ਵੈੱਬ ਡੈਸਕ- ਸੰਤਰੇ ਦੀ ਜੈਮ ਇਕ ਸਵਾਦਿਸ਼ਟ ਅਤੇ ਤਾਜ਼ਗੀ ਨਾਲ ਭਰਪੂਰ ਸਵੀਟ ਡਿਸ਼ ਹੈ, ਜਿਸ ਨੂੰ ਤੁਸੀਂ ਨਾਸ਼ਤੇ 'ਚ ਬਰੈੱਡ, ਪਰੋਂਠੇ ਜਾਂ ਡੋਸੇ ਨੇ ਖਾ ਸਕਦੇ ਹੋ। ਇਸ 'ਚ ਸੰਤਰੇ ਦੇ ਛਿਲਕੇ ਅਤੇ ਰਸ ਦਾ ਹਲਕਾ ਖੱਟਾ ਸਵਾਦ ਅਤੇ ਖੰਡ ਦੀ ਮਿਠਾਸ ਮਿਲ ਕੇ ਇਸ ਨੂੰ ਬੇਹੱਦ ਸਵਾਦਿਸ਼ਟ ਬਣਾਉਂਦੇ ਹਨ।
Servings - 3
ਸਮੱਗਰੀ
ਖੰਡ- 60 ਗ੍ਰਾਮ
ਸੰਤਰੇ ਦੇ ਛਿਲਕੇ- 60 ਗ੍ਰਾਮ
ਸੰਤਰੇ ਦਾ ਰਸ- 150 ਮਿਲੀਲੀਟਰ
ਵਿਧੀ
1- ਇਕ ਪੈਨ 'ਚ 60 ਗ੍ਰਾਮ ਖੰਡ ਪਾਓ ਅਤੇ ਚੰਗੀ ਤਰ੍ਹਾਂ ਚਲਾਓ।
2- ਇਸ 'ਚ 60 ਗ੍ਰਾਮ ਸੰਤਰੇ ਦੇ ਛਿਲਕੇ ਅਤੇ 150 ਮਿਲੀਲੀਟਰ ਸੰਤਰੇ ਦਾ ਰਸ ਪਾਓ। ਲਗਾਤਾਰ ਚਲਾਉਂਦੇ ਰਹੋ ਜਦੋਂ ਤੱਕ ਮਿਸ਼ਰਨ ਗਾੜ੍ਹਾ ਨਾ ਹੋ ਜਾਵੇ।
3- ਗੈਸ ਤੋਂ ਉਤਾਰ ਕੇ 10-15 ਮਿੰਟਾਂ ਲਈ ਠੰਡਾ ਹੋਣ ਦਿਓ
4- ਪਰੋਸੋ ਜਾਂ ਏਅਰਟਾਈਟ ਜਾਰ 'ਚ ਰੱਖ ਕੇ ਫਰਿੱਜ 'ਚ 1-2 ਹਫ਼ਤੇ ਤੱਕ ਸੁਰੱਖਿਅਤ ਰੱਖੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਸਿਹਤ ਨੂੰ ਚਮਤਕਾਰੀ ਫ਼ਾਇਦੇ ਦਿੰਦਾ ਹੈ ਗੁੜ ਵਾਲਾ ਪਾਣੀ, ਬਸ ਜਾਣ ਲਓ ਪੀਣ ਦਾ ਤਰੀਕਾ
NEXT STORY