ਕੈਪ, ਬੈਲਟ, ਵਾਚ, ਬੈਗ, ਸਕਾਰਫ ਆਦਿ ਨੂੰ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ। (
ਕੁਰਸੀ 'ਤੇ ਬੈਠੀ ਮਹਿਲਾ ਨੂੰ ਗੌਰ ਨਾਲ ਦੇਖਣ 'ਤੇ ਉੱਡੇ ਹੋਸ਼, ਨਜ਼ਰ ਆਇਆ ਕੁਝ ਅਜਿਹਾ...
NEXT STORY