ਜਲੰਧਰ— ਮੈਂਗੋ ਦਾ ਜੂਸ ਪੀਣਾ ਹਰੇਕ ਨੂੰ ਪਸੰਦ ਹੁੰਦਾ ਹੈ। ਸਾਰੇ ਹੀ ਇਸ ਨੂੰ ਬਹੁਤ ਚਾਅ ਨਾਲ ਪੀਂਦੇ ਹਨ। ਅੱਜ ਅਸੀਂ ਤੁਹਾਡੇ ਲਈ ਸਟ੍ਰੋਬੇਰੀ ਮੈਂਗੋ ਸਮੂਦੀ ਲੈ ਕੇ ਆਏ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ—
- 1 ਕੱਪ ਮੈਂਗੋ ਦੇ ਟੁੱਕੜੇ
- ਪਾਣੀ
- 3/4 ਕੱਪ ਓਰੇਂਜ ਜੂਸ
- 1/2 ਕੱਪ ਸਟ੍ਰੋਬੇਰੀ
- 1 ਚਮਚ ਚੀਨੀ
- 1 ਕੱਪ ਓਰੇਂਜ ਜੂਸ
- ਸਟ੍ਰੋਬੇਰੀ ਦੇ ਟੁੱਕੜੇ
ਬਣਾਉਣ ਦੀ ਵਿਧੀ
1. ਇਕ ਜਾਰ ਲਓ। ਉਸ 'ਚ 1 ਕੱਪ ਮੈਂਗੋ ਪਾਓ ਅਤੇ 3/4 ਕੱਪ ਓਰੇਂਜ ਜੂਸ ਅਤੇ 3 ਚਮਚ ਪਾਣੀ ਪਾ ਕੇ ਮਿਕਸ ਕਰੋ।
2. ਇਕ ਹੋਰ ਜਾਰ 'ਚ 1/2 ਕੱਪ ਸਟ੍ਰੋਬੇਰੀ, 1 ਚਮਚ ਚੀਨੀ, 1 ਕੱਪ ਓਰੇਂਜ ਜੂਸ ਪਾ ਕੇ ਗਰੈਂਡ ਕਰ ਲਓ।
3. ਫਿਰ ਇਕ ਗਿਲਾਸ ਲਓ। ਪਹਿਲਾਂ ਗਿਲਾਸ 'ਚ ਮੈਂਗੋ ਜੂਸ ਪਾਓ ਅਤੇ ਫਿਰ ਇਸ 'ਤੇ ਸਟ੍ਰੋਬੇਰੀ ਜੂਸ ਪਾਓ।
4. ਫਿਰ ਸਟ੍ਰੋਬੇਰੀ ਦੇ ਟੁੱਕੜਿਆਂ ਨਾਲ ਸਜਾ ਕੇ ਸਰਵ ਕਰੋ।
ਗਰਭ ਅਵਸਥਾ 'ਚ ਵੀ ਦਿੱਖਣਾ ਹੈ ਫੈਸ਼ਨੇਬਲ ਤਾਂ ਟ੍ਰਾਈ ਕਰੋ ਕਰੀਨਾ ਦੀ ਇਹ ਡ੍ਰੈਸੇਜ਼
NEXT STORY