ਮੁੰਬਈ— ਤੁਸੀਂ ਦੁਨੀਆ ਭਰ 'ਚ ਇਕ ਤੋਂ ਵੱਧ ਕੇ ਅਜੀਬੋ ਗਰੀਬ ਹੋਟਲ ਦੇਖੇ ਹੋਣਗੇ, ਪਰ ਇਸ ਹੋਟਲ ਦੀ ਖਾਸੀਅਤ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਅਸੀਂ ਜਿਸ ਹੋਟਲ ਦੀ ਗੱਲ ਕਰ ਰਹੇ ਹਾਂ ਉਹ ਹੋਟਲ ਨਾ ਤਾਂ ਪਹਾੜਾਂ ਉਪਰ ਬਣਿਆ ਹੈ ਅਤੇ ਨਾ ਹੀ ਦਰਖੱਤਾਂ ਉਪਰ, ਪਰ ਫਿਰ ਵੀ ਮਜੇ ਨਾਲ ਇਸ ਹੋਟਲ 'ਚ ਰੁੱਕਦੇ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਹੋਟਲ ਕਿੱਥੇ ਹੈ। ਇਹ ਅਜੀਬੋ ਗਰੀਬ ਹੋਟਲ ਸਵਿਟਜਰਲੈਂਡ 'ਚ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਹੋਟਲ ਦੀ ਨਾ ਹੀ ਦੀਵਾਰਾਂ ਹੈ ਅਤੇ ਨਾ ਹੀ ਕੋਈ ਛੱਤ ਹੈ।
ਬਿਨ੍ਹਾਂ ਛੱਤ ਅਤੇ ਦੀਵਾਰਾਂ ਦੇ ਬਾਵਜੂਦ ਵੀ ਲੋਕ ਇੱਥੇ ਰੁੱਕਣ ਦੇ ਲਈ ਆਉਂਦੇ ਹਨ। ਇਸ ਹੋਟਲ ਦਾ ਨਾਮ ਜੀਰੋ ਸਟਾਰ ਹੋਟਲ ਹੈ ਜੋ ਸਵਿਸ ਆਲਪਸ ਪਰਬਤ 'ਤੇ ਸਥਿਤ ਹੈ। ਦਰਅਸਲ ਇਹ ਇਕ ਏਅਰ ਹੋਟਲ ਹੈ, ਜਿੱਥੇ ਸਿਰਫ ਇਕ ਹੀ ਕਮਰਾ ਉਪਲੱਬਧ ਹੈ। ਇੱਥੇ ਰੁੱਕਣ ਵਾਲੇ ਲੋਕਾਂ ਨੂੰ ਖੁੱਲ੍ਹੇ 'ਚ ਹੀ ਸੌਣਾ ਪੈਂਦਾ ਹੈ। ਸੀ ਲੈਵਲ ਤੋਂ 6463 ਫੁੱਟ ਦੀ ਉੱਚਾਈ 'ਤੇ ਸਥਿਤ ਹੋਟਲ 'ਚ ਇਕ ਰਾਤ ਦਾ ਕਰਾਇਆ 14 ਹਜ਼ਾਰ ਰੁਪਏ ਹੈ। ਹਾਲਾਂਕਿ ਇੱਥੇ ਰੁੱਕਣ ਲਈ ਮੌਸਮ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਮੌਸਮ ਠੀਕ ਨਾ ਹੋਵੇ ਤਾਂ ਹੋਟਲ ਦੀ ਬੁਕਿੰਗ ਕੈਂਸਲ ਕਰ ਦਿੱਤੀ ਜਾਂਦੀ ਹੈ।
ਇਸ ਹੋਟਲ ਨੂੰ ਆਰਟੀਸਟ ਫਰੈਂਕ ਨੇ ਸੋਚਿਆ ਅਤੇ ਕੁੱਝ ਹੋਰ ਲੋਕਾਂ ਨੇ ਵੀ ਇਸ 'ਚ ਆਪਣਾ ਯੋਗਦਾਨ ਪਾਇਆ। ਇਸ ਦਾ ਟੀਚਾ ਇੱਥੇ ਆਉਣ ਵਾਲੇ ਯਾਤਰੀਆਂ ਨੂੰ ਸਵਿਟਜਰਲੈਂਡ ਦੀ ਖੂਬਸੂਰਤੀ ਨੂੰ ਦਿਖਾਉਣਾ ਸੀ। ਇਸ ਹੋਟਲ 'ਚ ਲਾਈਟ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੈ ਅਤੇ ਇੱਥੇ ਬਾਥਰੂਮ ਵੀ ਨਹੀਂ ਹੈ। ਇੱਥੋ ਦੇ ਲੋਕਾਂ ਨੂੰ 10 ਮਿੰਟਾਂ ਦੀ ਦੂਰੀ 'ਤੇ ਸਥਿਤ ਪਬਲਿਕ ਟੌਇਲਿਟ ਨੂੰ ਇਸਤੇਮਾਲ ਕਰਨਾ ਪੈਂਦਾ ਹੈ।
ਜਦੋਂ ਲਾਓ ਡਾਰਕ ਕਲਰ ਫਾਊਂਡੇਸ਼ਨ ਤਾਂ ਧਿਆਨ ਰੱਖੋ ਇਹ ਗੱਲਾਂ
NEXT STORY