ਨਵੀਂ ਦਿੱਲੀ: ਆਈਪੀਐਲ 2024 ਦੇ ਹੁਣ ਤੱਕ 21 ਮੈਚ ਖੇਡੇ ਜਾ ਚੁੱਕੇ ਹਨ। ਇਸ ਸੀਜ਼ਨ 'ਚ ਜਿੱਥੇ ਰੋਮਾਂਚਕ ਮੈਚ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ, ਉੱਥੇ ਹੀ ਟੀਮਾਂ ਦੀ ਲਗਾਤਾਰ ਜਿੱਤ-ਹਾਰ ਨਾਲ ਅੰਕ ਸੂਚੀ ਦੀ ਸਥਿਤੀ ਵੀ ਬਦਲ ਰਹੀ ਹੈ। ਪਰਪਲ ਕੈਪ ਅਤੇ ਓਰੇਂਜ ਕੈਪ ਲਈ ਵੀ ਖਿਡਾਰੀਆਂ ਵਿਚਾਲੇ ਜੰਗ ਹੋਈ। ਹੁਣ ਤੱਕ ਖੇਡੇ ਗਏ 21 ਮੈਚਾਂ ਤੋਂ ਬਾਅਦ ਜਾਣੋ ਕੀ ਹੈ ਅੰਕ ਸੂਚੀ 'ਚ, ਕੌਣ ਰਿਹਾ ਟਾਪ 'ਤੇ?
ਇਹ ਵੀ ਪੜ੍ਹੋ : IPL 2024 'ਚ ਮੁੰਬਈ ਦੀ ਪਹਿਲੀ ਜਿੱਤ, ਦਿੱਲੀ ਨੂੰ 29 ਦੌੜਾਂ ਨਾਲ ਹਰਾਇਆ
ਪੁਆਇੰਟ ਟੇਬਲ ਦੀ ਸਥਿਤੀ
7 ਅਪ੍ਰੈਲ ਨੂੰ ਸੁਪਰ ਸੰਡੇ 'ਤੇ ਡਬਲ ਹੈਡਰ (ਇੱਕ ਦਿਨ ਵਿੱਚ ਦੋ ਮੈਚ) ਖੇਡੇ ਗਏ ਸਨ। ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਆਪਣੀ ਜਿੱਤ ਦਾ ਖਾਤਾ ਖੋਲ੍ਹਿਆ। ਉਥੇ ਹੀ ਦੂਜੇ ਮੈਚ 'ਚ ਲਖਨਊ ਸੁਪਰ ਜਾਇੰਟਸ ਨੇ IPL ਇਤਿਹਾਸ 'ਚ ਪਹਿਲੀ ਵਾਰ ਗੁਜਰਾਤ ਟਾਈਟਨਸ ਨੂੰ ਹਰਾਇਆ। ਇਨ੍ਹਾਂ ਦੋਵਾਂ ਮੈਚਾਂ ਤੋਂ ਬਾਅਦ ਅੰਕ ਸੂਚੀ ਵਿੱਚ ਬਦਲਾਅ ਹੋਏ ਹਨ। ਰਾਜਸਥਾਨ ਰਾਇਲਜ਼ 4 ਮੈਚਾਂ 'ਚ 4 ਜਿੱਤਾਂ ਨਾਲ ਚੋਟੀ 'ਤੇ ਹੈ। ਕੋਲਕਾਤਾ ਨਾਈਟ ਰਾਈਡਰਸ ਸਾਰੇ 3 ਮੈਚ ਜਿੱਤ ਕੇ ਦੂਜੇ ਸਥਾਨ 'ਤੇ ਬਰਕਰਾਰ ਹੈ। ਲਖਨਊ ਤੀਜੇ ਸਥਾਨ 'ਤੇ ਆਇਆ ਹੈ। 4 ਮੈਚਾਂ 'ਚੋਂ 2 ਜਿੱਤਾਂ ਨਾਲ ਚੇਨਈ, ਹੈਦਰਾਬਾਦ ਅਤੇ ਪੰਜਾਬ ਕ੍ਰਮਵਾਰ 4ਵੇਂ, 5ਵੇਂ ਅਤੇ 6ਵੇਂ ਸਥਾਨ 'ਤੇ ਹਨ। ਗੁਜਰਾਤ 7ਵੇਂ ਅਤੇ ਮੁੰਬਈ ਇੰਡੀਅਨਜ਼ 8ਵੇਂ ਸਥਾਨ 'ਤੇ ਹੈ। ਆਰਸੀਬੀ ਅਤੇ ਦਿੱਲੀ ਹੁਣ ਤੱਕ ਪਿੱਛੇ ਹਨ ਅਤੇ ਅੰਕ ਸੂਚੀ ਵਿੱਚ ਕ੍ਰਮਵਾਰ 9ਵੇਂ ਅਤੇ 10ਵੇਂ ਸਥਾਨ 'ਤੇ ਹਨ।
ਵਿਰਾਟ ਦੇ ਸਿਰ 'ਤੇ ਓਰੇਂਜ ਕੈਪ ਹੈ
ਓਰੇਂਜ ਕੈਪ 'ਤੇ ਆਰਸੀਬੀ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਕਬਜ਼ਾ ਹੈ। ਵਿਰਾਟ 316 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਹਨ। ਗੁਜਰਾਤ ਟਾਇਟਨਸ ਦੇ ਸਾਈ ਸੁਦਰਸ਼ਨ 191 ਦੌੜਾਂ ਦੇ ਨਾਲ ਦੂਜੇ ਸਥਾਨ 'ਤੇ ਹਨ। ਰਾਜਸਥਾਨ ਰਾਇਲਜ਼ ਦੇ ਰਿਆਨ ਪਰਾਗ (185) ਅਤੇ ਗੁਜਰਾਤ ਟਾਈਟਨਜ਼ ਦੇ ਸ਼ੁਭਮਨ ਗਿੱਲ (183) ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਹਨ। ਇਸ ਦੇ ਨਾਲ ਹੀ ਲਖਨਊ ਸੁਪਰ ਜਾਇੰਟਸ ਦੇ ਨਿਕੋਲਸ ਪੂਰਨ 178 ਦੌੜਾਂ ਦੇ ਨਾਲ ਇਸ ਸੂਚੀ 'ਚ 5ਵੇਂ ਨੰਬਰ 'ਤੇ ਹਨ।
ਇਹ ਵੀ ਪੜ੍ਹੋ : ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ LSG ਨੇ GT ਨੂੰ 33 ਦੌੜਾਂ ਨਾਲ ਹਰਾ ਕੇ ਦਰਜ ਕੀਤੀ ਤੀਜੀ ਜਿੱਤ
ਯੁਜਵੇਂਦਰ ਚਾਹਲ ਨੇ ਸਭ ਤੋਂ ਵੱਧ ਵਿਕਟਾਂ ਲਈਆਂ
ਰਾਜਸਥਾਨ ਰਾਇਲਜ਼ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਨੇ IPL 2024 ਵਿੱਚ ਹੁਣ ਤੱਕ ਸਭ ਤੋਂ ਵੱਧ 8 ਵਿਕਟਾਂ ਲੈ ਕੇ ਪਰਪਲ ਕੈਪ ਆਪਣੇ ਨਾਂ ਕਰ ਲਈ ਹੈ। ਪਰਪਲ ਕੈਪ ਨੂੰ ਲੈ ਕੇ ਗੇਂਦਬਾਜ਼ਾਂ ਵਿਚਾਲੇ ਜੰਗ ਚੱਲ ਰਹੀ ਹੈ। 4 ਗੇਂਦਬਾਜ਼ਾਂ ਨੇ ਹੁਣ ਤੱਕ 7 ਵਿਕਟਾਂ ਲਈਆਂ ਹਨ ਅਤੇ ਚੋਟੀ ਦੇ 5 ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹਨ। ਇਨ੍ਹਾਂ ਗੇਂਦਬਾਜ਼ਾਂ ਦੇ ਨਾਂ ਹਨ ਖਲੀਲ ਅਹਿਮਦ, ਮੋਹਿਤ ਸ਼ਰਮਾ, ਮੁਸਤਫਿਜ਼ੁਰ ਰਹਿਮਾਨ ਅਤੇ ਗੇਰਾਲਡ ਕੋਏਟਜ਼ੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
IPL 2024 : ਜਦੋਂ ਰਵੀ ਬਿਸ਼ਨੋਈ ਨੇ ਆਪਣੀ ਹੀ ਗੇਂਦ 'ਤੇ ਫੜਿਆ ਅਜਿਹਾ ਕੈਚ ਕਿ ਕਿਸੇ ਨੂੰ ਨਾ ਹੋਇਆ ਅੱਖਾਂ 'ਤੇ ਯਕੀਨ
NEXT STORY