ਜਲੰਧਰ— ਗਰਭ ਅਵਸਥਾ ਦੇ ਦੌਰਾਨ ਔਰਤਾਂ ਨੂੰ ਬਹੁਤ ਸਾਰੀਆ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਿਸ ਨਾਲ ਉਹ ਆਪਣੇ ਬੱਚੇ ਦਾ ਪੂਰਾ ਧਿਆਨ ਰੱਖ ਸਕਣ। ਗਰਭ ਅਵਸਥਾ ਦੇ ਦੌਰਾਨ ਔਰਤਾਂ ਨੂੰ ਆਪਣੇ ਭੋਜਨ 'ਤੇ ਵੀ ਪੂਰਾ ਧਿਆਨ ਦੇਣਾ ਪੈਂਦਾ ਹੈ। ਜੇਕਰ ਤੁਸੀਂ ਗਰਭ ਅਵਸਥਾ ਦੇ ਦੌਰਾਨ ਸੁੱਕੇ ਨਾਰੀਅਲ ਦੀ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਅਤੇ ਗਰਭ 'ਚ ਪਲ ਰਹੇ ਬੱਚੇ ਦੇ ਲਈ ਬਹੁਤ ਲਾਭਦਾਇਕ ਸਾਬਿਤ ਹੋ ਸਕਦਾ ਹੈ। ਆਓ ਜਾਣਦੇ ਹਾਂ ਸੁੱਕੇ ਨਾਰੀਅਲ ਦੇ ਲਾਭ
1. ਸੋਜ ਖਤਮ ਕਰੇ
ਗਰਭ ਅਵਸਥਾ ਦੇ ਦੌਰਾਨ ਪੈਰਾਂ 'ਚ ਸੋਜ ਹੋਣਾ, ਇਕ ਆਮ ਸਮੱਸਿਆ ਹੈ। ਜੇਕਰ ਇਸ ਲਈ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ
2. ਐਸਿਡਿਟੀ
ਸੁੱਕਾ ਨਾਰੀਅਲ ਖਾਣ ਨਾਲ ਐਸਿਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
3. ਖੂਨ ਦੀ ਕਮੀ
ਗਰਭ ਅਵਸਥਾ ਦੇ ਦੌਰਾਨ ਜੇਕਰ ਤੁਸੀਂ ਨਿਯਮਿਤ ਰੂਪ 'ਚ ਸੁੱਕੇ ਨਰੀਅਲ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੀ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ।
4. ਪ੍ਰਤਿਰੋਧਕ ਸ਼ਮਤਾ
ਸੁੱਕੇ ਨਾਰੀਅਲ ਦੀ ਵਰਤੋਂ ਕਰਨ ਨਾਲ ਬੱਚੇ ਦੀ ਪ੍ਰਤਿਰੋਧਕ ਸ਼ਮਤਾ ਮਜ਼ਬੂਤ ਹੁੰਦੀ ਹੈ।
5. ਮਾਂ ਦਾ ਦੁੱਧ
ਗਰਭ ਅਵਸਥਾ ਦੇ ਦੌਰਾਨ ਜੇਕਰ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰਦੇ ਹੋ ਤਾਂ ਡਿਲੀਵਰੀ ਦੇ ਬਾਅਦ ਛਾਤੀ ਦਾ ਦੁੱਧ ਬੱਚੇ ਦੇ ਲਈ ਬਹੁਤ ਲਾਭਦਾਇਕ ਹੁੰਦਾ ਹੈ।