ਵੈੱਬ ਡੈਸਕ- ਚੀਆ ਸੀਡਸ ਓਮੇਗਾ-3 ਫੈਟੀ ਐਸਿਡ, ਪ੍ਰੋਟੀਨ, ਫਾਇਬਰ ਅਤੇ ਐਂਟੀਓਕਸੀਡੈਂਟ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨੂੰ ਸਮੂਦੀ, ਦਹੀਂ, ਓਟਸ ਜਾਂ ਸਲਾਦ 'ਚ ਮਿਲਾਉਣਾ ਆਸਾਨ ਹੈ, ਇਸ ਲਈ ਇਹ ਅੱਜ-ਕੱਲ੍ਹ ਸਿਹਤ ਪ੍ਰਤੀ ਸੁਚੇਤ ਰਹਿਣ ਵਾਲੇ ਲੋਕਾਂ ਦੀ ਪਹਿਲੀ ਪਸੰਦ ਬਣ ਗਏ ਹਨ। ਪਰ ਡਾਇਟੀਸ਼ੀਅਨ ਮੁਤਾਬਕ, ਚੀਆ ਸੀਡਸ ਫਾਇਦੇਮੰਦ ਉਦੋਂ ਹੀ ਹਨ ਜਦੋਂ ਇਨ੍ਹਾਂ ਨੂੰ ਸਹੀ ਤਰੀਕੇ ਅਤੇ ਸਹੀ ਮਾਤਰਾ 'ਚ ਖਾਧਾ ਜਾਵੇ। ਗਲਤ ਤਰੀਕੇ ਨਾਲ ਖਾਣ ‘ਤੇ ਇਹ ਸਿਹਤ ਲਈ ਨੁਕਸਾਨਦਾਇਕ ਵੀ ਸਾਬਿਤ ਹੋ ਸਕਦੇ ਹਨ।
ਚੀਆ ਸੀਡਸ ਖਾਂਦੇ ਸਮੇਂ ਆਮ ਗਲਤੀਆਂ
1. ਭਿਓਂ ਕੇ ਨਾ ਖਾਣਾ
ਸਭ ਤੋਂ ਵੱਡੀ ਗਲਤੀ ਹੈ ਚੀਆ ਸੀਡਸ ਨੂੰ ਬਿਨਾਂ ਭਿਓਂਏ ਸਿੱਧਾ ਖਾ ਲੈਣਾ। ਇਹ ਆਪਣੇ ਭਾਰ ਤੋਂ 10-12 ਗੁਣਾ ਜ਼ਿਆਦਾ ਪਾਣੀ ਸੋਕ ਲੈਂਦੇ ਹਨ। ਬਿਨਾਂ ਭਿਓਂ ਕੇ ਖਾਣ ਨਾਲ ਇਹ ਗਲੇ ਜਾਂ ਪੇਟ 'ਚ ਫੂਲ ਕੇ ਬਲੌਕੇਜ ਜਾਂ ਦਮ ਘੁੱਟਣ ਵਰਗੀ ਸਮੱਸਿਆ ਪੈਦਾ ਕਰ ਸਕਦੇ ਹਨ।
2. ਪਾਣੀ ਘੱਟ ਪੀਣਾ
ਚੀਆ ਸੀਡਸ ਨਾਲ ਪਾਣੀ ਸਹੀ ਮਾਤਰਾ 'ਚ ਪੀਣਾ ਲਾਜ਼ਮੀ ਹੈ। ਜੇ ਪਾਣੀ ਘੱਟ ਪੀਓਗੇ ਤਾਂ ਫਾਇਬਰ ਕਰਕੇ ਪੇਟ 'ਚ ਭਾਰਾਪਨ ਅਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਖਾਸ ਕਰਕੇ ਜੇ ਤੁਸੀਂ ਬ੍ਰੇਕਫਾਸਟ 'ਚ ਚੀਆ ਸੀਡਸ ਖਾ ਰਹੇ ਹੋ, ਤਾਂ ਦਿਨ ਭਰ ਭਰਪੂਰ ਮਾਤਰਾ 'ਚ ਪਾਣੀ ਪੀਣਾ ਚਾਹੀਦਾ ਹੈ।
3. ਗਲਤ ਸਮੇਂ 'ਤੇ ਖਾਣਾ
ਚੀਆ ਸੀਡਸ ਖਾਣ ਦਾ ਸਭ ਤੋਂ ਵਧੀਆ ਸਮਾਂ ਸਵੇਰ ਹੈ। ਕਈ ਲੋਕ ਰਾਤ ਨੂੰ ਖਾਣੇ 'ਚ ਇਨ੍ਹਾਂ ਨੂੰ ਸ਼ਾਮਲ ਕਰ ਲੈਂਦੇ ਹਨ, ਪਰ ਡਿਨਰ 'ਚ ਇਹ ਪੇਟ 'ਚ ਗੈਸ ਬਣਾਉਂਦੇ ਹਨ ਅਤੇ ਨੀਂਦ 'ਤੇ ਵੀ ਅਸਰ ਪਾ ਸਕਦੇ ਹਨ।
4. ਜ਼ਿਆਦਾ ਮਾਤਰਾ 'ਚ ਖਾਣਾ
ਹਾਲਾਂਕਿ ਚੀਆ ਸੀਡਸ ਹੈਲਦੀ ਹਨ, ਪਰ ਇਕ ਵਾਰ 'ਚ ਵੱਧ ਮਾਤਰਾ (2 ਚਮਚ ਤੋਂ ਜ਼ਿਆਦਾ) ਖਾਣ ਨਾਲ ਗੈਸ, ਕਬਜ਼ ਅਤੇ ਪੇਟ ਦਰਦ ਹੋ ਸਕਦਾ ਹੈ। ਜੇ ਤੁਹਾਡਾ ਪੇਟ ਹਾਈ-ਫਾਈਬਰ ਡਾਇਟ ਦਾ ਆਦੀ ਨਹੀਂ ਹੈ, ਤਾਂ ਘੱਟ ਮਾਤਰਾ ਨਾਲ ਸ਼ੁਰੂ ਕਰੋ ਅਤੇ ਹੌਲੀ-ਹੌਲੀ ਵਧਾਓ।
5. ਦਵਾਈ ਲੈਣ ਵਾਲੇ ਸਾਵਧਾਨ ਰਹਿਣ
ਜੇ ਕਿਸੇ ਦਾ ਖ਼ੂਨ ਪਤਲਾ ਹੈ ਜਾਂ ਉਹ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੀਆਂ ਦਵਾਈਆਂ ਲੈਂਦੇ ਹਨ, ਤਾਂ ਬਿਨਾਂ ਡਾਕਟਰ ਦੀ ਸਲਾਹ ਤੋਂ ਚੀਆ ਸੀਡਜ਼ ਦਾ ਸੇਵਨ ਨਾ ਕਰਨ।
ਮਾਹਿਰਾਂ ਦਾ ਕਹਿਣਾ ਹੈ ਕਿ ਚੀਆ ਸੀਡਜ਼ ਤੰਦਰੁਸਤੀ ਲਈ ਸੁਪਰਫੂਡ ਹਨ, ਪਰ ਥੋੜ੍ਹੀ ਜਿਹੀ ਲਾਪਰਵਾਹੀ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਦਲਦੇ ਮੌਸਮ 'ਚ ਕਿਸੇ ਟੌਨਿਕ ਤੋਂ ਘੱਟ ਨਹੀਂ ਹੈ ਇਹ ਚਾਹ, ਸਰਦੀ-ਜ਼ੁਕਾਮ ਤੋਂ ਦਿਵਾਏਗੀ ਰਾਹਤ
NEXT STORY