ਮੁੰਬਈ- ਭਾਰਤੀ ਹੋਣ ਜਾਂ ਪੱਛਮੀ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੇ ਪਹਿਰਾਵੇ ਪਸੰਦ ਹੁੰਦੇ ਹਨ। ਜਿਥੇ ਭਾਰਤੀ ਪਹਿਰਾਵੇ ਵਿਚ ਮੁਟਿਆਰਾਂ ਨੂੰ ਰਾਊਂਡ ਨੈੱਕ ਡਿਜ਼ਾਈਨ ਦੀ ਕੁੜਤੀ, ਗਾਊਨ, ਫਰਾਕ-ਸੂਟ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ, ਉਥੇ ਪੱਛਮੀ ਪਹਿਰਾਵੇ ਵਿਚ ਵੀ ਮੁਟਿਆਰਾਂ ਨੂੰ ਰਾਊਂਡ ਨੈੱਕ ਡਿਜ਼ਾਈਨ ਦੀ ਟੀ-ਸ਼ਰਟ, ਟਾਪ ਆਦਿ ਬਹੁਤ ਪਸੰਦ ਆ ਰਹੇ ਹਨ। ਰਾਊਂਡ ਨੈੱਕ ਡਿਜ਼ਾਈਨ ਦੇ ਟਾਪ ਮੁਟਿਆਰਾਂ ਨੂੰ ਸਿੰਪਲ-ਸੋਬਰ ਦਿਖਾਉਣ ਦੇ ਨਾਲ-ਨਾਲ ਬਿਊਟੀਫੁੱਲ ਲੁਕ ਵੀ ਦਿੰਦੇ ਹਨ।
ਉਂਝ ਵੀ ਅੱਜਕੱਲ ਬਦਲਦੇ ਮੌਸਮ ਕਾਰਨ ਮੁਟਿਆਰਾਂ ਨੂੰ ਹੁਣ ਹਾਈ ਨੈੱਕ ਡਿਜ਼ਾਈਨ ਦੇ ਟਾਪ ਦੀ ਥਾਂ ਇਸ ਤਰ੍ਹਾਂ ਦੇ ਰਾਊਂਡ ਨੈੱਕ ਵਾਲੇ ਟਾਪ ਜ਼ਿਆਦਾ ਪਹਿਨੇ ਦੇਖਿਆ ਜਾ ਸਕਦਾ ਹੈ। ਰਾਊਂਡ ਨੈੱਕ ਟਾਪ ਨੂੰ ਮੁਟਿਆਰਾਂ ਜੀਨਸ, ਸਕਰਟ, ਸ਼ਾਰਟਸ, ਟ੍ਰਾਊਜ਼ਰ, ਫਾਰਮਲ ਪੈਂਟ ਆਦਿ ਨਾਲ ਟਰਾਈ ਕਰ ਰਹੀਆਂ ਹਨ। ਜ਼ਿਆਦਾਤਰ ਰਾਊਂਡ ਨੈੱਕ ਟਾਪ ਫੁੱਲ ਸਲੀਵਸ ਵਿਚ ਆਉਂਦੇ ਹਨ ਜਿਸ ਦੇ ਕਾਰਨ ਮੁਟਿਆਰਾਂ ਇਸਨੂੰ ਜ਼ਿਆਦਾ ਪਸੰਦ ਕਰਦੀਆਂ ਹਨ। ਮੁਟਿਆਰਾਂ ਇਨ੍ਹਾਂ ਨੂੰ ਕੈਜੁਅਲ ਵੀਅਰ ਦੇ ਨਾਲ-ਨਾਲ ਪਾਰਟੀ, ਜਨਮਦਿਨ ਤੇ ਹੋਰ ਮੌਕਿਆਂ ਦੌਰਾਨ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ। ਇਨ੍ਹਾਂ ਟਾਪਸ ਦੀ ਖਾਸੀਅਤ ਇਹ ਹੈ ਕਿ ਮੁਟਿਆਰਾਂ ਉਨ੍ਹਾਂ ਨੂੰ ਓਪਨ ਬਟਨ ਸ਼ਰਟ ਹੇਠਾਂ ਪਹਿਨਕੇ ਵੀ ਸਟਾਈਲਿਸ਼ ਲੁਕ ਕੈਰੀ ਕਰ ਸਕਦੀਆਂ ਹਨ। ਇਨ੍ਹਾਂ ਵਿਚ ਮੁਟਿਆਰਾਂ ਨੂੰ ਸਟਾਈਲਿਸ਼ ਪ੍ਰਿੰਟਿਡ ਪੈਟਰਨ ਅਤੇ ਪਲੇਨ ਡਿਜ਼ਾਈਨ ਵਿਚ ਵੀ ਕਈ ਆਪਸ਼ਨ ਮਿਲ ਰਹੇ ਹਨ। ਜ਼ਿਆਦਾਤਰ ਮੁਟਿਆਰਾਂ ਨੂੰ ਰੈੱਡ, ਬਲੈਕ, ਵ੍ਹਾਈਟ ਅਤੇ ਪਿੰਕ ਰੰਗ ਦੇ ਪਲੇਨ ਡਿਜ਼ਾਈਨ ਦੇ ਰਾਊਂਡ ਨੈੱਕ ਟਾਪ ਪਹਿਨੇ ਦੇਖਿਆ ਜਾ ਸਕਦਾ ਹੈ। ਕੁਝ ਨੂੰ ਲਾਈਨ ਪ੍ਰਿੰਟਿਡ, ਡਾਟ ਪ੍ਰਿੰਟਿਡ ਅਤੇ ਫਲਾਵਰ ਪ੍ਰਿੰਟਿਡ ਟਾਪ ਵੀ ਪਸੰਦ ਆ ਰਹੇ ਹਨ। ਰਾਊਂਡ ਨੈੱਕ ਹੋਣ ਕਾਰਨ ਮੁਟਿਆਰਾਂ ਇਸ ਦੇ ਨਾਲ ਜਿਊਲਰੀ ਵਿਚ ਲਾਕੇਟ ਚੇਨ ਪਹਿਨਣਾ ਪਸੰਦ ਕਰ ਰਹੀਆਂ ਹਨ। ਜ਼ਿਆਦਾਤਰ ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਨੀਲੀ ਅਤੇ ਕਾਲੀ ਜੀਨਸ ਨਾਲ ਇਸ ਤਰ੍ਹਾਂ ਦੇ ਰਾਊਂਡ ਨੈੱਕ ਡਿਜ਼ਾਈਨ ਦੇ ਟਾਪ ਪਹਿਨੇ ਦੇਖਿਆ ਜਾ ਸਕਦਾ ਹੈ।
ਗੋਟਾ ਲੇਸ ਲਗਾ ਰਹੀ ਹੈ ਸੂਟ ਨੂੰ ਚਾਰ-ਚੰਦ
NEXT STORY