ਨਵੀਂ ਦਿੱਲੀ- ਜਿਨ੍ਹਾਂ ਲੋਕਾਂ ਦਾ ਨਾਨਵੈਜ ਫੇਵਰੇਟ ਹੈ। ਉਹ ਹਰ ਵਾਰ ਨਵੇਂ ਤਰੀਕਿਆਂ ਨਾਲ ਨਾਨਵੈਜ ਡਿਸ਼ ਖਾਣਾ ਪਸੰਦ ਕਰਦੇ ਹਨ। ਅੱਜ ਅਸੀਂ ਉਨ੍ਹਾਂ ਦੇ ਸੁਆਦ ਦਾ ਧਿਆਨ ਰੱਖਦੇ ਹੋਏ ਰੈਸਟੋਰੈਂਟ ਵਰਗਾ ਮਿੱਠੇ ਅਤੇ ਖੱਟੇ ਚਿਕਨ ਦੀ ਰੈਸਿਪੀ ਲੈ ਕੇ ਆਏ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਬੋਨਲੈ¤ਸ ਚਿਕਨ 900 ਗ੍ਰਾਮ
- ਨਮਕ 1 ਚੱਮਚ
- ਕਾਲੀ ਮਿਰਚ 1 ਚੱਮਚ
- ਖੰਡ 132 ਗ੍ਰਾਮ
- ਕੈਚਅੱਪ ਸਾਓਸ 80 ਗ੍ਰਾਮ
- ਐਪਲ ਸਾਈਡਰ ਸਿਰਕਾ 110 ਮਿਲੀਲੀਟਰ
- ਸੋਇਆ ਸਾਓਸ 1 ਚੱਮਚ
- ਲਸਣ ਨਮਕ 1 ਚੱਮਚ
- ਅੰਡੇ 3
- ਕਾਰਨਸਟਾਰਚ 145 ਗ੍ਰਾਮ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਬਾਉਲ ’ਚ 900 ਗ੍ਰਾਮ ਨਮਕ, 1 ਚੱਮਚ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ 30 ਮਿੰਟ ਲਈ ਮੈਰੀਨੇਟ ਹੋਣ ਲਈ ਰੱਖ ਦਿਓ।
2. ਫਿਰ ਵੱਖਰੇ ਬਾਉਲ ’ਚ 132 ਗ੍ਰਾਮ ਖੰਡ, 80 ਗ੍ਰਾਮ ਕੈਚਅਪ ਸਾਓਸ, 110 ਮਿਲੀਲੀਟਰ ਐ¤ਪਲ ਸਾਈਡਰ ਸਿਰਕਾ, 1 ਚੱਮਚ ਸੋਇਆ ਸਾਓਸ, 1 ਚੱਮਚ ਲਸਣ ਨਮਕ ਮਿਕਸ ਕਰਕੇ ਇਕ ਸਾਈਡ ਰੱਖੋ।
3. ਫਿਰ ਵੱਖਰੀ ਕੋਲੀ ’ਚ 3 ਅੰਡੇ ਲੈ ਕੇ ਘੋਲ ਤਿਆਰ ਕਰੋ ਅਤੇ ਫਿਰ ਵੱਖਰੀ ਕੋਲੀ ’ਚ 145 ਗ੍ਰਾਮ ਕੋਰਨ ਸਟਾਰਚ ਲਓ।
4. ਫਿਰ ਮੈਰੀਨੇਟ ਚਿਕਨ ਨੂੰ ਅੰਡੇ ਦੇ ਘੋਲ ’ਚ ਡਿਪ ਕਰਕੇ ਕੋਰਨ ਸਟਾਰਚ ਨਾਲ ਕੋਟਿੰਗ ਕਰੋ।
5. ਇਸ ਤੋਂ ਬਾਅਦ ਕੜ੍ਹਾਈ ’ਚ ਤੇਲ ਗਰਮ ਕਰਕੇ ਚਿਕਨ ਨੂੰ ਬ੍ਰਾਊਨ ਹੋਣ ਤਕ ਫ੍ਰਾਈ ਕਰੋ।
6. ਫਿਰ ਚਿਕਨ ਨੂੰ ਬੇਕਿੰਗ ਡਿਸ਼ ’ਤੇ ਰੱਖ ਕੇ ਇਸ ’ਤੇ ਖੱਟੀ-ਮਿੱਠੀ ਸਾਓਸ ਪਾਓ ਅਤੇ ਇਸ ਨੂੰ ਓਵਨ ’ਚ 350 ਡਿਗਰੀ ਫਾਰਨਹਾਈਟ/180 ਡਿਗਰੀ ਸੈਲਸੀਅਸ ’ਤੇ 30 ਮਿੰਟ ਤਕ ਪਕਾਓ।
7. ਫਿਰ ਇਸ ਨੂੰ ਓਵਨ ’ਚੋਂ ਕੱਢ ਕੇ ਇਸ ਦੀ ਸਾਈਡ ਬਦਲ ਕੇ ਦੁਬਾਰਾ 350 ਡਿਗਰੀ ਫਾਰਨਹਾਈਟ/180 ਡਿਗਰੀ ਫਾਰਨਹਾਈਟ ’ਤੇ 30 ਮਿੰਟ ਤਕ ਪੱਕਣ ਦਿਓ।
8. ਮਿੱਠਾ ਅਤੇ ਖੱਟਾ ਚਿਕਨ ਬਣ ਕੇ ਤਿਆਰ ਹੈ ਇਸ ਨੂੰ ਹਰੇ ਪਿਆਜ਼ ਨਾਲ ਗਾਰਨਿਸ਼ ਕਰਕੇ ਸਰਵ ਕਰੋ।
ਅਨੌਖਾ ਤਿਉਹਾਰ ਜਿਸ ’ਚ ਵਿਅਹੁਤਾ ਬਣਾਉਂਦੀਆਂ ਹਨ ਗੈਰ ਮਰਦਾਂ ਨਾਲ ਸਬੰਧ
NEXT STORY