ਵੈੱਬ ਡੈਸਕ- ਸਾੜ੍ਹੀ ਇਕ ਅਜਿਹਾ ਲਿਬਾਸ ਹੈ, ਜਿਸ ਨੂੰ ਹਰ ਮੌਕੇ ’ਤੇ ਪਾਇਆ ਜਾ ਸਕਦਾ ਹੈ ਪਰ ਕਈ ਵਾਰ ਅਸੀਂ ਆਪਣੇ ਵਾਲਾਂ ਨੂੰ ਲੈ ਕੇ ਕਾਫੀ ਕੰਨਫਿਊਜ਼ਨ ’ਚ ਪੈ ਜਾਂਦੇ ਹਾਂ। ਸਾੜ੍ਹੀ ਦੇ ਨਾਲ ਸ਼ਾਨਦਾਰ ਹੇਅਰਸਟਾਈਲ ਤੁਹਾਡੀ ਪੂਰੀ ਲੁੱਕ ਨੂੰ ਐਲੀਗੇਂਟ, ਰੋਇਲ ਅਤੇ ਖੂਬਸੂਰਤ ਬਣਾ ਦਿੰਦੀ ਹੈ। ਚਾਹੇ ਵਿਆਹ ਹੋਵੇ, ਫੈਸਟੀਵਲ ਜਾਂ ਆਫਿਸ ਪਾਰਟੀ, ਸਹੀ ਹੇਅਰਸਟਾਈਲ ਤੁਹਾਡੇ ਆਤਮ ਵਿਸ਼ਵਾਸ ਨੂੰ ਹੋਰ ਵਧਾ ਦਿੰਦਾ ਹੈ। ਆਓ ਜਾਣੀਏ ਕੁਝ ਸਟਨਿੰਗ ਸਾੜ੍ਹੀ ਹੇਅਰਸਟਾਈਲ ਆਈਡੀਆਜ਼।
ਕਲਾਸਿਕ ਬਨ (ਜੂੜਾ)
ਜੂੜਾ ਵਿਆਹ ਅਤੇ ਰਸਮਾਂ-ਰਿਵਾਜ਼ਾਂ ਦੇ ਮੌਕਿਆਂ ਲਈ ਪਰਫੈਕਟ ਰਹਿੰਦਾ ਹੈ। ਇਸ ਦੇ ਨਾਲ ਗਜਰੇ , ਫੁੱਲ ਜਾਂ ਹੇਅਰ ਅਸੈਸਰੀ ਲਗਾਉਣ ਨਾਲ ਰੋਇਲ ਲੁੱਕ ਮਿਲਦੀ ਹੈ। ਇਹ ਕਾਂਜੀਵਰਮ ਜਾਂ ਭਾਰੀ ਸਿਲਕ ਸਾੜ੍ਹੀਆਂ ਦੇ ਨਾਲ ਸਭ ਤੋਂ ਜ਼ਿਆਦਾ ਚੰਗਾ ਲੱਗਦਾ ਹੈ।

ਸਾਫਟ ਕਲਰਸ ਓਪਨ ਹੇਅਰ
ਪਾਰਟੀ, ਰਿਸੈਪਸ਼ਨ ਜਾਂ ਫ੍ਰੈਂਡਸ ਗੈਟ-ਟੂਗੈਦਰ ਲਈ ਇਹ ਹੇਅਰਸਟਾਈਲ ਬੈਸਟ ਰਹਿੰਦਾ ਹੈ। ਹਲਕੀ ਸਾੜ੍ਹੀ (ਜਾਰਜੈੱਟ, ਨੈਟ, ਸ਼ਿਫੋਨ) ਦੇ ਨਾਲ ਇਹ ਨੈਚੂਰਲ ਅਤੇ ਗਲੈਮਰਸ ਲੁੱਕ ਦਿੰਦੀ ਹੈ।

ਬ੍ਰੇਡੇਡ ਬਨ (ਚੋਟੀ ਵਾਲਾ ਜੂੜਾ)
ਹੈਵੀ ਸਾੜ੍ਹੀ ਜਾਂ ਵਿਆਹ ਦੇ ਫੰਕਸ਼ਨ ਲਈ ਬ੍ਰੇਡੇਡ ਬਨ ਜਾਂ ਚੋਟੀ ਵਾਲਾ ਜੂੜਾ ਸ਼ਾਨਦਾਰ ਰਹਿੰਦਾ ਹੈ। ਇਸ ’ਚ ਕ੍ਰਾਊਨ ਨਾਲ ਚੋਟੀ ਬਣਾ ਕੇ ਉਸ ਜੂੜੇ ’ਚ ਸੈੱਟ ਕੀਤਾ ਜਾਂਦਾ ਹੈ। ਇਹ ਟ੍ਰੈਡੀਸ਼ਨਲ ਅਤੇ ਮਾਡਰਨ ਦਾ ਕੰਬੀਨੇਸ਼ਨ ਹੈ।

ਫ੍ਰੈਂਚ ਬ੍ਰੇਡ ਜਾਂ ਫਿਸ਼ਟੇਲ ਬ੍ਰੇਡ
ਯੰਗ ਅਤੇ ਸਟਾਈਲਿਸ਼ ਲੁੱਕ ਲਈ ਇਸ ਹੇਅਰਸਟਾਈਲ ਨੂੰ ਚੂਜ਼ ਕੀਤਾ ਜਾ ਸਕਦਾ ਹੈ। ਇਹ ਹਲਕੀ ਕਾਟਨ ਜਾਂ ਪ੍ਰਿੰਟੇਡ ਸਾੜ੍ਹੀਆਂ ਦੇ ਨਾਲ ਬਹੁਤ ਸਮਾਰਟ ਲੱਗਦਾ ਹੈ। ਕਾਲੇਜ ਫੰਕਸ਼ਨ ਜਾਂ ਕੈਜੂਅਲ ਪਾਰਟੀ ’ਚ ਇਹ ਬੈਸਟ ਰਹਿੰਦਾ ਹੈ।

ਹਾਈ ਬਨ (ਟਾਪ ਨਾਟ)
ਇਹ ਗਰਮੀਆਂ ’ਚ ਬਹੁਤ ਆਰਾਮਦਾਇਕ ਅਤੇ ਸਟਾਈਲਿਸ਼ ਲੱਗਦਾ ਹੈ। ਮਾਡਰਨ ਸਾੜ੍ਹੀ ਡ੍ਰੇਪਿੰਗ (ਜਿਵੇਂ ਬੈਲਟੇਡ ਸਾੜ੍ਹੀ) ਦੇ ਨਾਲ ਇਹ ਸਭ ਤੋਂ ਚੰਗਾ ਲੱਗਦਾ ਹੈ।

ਗਜਰੇ ਵਾਲਾ ਟ੍ਰੈਡੀਸ਼ਨਲ ਬਨ
ਗਜਰੇ ਵਾਲਾ ਟ੍ਰੈਡੀਸ਼ਨਲ ਬਨ ਖਾਸ ਕਰ ਕੇ ਦੱਖਣੀ ਭਾਰਤੀ ਬ੍ਰਾਈਡਲ ਲੁੱਕ ਲਈ ਪਰਫੈਕਟ ਹੈ। ਇਸ ’ਚ ਪੂਰੇ ਜੋੜੇ ਨੂੰ ਗਜਰੇ ਜਾਂ ਫੁੱਲਾਂ ਨਾਲ ਸਜਾਇਆ ਜਾਂਦਾ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
- ਸਾੜ੍ਹੀ ਦੇ ਫੈਬ੍ਰਿਕ ਅਤੇ ਮੌਕੇ ਦੇ ਹਿਸਾਬ ਨਾਲ ਹੇਅਰ ਸਟਾਈਲ ਚੁਣੋ।
- ਹੈਵੀ ਜਿਊਲਰੀ ਹੋਵੇ ਤਾਂ ਸਿੰਪਲ ਹੇਅਰਸਟਾਈਲ ਰੱਖੋ।
- ਮਿਨੀਮਲ ਜਿਊਲਰੀ ਹੋਵੇ ਤਾਂ ਹੇਅਰਸਟਾਈਲ ’ਚ ਕ੍ਰਿਏਟਿਵਿਟੀ ਦਿਖਾ ਸਕਦੇ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
GYM 'ਚ ਪਸੀਨਾ ਵਹਾਉਣ ਦੇ ਬਾਵਜੂਦ ਵੀ ਨਹੀਂ ਘਟ ਰਿਹਾ ਭਾਰ ! ਜਾਣੋ ਕੀ ਹੈ ਵਜ੍ਹਾ
NEXT STORY