ਨਵੀਂ ਦਿੱਲੀ- ਅੱਜ ਅਸੀਂ ਮਿਠਾਈ ਖਾਣ ਦੇ ਸ਼ੌਕੀਨ ਲੋਕਾਂ ਲਈ ਰਾਵਾ ਮੋਦਕ ਰੈਸਿਪੀ ਲਿਆਏ ਹਾਂ। ਗੁੜ ਅਤੇ ਸੂਜੀ ਨਾਲ ਬਣੇ ਮੋਦਕ ਦਾ ਸੁਆਦ ਬਾਜਾਰ ਦੇ ਬਣੇ ਮੋਦਕ ਤੋਂ ਵੱਖਰਾ ਹੁੰਦਾ ਹੈ। ਇਸ ਨੂੰ ਤੁਸੀਂ ਘਰ ’ਚ ਬੜੀ ਹੀ ਆਸਾਨੀ ਨਾਲ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਗੁੜ ਪਾਊਡਰ 280 ਗ੍ਰਾਮ
- ਨਾਰੀਅਲ 160 ਗ੍ਰਾਮ
- ਪਾਣੀ 550 ਮਿਲੀਲੀਟਰ
- ਘਿਉ 2 ਚੱਮਚ
- ਨਮਕ 1/2 ਚੱਮਚ
- ਇਲਾਇਚੀ ਪਾਊਡਰ 1/2 ਚੱਮਚ
- ਸੂਜੀ 370 ਗ੍ਰਾਮ
- ਘਿਉ ਗ੍ਰੀਸ ਲਈ
- ਕੇਸਰ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੈਨ ’ਚ 280 ਗ੍ਰਾਮ ਗੁੜ, 160 ਗ੍ਰਾਮ ਨਾਰੀਅਲ ਪਾਓ ਅਤੇ ਇਸ ਨੂੰ ਉਦੋਂ ਤਕ ਹਿਲਾਓ ਜਦੋਂ ਤਕ ਕਿ ਗੁੜ ਚੰਗੀ ਤਰ੍ਹਾਂ ਨਾਲ ਘੁੱਲ ਨਾ ਜਾਵੇ ਫਿਰ ਇਸ ਨੂੰ ਇਕ ਸਾਈਡ ਰੱਖ ਦਿਓ।
2. ਫਿਰ ਕੜ੍ਹਾਈ ’ਚ 550 ਮਿਲੀਲੀਟਰ ਪਾਣੀ ਗਰਮ ਕਰਕੇ ਇਸ ’ਚ 2 ਚੱਮਚ ਘਿਉ, 1/2 ਚੱਮਚ ਨਮਕ,1/2 ਚੱਮਚ ਇਲਾਇਚੀ ਪਾਊਡਰ ਪਾ ਕੇ ਇਸ ਨੂੰ ਉਬਾਲ ਲਓ।
3. ਫਿਰ ਇਸ ’ਚ 370 ਗ੍ਰਾਮ ਸੂਜੀ ਮਿਕਸ ਕਰਕੇ ਇਸ ਨੂੰ ਨਰਮ ਅਤੇ ਚਿਪਚਿਪਾ ਹੋਣ ਤਕ ਪਕਾਓ।
4. ਇਸ ਤੋਂ ਬਾਅਦ ਇਸ ਨੂੰ ਬਾਊਲ ’ਚ ਕੱਢ ਕੇ ਗੁੰਨ ਲਓ ਅਤੇ ਫਿਰ ਆਪਣੇ ਹੱਥਾਂ ਨਾਲ ਘਿਉ ਨਾਲ ਗ੍ਰੀਸ ਕਰੋ।
5. ਫਿਰ ਤਿਆਰ ਸੂਜੀ ਦੇ ਮਿਸ਼ਰਣ ’ਚੋਂ ਕੁਝ ਹਿੱਸਾ ਲਓ ਅਤੇ ਗੋਲ ਕਰਕੇ ਇਸ ਨੂੰ ਰੋਟੀ ਦੀ ਤਰ੍ਹਾਂ ਵੇਲ ਕੇ ਸਮਤਲ ਕਰੋ।
6. ਫਿਰ ਇਸ ’ਤੇ ਕੁਝ ਗੁੜ ਅਤੇ ਨਾਰੀਅਲ ਦਾ ਮਿਸ਼ਰਣ ਰੱਖੋ ਅਤੇ ਮੋਦਕ ਦੇ ਕਿਨਾਰਿਆ ਨੂੰ ਪੀਂਚ ਕਰਕੇ ਵਿਚੋਂ ਦਬਾ ਕੇ ਬੰਦ ਕਰ ਦਿਓ।
7. ਰਾਵਾ ਮੋਦਕ ਬਣ ਕੇ ਤਿਆਰ ਹੈ ਇਸ ਨੂੰ ਕੇਸਰ ਨਾਲ ਗਾਰਨਿਸ਼ ਕਰਕੇ ਸਰਵ ਕਰੋ।