ਸਹਰਸਾ: ਬਿਹਾਰ 'ਚ ਭਾਵੇਂ ਪੂਰਨ ਸ਼ਰਾਬਬੰਦੀ ਲਾਗੂ ਹੈ, ਪਰ ਸ਼ਰਾਬ ਤਸਕਰ ਰੋਜ਼ਾਨਾ ਨਵੇਂ-ਨਵੇਂ ਤਰੀਕੇ ਅਪਣਾ ਕੇ ਪੁਲਸ ਨੂੰ ਚੁਣੌਤੀ ਦੇ ਰਹੇ ਹਨ। ਤਾਜ਼ਾ ਮਾਮਲਾ ਸਹਰਸਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਸਹਰਸਾ-ਬੈਂਗਲੁਰੂ ਐਕਸਪ੍ਰੈੱਸ ਰਾਹੀਂ ਕੀਤੀ ਜਾ ਰਹੀ ਸ਼ਰਾਬ ਦੀ ਵੱਡੀ ਤਸਕਰੀ ਦਾ ਪਰਦਾਫਾਸ਼ ਹੋਇਆ ਹੈ।
AC ਕੋਚਾਂ 'ਚ ਲੁਕਾਈ ਸੀ ਸ਼ਰਾਬ
ਜਾਣਕਾਰੀ ਅਨੁਸਾਰ, ਰੇਲ ਸੁਰੱਖਿਆ ਬਲ (RPF) ਨੂੰ ਗੁਪਤ ਸੂਚਨਾ ਮਿਲੀ ਸੀ ਕਿ ਟ੍ਰੇਨ ਰਾਹੀਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਲਿਆਂਦੀ ਜਾ ਰਹੀ ਹੈ। ਬੁੱਧਵਾਰ ਸ਼ਾਮ ਨੂੰ ਜਿਵੇਂ ਹੀ ਟ੍ਰੇਨ ਸਹਰਸਾ ਸਟੇਸ਼ਨ ਦੇ ਪਲੇਟਫਾਰਮ ਨੰਬਰ 2 'ਤੇ ਪਹੁੰਚੀ ਤਾਂ ਆਰ.ਪੀ.ਐੱਫ. ਅਤੇ ਉਤਪਾਦ ਵਿਭਾਗ ਦੀ ਟੀਮ ਨੇ ਸਾਂਝੇ ਤੌਰ 'ਤੇ ਤਲਾਸ਼ੀ ਮੁਹਿੰਮ ਚਲਾਈ। ਜਾਂਚ ਦੌਰਾਨ ਵੱਖ-ਵੱਖ ਏ.ਸੀ. ਕੋਚਾਂ ਵਿੱਚੋਂ ਸ਼ਰਾਬ ਦੀਆਂ 181 ਬੋਤਲਾਂ ਬਰਾਮਦ ਹੋਈਆਂ। ਬਰਾਮਦ ਕੀਤੀ ਗਈ ਸ਼ਰਾਬ ਦੀ ਕੀਮਤ 1.25 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਰੇਲਵੇ ਸਟਾਫ਼ ਹੀ ਨਿਕਲਿਆ ਤਸਕਰ ਇਸ ਮਾਮਲੇ ਵਿੱਚ ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਸ਼ਰਾਬ ਦੀ ਤਸਕਰੀ ਕੋਈ ਬਾਹਰੀ ਵਿਅਕਤੀ ਨਹੀਂ, ਸਗੋਂ ਰੇਲਵੇ ਦਾ ਸਟਾਫ਼ ਹੀ ਕਰ ਰਿਹਾ ਸੀ। ਪੁਲਸ ਨੇ ਇਸ ਕਾਲੇ ਧੰਦੇ 'ਚ ਸ਼ਾਮਲ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਏ.ਸੀ. ਕੋਚ ਅਟੈਂਡੈਂਟ ਅਤੇ ਬੈੱਡਰੋਲ ਸੁਪਰਵਾਈਜ਼ਰ ਵੀ ਸ਼ਾਮਲ ਹਨ,। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕਰਮਚਾਰੀਆਂ ਨੇ ਆਪਣੇ ਸੌਣ ਅਤੇ ਬੈਠਣ ਵਾਲੇ ਕੈਬਿਨਾਂ ਵਿੱਚ ਬੜੀ ਚਲਾਕੀ ਨਾਲ ਸ਼ਰਾਬ ਦੀ ਖੇਪ ਛੁਪਾ ਕੇ ਰੱਖੀ ਹੋਈ ਸੀ।
'ਆਪ੍ਰੇਸ਼ਨ ਸਤਰਕ' ਤਹਿਤ ਹੋਈ ਕਾਰਵਾਈ
ਆਰ.ਪੀ.ਐਫ. ਪੋਸਟ ਸਹਰਸਾ ਦੇ ਇੰਚਾਰਜ ਇੰਸਪੈਕਟਰ ਧਨੰਜੇ ਕੁਮਾਰ ਨੇ ਦੱਸਿਆ ਕਿ ਇਹ ਸਫਲਤਾ ‘ਆਪ੍ਰੇਸ਼ਨ ਸਤਰਕ’ ਦੇ ਤਹਿਤ ਹਾਸਲ ਹੋਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਰਾਬ ਤਸਕਰਾਂ ਵਿਰੁੱਧ ਅਜਿਹੀਆਂ ਕਾਰਵਾਈਆਂ ਆਉਣ ਵਾਲੇ ਸਮੇਂ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਸ਼ਰਾਬਬੰਦੀ ਨੂੰ ਸਖ਼ਤੀ ਨਾਲ ਲਾਗੂ ਰੱਖਿਆ ਜਾ ਸਕੇ।
ਨਹੀਂ ਰਹੇ ਵਿਧਾਨਸਭਾ ਸਪੀਕਰ ਬਿਸਵਬੰਧੂ ! CM ਸਾਹਾ ਤੇ PM ਮੋਦੀ ਨੇ ਜਤਾਇਆ ਦੁੱਖ
NEXT STORY