ਨਵੀਂ ਦਿੱਲੀ— ਸਾਡੀਆਂ ਅੱਖਾਂ ਬਹੁਤ ਹੀ ਨਾਜੂਕ ਹੁੰਦੀਆਂ ਹਨ ਇਸ ਲਈ ਉਨ੍ਹਾਂ ਨੂੰ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਅੱਖਾਂ ਨੂੰ ਲੈ ਕੇ ਹੋਈ ਛੋਟੀ ਜਿਹੀ ਲਾਪਰਵਾਹੀ ਵੀ ਖਤਰਨਾਕ ਸਾਬਤ ਹੋ ਸਕਦੀ ਹੈ। ਵਾਤਾਵਰਨ ਦਾ ਪ੍ਰਦੂਸ਼ਨ, ਲੈਂਸ ਦਾ ਇਸਤੇਮਾਲ ਕਰਨਾ, ਬਹੁਤ ਜ਼ਿਆਦਾ ਦੇਰ ਤੱਕ ਸਕਰੀਨ ਦੇ ਸਾਹਮਣੇ ਬੈਠੇ ਰਹਿਣਾ, ਨੀਂਦ ਘੱਟ ਆਉਂਣਾ, ਸਰੀਰ 'ਚ ਪਾਣੀ ਦੀ ਕਮੀ ਹੋਣਾ, ਬਹੁਤ ਜ਼ਿਆਦਾ ਦਵਾਈਆਂ ਲੈਣੀਆਂ ਜਾਂ ਫਿਰ ਘੰਟਿਆਂ ਤੱਕ ਮੋਬਾਇਲ ਦੇਖਦੇ ਰਹਿਣ ਨਾਲ ਅੱਖਾਂ ਨੂੰ ਥਕਾਵਟ ਅਤੇ ਜਲਣ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਨਾਲ ਦੂਜੇ ਕੰਮਾਂ 'ਚ ਹੀ ਪਰੇਸ਼ਾਨੀ ਨਹੀਂ ਹੁੰਦੀ ਬਲਕਿ ਖੂਬਸੂਰਤੀ 'ਤੇ ਵੀ ਅਸਰ ਪੈਂਦਾ ਹੈ। ਤੁਸੀਂ ਚਾਹੋ ਤਾਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖੇ ਅਪਣਾ ਸਕਦੇ ਹੋ। ਇਨ੍ਹਾਂ ਦੀ ਵਰਤੋ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ।
1. ਖੀਰੇ
ਅੱਖਾਂ ਦੀ ਜਲਣ ਅਤੇ ਥਕਾਵਟ ਦੂਰ ਕਰਨ ਦੇ ਲਈ ਖੀਰੇ ਦਾ ਇਸਤੇਮਾਲ ਕਰਨਾ ਬਹੁਤ ਫਾਇਦੇਮੰਦ ਹੈ। ਇਹ ਅੱਖਾਂ ਦੀ ਜਲਣ ਦੂਰ ਕਰਕੇ ਉਨ੍ਹਾਂ ਨੂੰ ਠੰਡਕ ਦੇਣ ਦਾ ਕੰਮ ਕਰਦਾ ਹੈ। ਖੀਰੇ ਦੇ ਪਤਲੇ ਟੁਕੜੇ ਕੱਟ ਕੇ ਉਨ੍ਹਾਂ ਨੂੰ ਫਰਿੱਜ 'ਚ ਰੱਖ ਦਿਓ। ਫਿਰ ਕੁਝ ਦੇਰ ਇਨ੍ਹਾਂ ਟੁਕੜਿਆਂ ਨੂੰ ਅੱਖਾਂ 'ਤੇ ਰੱਖ ਕੇ ਲੇਟ ਜਾਓ ਜਲਣ ਦੂਰ ਕਰਨ ਲਈ ਇਹ ਸੱਭ ਤੋਂ ਆਸਾਨ ਤਰੀਕਾ ਹੈ।
2. ਠੰਡਾ ਦੁੱਧ
ਠੰਡੇ ਦੁੱਧ ਨਾਲ ਅੱਖਾਂ ਨੂੰ ਸਾਫ ਕਰਨਾ ਵੀ ਇਕ ਚੰਗਾ ਨੁਸਖਾ ਹੈ। ਦੁੱਧ 'ਚ ਮੋਜੂਦ ਤੱਤ ਅੱਖਾਂ ਦੀ ਜਲਣ ਦੂਰ ਕਰਨ 'ਚ ਕਾਰਗਾਰ ਸਾਬਤ ਹੁੰਦੇ ਹਨ। ਤੁਸੀਂ ਚਾਹੋ ਤਾਂ ਠੰਡੇ ਦੁੱਧ ਨਾਲ ਮਸਾਜ ਵੀ ਕਰ ਸਕਦੇ ਹੋ
3. ਗੁਲਾਬ ਜਲ
ਅੱਖਾਂ ਦੀ ਥਕਾਵਟ ਅਤੇ ਜਲਣ ਦੂਰ ਕਰਨ ਦੇ ਲਈ ਗੁਲਾਬ ਜਲ ਦਾ ਇਸਤੇਮਾਲ ਕਰਨਾ ਬਹੁਤ ਫਾਇਦਮੰਦ ਹੁੰਦਾ ਹੈ। ਤੁਸੀਂ ਚਾਹੋ ਤਾਂ ਗੁਲਾਬ ਜਲ ਨੂੰ ਰੂੰ ਨਾਲ ਵੀ ਲਗਾ ਸਕਦੇ ਹੋ। ਇਸ ਨਾਲ ਅੱਖਾਂ ਦੀ ਥਕਾਵਟ ਦੂਰ ਹੋ ਜਾਵੇਗੀ ਅਤੇ ਅੱਖਾਂ ਸਾਫ ਵੀ ਹੋ ਜਾਣਗੀਆਂ।
4. ਕੱਚਾ ਆਲੂ
ਅੱਖਾਂ ਦੀ ਜਲਣ, ਥਕਾਵਟ ਅਤੇ ਅੱਖਾਂ ਦੇ ਥੱਲੇ ਦੇ ਕਾਲੇ ਘੇਰੇ ਦੂਰ ਕਰਨ ਦੇ ਲਈ ਕੱਚੇ ਆਲੂ ਦਾ ਇਸਤੇਮਾਲ ਬਹੁਤ ਫਾਇਦੇਮੰਦ ਹੁੰਦਾ ਹੈ। ਖੀਰੇ ਦੀ ਤਰ੍ਹਾਂ ਆਲੂ ਦੇ ਟੁਕੜੇ ਵੀ ਕੱਟ ਕੇ ਫਰਿੱਜ 'ਚ ਰੱਖ ਦਿਓ। ਜਦੋਂ ਇਹ ਠੰਡੇ ਹੋ ਜਾਣ ਤਾਂ ਇਨ੍ਹਾਂ ਨੂੰ ਅੱਖਾਂ 'ਤੇ ਰੱਖ ਕੇ ਲੇਟ ਜਾਓ। ਇੰਝ ਕਰਨ ਨਾਲ ਕਾਫੀ ਲਾਭ ਹੁੰਦਾ ਹੈ।
ਇਸ ਤਰ੍ਹਾਂ ਬਣਾਓ ਦਹੀਂ ਵੜਾ
NEXT STORY