ਹੈਲਥ ਡੈਸਕ - ਜਿਵੇਂ-ਜਿਵੇਂ ਪਾਰਾ ਚੜ੍ਹ ਰਿਹਾ ਹੈ, ਲੋਕ ਗਰਮੀ ਤੋਂ ਬਚਣ ਲਈ ਕੋਲਡ ਡਰਿੰਕਸ ਅਤੇ ਆਈਸ-ਕ੍ਰੀਮ ਦਾ ਸਹਾਰਾ ਲੈ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਰਸੋਈ 'ਚ ਮੌਜੂਦ 'ਲੱਸੀ' ਇਨ੍ਹਾਂ ਸਭ ਤੋਂ ਕਿਤੇ ਜ਼ਿਆਦਾ ਫਾਇਦੇਮੰਦ ਹੈ? ਆਯੁਰਵੇਦ 'ਚ ਲੱਸੀ ਨੂੰ 'ਅੰਮ੍ਰਿਤ' ਸਮਾਨ ਮੰਨਿਆ ਗਿਆ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰੋਜ਼ਾਨਾ ਇਕ ਗਿਲਾਸ ਲੱਸੀ ਪੀਣ ਨਾਲ ਤੁਹਾਡੇ ਸਰੀਰ 'ਚ ਕੀ-ਕੀ ਜਾਦੂਈ ਬਦਲਾਅ ਆਉਂਦੇ ਹਨ।
ਪਾਚਨ ਤੰਤਰ ਲਈ ਰਾਮਬਾਣ
ਲੱਸੀ 'ਚ ਭਰਪੂਰ ਮਾਤਰਾ 'ਚ 'ਪ੍ਰੋਬਾਇਓਟਿਕਸ' (ਚੰਗੇ ਬੈਕਟੀਰੀਆ) ਹੁੰਦੇ ਹਨ। ਇਹ ਪੇਟ ਫੁੱਲਣ, ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਮਿੰਟਾਂ 'ਚ ਦੂਰ ਕਰਦੀ ਹੈ। ਭਾਰੀ ਖਾਣਾ ਖਾਣ ਤੋਂ ਬਾਅਦ ਲੱਸੀ ਪੀਣ ਨਾਲ ਖਾਣਾ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ।
ਸਰੀਰ ਨੂੰ ਰੱਖਦੀ ਹੈ 'ਕੂਲ'
ਲੱਸੀ ਦੀ ਤਾਸੀਰ ਠੰਡੀ ਹੁੰਦੀ ਹੈ। ਇਹ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਬਣਾਏ ਰੱਖਣ 'ਚ ਮਦਦ ਕਰਦੀ ਹੈ ਅਤੇ ਤੁਹਾਨੂੰ 'ਹੀਟ ਸਟ੍ਰੋਕ' (ਲੂ ਲੱਗਣ) ਤੋਂ ਬਚਾਉਂਦੀ ਹੈ। ਜੇਕਰ ਤੁਹਾਨੂੰ ਪੇਟ 'ਚ ਜਲਣ ਦੀ ਸ਼ਿਕਾਇਤ ਹੈ, ਤਾਂ ਲੱਸੀ ਸਭ ਤੋਂ ਵਧੀਆ ਇਲਾਜ ਹੈ।
ਹੱਡੀਆਂ ਬਣਨਗੀਆਂ ਲੋਹੇ ਵਰਗੀਆਂ
ਦੁੱਧ ਤੋਂ ਬਣੀ ਹੋਣ ਕਾਰਨ ਲੱਸੀ 'ਚ ਕੈਲਸ਼ੀਅਮ ਭਰਪੂਰ ਹੁੰਦਾ ਹੈ। ਰੋਜ਼ਾਨਾ ਲੱਸੀ ਪੀਣ ਨਾਲ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ। ਵਧਦੀ ਉਮਰ ਦੀਆਂ ਔਰਤਾਂ ਲਈ ਇਹ ਬਹੁਤ ਜ਼ਰੂਰੀ ਹੈ।
ਭਾਰ ਘਟਾਉਣ 'ਚ ਮਦਦਗਾਰ
ਜੇਕਰ ਤੁਸੀਂ ਡਾਈਟਿੰਗ 'ਤੇ ਹੋ, ਤਾਂ ਲੱਸੀ ਤੁਹਾਡੀ ਸਭ ਤੋਂ ਚੰਗੀ ਦੋਸਤ ਹੈ। ਇਸ 'ਚ ਕੈਲੋਰੀ ਘੱਟ ਹੁੰਦੀ ਹੈ ਅਤੇ ਇਸ ਨੂੰ ਪੀਣ ਤੋਂ ਬਾਅਦ ਕਾਫੀ ਦੇਰ ਤੱਕ ਭੁੱਖ ਨਹੀਂ ਲੱਗਦੀ, ਜਿਸ ਨਾਲ ਤੁਸੀਂ ਫਾਲਤੂ ਖਾਣ ਤੋਂ ਬਚ ਜਾਂਦੇ ਹੋ।
ਚਮੜੀ 'ਤੇ ਆਵੇਗਾ ਕੁਦਰਤੀ ਨਿਖਾਰ
ਲੱਸੀ 'ਚ ਮੌਜੂਦ ਲੈਕਟਿਕ ਐਸਿਡ ਚਮੜੀ ਲਈ ਬਹੁਤ ਫਾਇਦੇਮੰਦ ਹੈ। ਇਹ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ, ਜਿਸ ਨਾਲ ਮੁਹਾਸੇ ਘੱਟ ਹੁੰਦੇ ਹਨ ਅਤੇ ਚਿਹਰੇ 'ਤੇ ਕੁਦਰਤੀ ਗਲੋਅ ਆਉਂਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖਿਆਲ :-
ਰਾਤ ਨੂੰ ਬਚੋ
- ਰਾਤ ਦੇ ਸਮੇਂ ਲੱਸੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਜ਼ੁਕਾਮ ਜਾਂ ਗਲੇ ਦੀ ਖਰਾਬੀ ਹੋ ਸਕਦੀ ਹੈ।
ਚੀਨੀ ਦੀ ਜਗ੍ਹਾ ਗੁੜ ਜਾਂ ਜੀਰਾ
- ਵੱਧ ਫਾਇਦੇ ਲਈ ਚੀਨੀ ਦੀ ਜਗ੍ਹਾ ਭੁੰਨਿਆ ਹੋਇਆ ਜੀਰਾ, ਕਾਲਾ ਨਮਕ ਜਾਂ ਹਲਕਾ ਗੁੜ ਵਰਤੋ।
ਔਰਤਾਂ ਹੋ ਜਾਓ ਸਾਵਧਾਨ! ਸਰੀਰ 'ਚ ਦਿਖ ਰਹੇ ਹਨ ਇਹ ਲੱਛਣ ਤਾਂ ਭੁੱਲ ਕੇ ਵੀ ਨਾ ਕਰੋ ਬੱਚੇ ਦੀ ਪਲਾਨਿੰਗ
NEXT STORY