ਵੈੱਬ ਡੈਸਕ- ਅੱਜਕੱਲ੍ਹ ਫ਼ੈਸ਼ਨ ਦੀ ਦੁਨੀਆ ’ਚ ਐਂਬ੍ਰਾਇਡਰਡ ਡੈਨਿਮ ਕੋ-ਆਰਡ ਸੈੱਟ ਮੁਟਿਆਰਾਂ ਦੇ ’ਚ ਕਾਫ਼ੀ ਟਰੈਂਡ ’ਚ ਹਨ। ਇਹ ਸਟਾਈਲਿਸ਼ ਅਤੇ ਆਕਰਸ਼ਕ ਕੋ-ਆਰਡ ਸੈੱਟ ਨਾ ਸਿਰਫ ਮੁਟਿਆਰਾਂ ਨੂੰ ਇਕ ਬਾਸ ਲੇਡੀ ਲੁਕ ਦਿੰਦੇ ਹਨ, ਸਗੋਂ ਉਨ੍ਹਾਂ ਦੇ ਕਾਨਫੀਡੈਂਸ ਨੂੰ ਵੀ ਵਧਾਉਂਦੇ ਹਨ। ਡੈਨਿਮ ਫੈਬਰਿਕ ਆਪਣੇ ਟਿਕਾਊ ਅਤੇ ਲੰਮੇਂ ਸਮੇਂ ਤੱਕ ਚੱਲਣ ਵਾਲੇ ਗੁਣਾਂ ਲਈ ਜਾਣਿਆ ਜਾਂਦਾ ਹੈ। ਜਦੋਂ ਇਸ ਫੈਬਰਿਕ ’ਚ ਰੰਗ-ਬਿਰੰਗੇ ਧਾਗਿਆਂ ਨਾਲ ਕੀਤੀ ਗਈ ਐਂਬ੍ਰਾਇਡਰੀ ਦਾ ਤੜਕਾ ਲੱਗਦਾ ਹੈ, ਤਾਂ ਇਹ ਕੋ-ਆਰਡ ਸੈੱਟ ਹੋਰ ਵੀ ਜ਼ਿਆਦਾ ਸਟਾਈਲਿਸ਼ ਅਤੇ ਆਕਰਸ਼ਕ ਬਣ ਜਾਂਦਾ ਹੈ। ਇਹ ਸੈੱਟ ਵੱਖ-ਵੱਖ ਡਿਜ਼ਾਈਨਾਂ ’ਚ ਉਪਲੱਬਧ ਹਨ, ਜਿਵੇਂ ਕਾਲਰ ਨੈੱਕ, ਕਫ ਸਲੀਵਜ਼, ਰਾਊਂਡ ਨੈੱਕ, ਸਲੀਵਲੈੱਸ ਆਦਿ।
ਜ਼ਿਆਦਾਤਰ ਮੁਟਿਆਰਾਂ ਕਾਲਰ ਨੈੱਕ ਅਤੇ ਕਫ ਸਲੀਵਜ਼ ਵਾਲੇ ਕੋ-ਆਰਡ ਸੈੱਟ ਨੂੰ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਨੂੰ ਪ੍ਰੋਫੈਸ਼ਨਲ ਅਤੇ ਸਮਾਰਟ ਲੁਕ ਦਿੰਦੇ ਹਨ। ਕੈਜ਼ੂਅਲ ਲੁਕ ਲਈ ਰਾਊਂਡ ਨੈੱਕ ਅਤੇ ਪਲਾਜ਼ੋ ਪੈਂਟ ਵਾਲੇ ਸੈੱਟ ਟਰੈਂਡ ’ਚ ਹਨ। ਗਰਮੀਆਂ ਲਈ ਸਲੀਵਲੈੱਸ ਡਿਜ਼ਾਈਨ ਵਾਲੇ ਸੈੱਟ ਵੀ ਕਾਫ਼ੀ ਪਾਪੁਲਰ ਹਨ, ਜੋ ਸਟਾਈਲ ਅਤੇ ਕੂਲਨੈੱਸ ਦਾ ਪ੍ਰਫੈਕਟ ਕੰਬੀਨੇਸ਼ਨ ਹਨ।
ਐਂਬ੍ਰਾਇਡਰਡ ਡੈਨਿਮ ਕੋ-ਆਰਡ ਸੈੱਟ ਦੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਹਰ ਮੌਕੇ ’ਤੇ ਪਾਇਆ ਜਾ ਸਕਦਾ ਹੈ। ਕਾਲਜ ਅਤੇ ਸਕੂਲ ਜਾਣ ਵਾਲੀਆਂ ਮੁਟਿਆਰਾਂ ਇਨ੍ਹਾਂ ਨੂੰ ਕੈਜ਼ੂਅਲ ਲੁਕ ਲਈ ਚੁਣਦੀਆਂ ਹਨ ਤੇ ਆਫਿਸ ਜਾਣ ਵਾਲੀਆਂ ਮੁਟਿਆਰਾਂ ਤੇ ਔਰਤਾਂ ਇਨ੍ਹਾਂ ਨੂੰ ਮੀਟਿੰਗਾਂ ਅਤੇ ਇੰਟਰਵਿਊ ਲਈ ਤਰਜੀਹ ਦਿੰਦੀਆਂ ਹਨ। ਇਹ ਸੈੱਟ ਨਾ ਸਿਰਫ ਕਾਨਫੀਡੈਂਸ ਵਧਾਉਂਦੇ ਹਨ, ਸਗੋਂ ਇਕ ਸਮਾਰਟ ਅਤੇ ਪ੍ਰੋਫੈਸ਼ਨਲ ਲੁਕ ਵੀ ਦਿੰਦੇ ਹਨ। ਰੰਗ-ਬਿਰੰਗੀ ਐਂਬ੍ਰਾਇਡਰੀ ਅਤੇ ਵੱਖ-ਵੱਖ ਡਿਜ਼ਾਈਨਾਂ ਦੀ ਵਜ੍ਹਾ ਨਾਲ ਇਹ ਸੈੱਟ ਹਰ ਉਮਰ ਦੀਆਂ ਮੁਟਿਆਰਾਂ ਨੂੰ ਪਸੰਦ ਆਉਂਦੇ ਹਨ। ਐਂਬ੍ਰਾਇਡਰਡ ਡੈਨਿਮ ਕੋ-ਆਰਡ ਸੈੱਟ ਅਜੋਕੇ ਸਮੇਂ ’ਚ ਫ਼ੈਸ਼ਨ ਦਾ ਇਕ ਅਹਿਮ ਹਿੱਸਾ ਬਣ ਚੁੱਕੇ ਹਨ।
ਮੁਟਿਆਰਾਂ ਇਨ੍ਹਾਂ ਕੋ-ਆਰਡ ਸੈੱਟ ਨੂੰ ਆਪਣੇ ਸਟਾਈਲ ਸਟੇਟਮੈਂਟ ਦਾ ਹਿੱਸਾ ਬਣਾਉਣ ਲਈ ਇਸ ਦੇ ਨਾਲ ਕਈ ਤਰ੍ਹਾਂ ਦੀ ਮਿਨੀਮਮ ਜਿਊਲਰੀ ਅਤੇ ਅਸੈੱਸਰੀਜ਼ ਨੂੰ ਕੈਰੀ ਕਰਨਾ ਪਸੰਦ ਕਰਦੀਆਂ ਹਨ। ਸਨਗਲਾਸਿਜ਼, ਕੈਪ, ਬੈਲਟ, ਪਰਸ ਜਾਂ ਸਲਿੰਗ ਬੈਗ ਇਨ੍ਹਾਂ ਸੈੱਟਾਂ ਨਾਲ ਪ੍ਰਫੈਕਟ ਕੰਬੀਨੇਸ਼ਨ ਬਣਾਉਂਦੇ ਹਨ। ਫੁੱਟਵੀਅਰ ’ਚ ਹਾਈ ਹੀਲਜ਼, ਬੈਲੀ, ਸੈਂਡਲਜ਼ ਜਾਂ ਸਟਾਈਲਿਸ਼ ਫਲੈਟਸ ਇਨ੍ਹਾਂ ਸੈੱਟਾਂ ਨਾਲ ਲੁਕ ਨੂੰ ਕੰਪਲੀਟ ਕਰਦੇ ਹਨ। ਹੇਅਰ ਸਟਾਈਲ ’ਚ ਓਪਨ ਹੇਅਰ, ਹਾਈ ਪੋਨੀਟੇਲ, ਹਾਫ ਪੋਨੀਟੇਲ ਜਾਂ ਮੈਸੀ ਬੰਨ ਇਨ੍ਹਾਂ ਕੋ-ਆਰਡ ਸੈੱਟਾਂ ਨਾਲ ਮੁਟਿਆਰਾਂ ਨੂੰ ਖੂਬਸੂਰਤ ਅਤੇ ਟਰੈਂਡੀ ਲੁਕ ਦਿੰਦੇ ਹਨ।
ਦੁਨੀਆ ’ਚ ਹੁਣ ਪਤਲੇ ਨਾਲੋਂ ਜ਼ਿਆਦਾ ਮੋਟਾਪੇ ਦਾ ਸ਼ਿਕਾਰ ਹੋ ਰਹੇ ਬੱਚੇ
NEXT STORY