ਨਵੀਂ ਦਿੱਲੀ—ਫੈਸ਼ਨ ਦੀ ਦੁਨੀਆ ਵਿਚ ਡਿਜ਼ਾਈਨਰ ਕੱਪੜਿਆਂ ਨਾਲ ਰੰਗਾਂ ਦਾ ਕ੍ਰੇਜ਼ ਵੀ ਖੂਬ ਦੇਖਣ ਨੂੰ ਮਿਲਦਾ ਹੈ। ਉਂਝ ਹਰ ਰੰਗ ਦੀ ਆਪਣੀ ਵੱਖਰੀ ਖਾਸੀਅਤ ਹੁੰਦੀ ਹੈ। ਕੁਝ ਰੰਗ ਤਾਂ ਫੈਸ਼ਨ ਦੀ ਦੁਨੀਆ 'ਚ ਹਮੇਸ਼ਾ ਰਹਿੰਦੇ ਹਨ, ਜਦਕਿ ਕੁਝ ਫੈਸ਼ਨ ਤੇ ਮੌਸਮ ਦੇ ਹਿਸਾਬ ਨਾਲ ਆਉਂਦੇ ਜਾਂਦੇ ਰਹਿੰਦੇ ਹਨ। ਸਮਰ ਸੀਜ਼ਨ 'ਚ ਪੇਸਟਲ ਕਲਰਸ ਤੇ ਵਿੰਟਰ ਸੀਜ਼ਨ 'ਚ ਡਾਰਕ ਕਲਰਸ ਦੀ ਡਿਮਾਂਡ ਵਧ ਜਾਂਦੀ ਹੈ। ਬਸੰਤ ਤੋਂ ਬਾਅਦ ਮੌਸਮ ਸੁਹਾਵਣਾ ਹੋ ਜਾਂਦਾ ਹੈ। ਇਸ ਮੌਸਮ 'ਚ ਯੈਲੋ, ਗ੍ਰੀਨ, ਰੈੱਡ, ਬਲਿਊ, ਪਿੰਕ ਵਰਗੇ ਖਿੜੇ-ਖਿੜੇ ਰੰਗ ਬਹੁਤ ਚੰਗੇ ਲੱਗਦੇ ਹਨ ਪਰ ਇਸ ਸੀਜ਼ਨ ਦੀ ਗੱਲ ਕਰੀਏ ਤਾਂ ਬੈਂਗਣੀ ਮਤਲਬ ਕਿ ਪਰਪਲ ਕਲਰ ਟ੍ਰੈਂਡੀ ਬਣਿਆ ਹੋਇਆ ਹੈ।
ਟ੍ਰੈਂਡ 'ਚ ਛਾਏ ਇਸ ਰੰਗ ਨੂੰ ਜੇ ਤੁਸੀਂ ਆਪਣੀ ਵਾਰਡਰੋਬ 'ਚ ਸ਼ਾਮਲ ਨਹੀਂ ਕੀਤਾ ਤਾਂ ਜ਼ਰੂਰ ਕਰੋ। ਪਰਪਲ ਕਲਰ ਚ ਤੁਸੀਂ ਡਾਰਕ ਅਤੇ ਲਾਈਟ ਸ਼ੇਡਸ ਦੀ ਵਰਤੋਂ ਆਪਣੀ ਪਸੰਦ ਦੇ ਹਿਸਾਬ ਨਾਲ ਕਰ ਸਕਦੇ ਹੋ। ਪਰਪਲ ਦੇ ਇਨ੍ਹਾਂ ਸ਼ੇਡਸ 'ਚ ਤੁਸੀਂ ਮੌਵ, ਲੈਵੇਂਡਰ, ਪਰਪਲ ਪਿੰਕ ਆਦਿ ਕਲਰ ਵੀ ਚੂਜ਼ ਕਰ ਸਕਦੇ ਹੋ। ਡਾਰਕ ਬੈਂਗਣੀ ਕਲਰ 'ਚ ਤੁਸੀਂ ਸਿਲਕ ਅਤੇ ਬ੍ਰਕੇਡ ਬਨਾਰਸੀ ਸਾੜ੍ਹੀ ਪਹਿਨ ਕੇ ਖੁਦ ਨੂੰ ਰਾਇਲ ਟੱਚ ਦੇ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪੇਸਟਲ ਲੇਵੈਂਡਰ ਸ਼ੇਡ 'ਚ ਜੈਕੇਟ, ਟੌਪ, ਕੁੜਤੀ ਆਦਿ ਵੀ ਟ੍ਰਾਈ ਕਰ ਸਕਦੇ ਹੋ।
ਹੋਰ ਰੰਗਾਂ ਨਾਲ ਪਰਪਲ ਦਾ ਕੰਟ੍ਰਾਸਟ
ਜੇ ਤੁਸੀਂ ਪਰਪਲ ਕਲਰ ਟ੍ਰਾਈ ਕਰਨਾ ਨਹੀਂ ਚਾਹੁੰਦੇ ਤਾਂ ਪਰਪਲ ਕਲਰ ਨੂੰ ਹੋਰ ਕਲਰ ਜਿਵੇ ਯੈਲੋ ਪਿੰਕ, ਆਰੇਂਜ ਅਤੇ ਡਾਰਕ ਗ੍ਰੀਨ ਨਾਲ ਕੰਟ੍ਰਾਸਟ ਕਰ ਕੇ ਪਹਿਨੋ। ਜਿਵੇਂ ਯੈਲੋ 'ਤੇ ਪਰਪਲ ਫਲੋਰਲ ਪਿੰ੍ਰਟ।
ਅਸੈੱਸਰੀਜ਼ 'ਚ ਪਰਪਲ
ਸਿਰਫ ਕੱਪੜੇ ਹੀ ਨਹੀਂ ਸਗੋਂ ਤੁਸੀਂ ਅਸੈੱਸਰੀਜ਼, ਹੈਂਡਬੈਗ ਅਤੇ ਮੇਕਅੱਪ 'ਚ ਵੀ ਇਸ ਕਲਰ ਨੂੰ ਯੂਜ਼ ਕਰ ਸਕਦੇ ਹੋ। ਜਿਊਲਰੀ, ਕਲਚ, ਹੈਂਡਬੈਗ, ਫੁੱਟਵੀਅਰ ਵਾਚ ਆਦਿ 'ਚ ਇਸ ਕਲਰ ਨੂੰ ਚੂਜ਼ ਕਰੋ ਅਤੇ ਖੁਦ ਨੂੰ ਫੈਸ਼ਨ ਟ੍ਰੈਂਡੀ ਦਿਖਾਓ।