ਜਲੰਧਰ: ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਲੋਕ ਘਰ 'ਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਖਾਂਧੇ ਹਨ। ਜਿਨ੍ਹਾਂ 'ਚੋਂ ਅੱਜ ਅਸੀਂ ਤੁਹਾਡੇ ਲਈ ਚਾਟ ਦੀ ਰੈਸਿਪੀ ਲੈ ਕੇ ਆਏ ਹਾਂ। ਤੁਸੀਂ ਘਰ 'ਚ ਜਾਂ ਬਾਹਰੋਂ ਕਈ ਤਰ੍ਹਾਂ ਦੀ ਚਾਟ ਖਾਧੀ ਹੋਵੇਗੀ ਪਰ ਅੱਜ ਅਸੀਂ ਤੁਹਾਨੂੰ ਘਰ 'ਚ ਸ਼ਕਰਕੰਦੀ ਦੀ ਚਾਟ ਬਣਾਉਣੀ ਸਿਖਾਵਾਂਗੇ। ਜੋ ਖਾਣ 'ਚ ਬਹੁਤ ਸੁਆਦ ਹੁੰਦੀ ਹੈ ਅਤੇ ਇਹ ਤੁਹਾਡੇ ਪਰਿਵਾਰ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਕਾਫ਼ੀ ਪਸੰਦ ਆਵੇਗੀ। ਇਹ ਹੈ ਸ਼ਕਰਕੰਦੀ ਦੀ ਚਾਟ ਬਣਾਉਣ ਦੀ ਰੈਸਿਪੀ...
ਸ਼ਕਰਕੰਦੀ-2 ਉਬਾਲੀਆਂ ਹੋਈਆਂ
ਬਣਾਉਣ ਲਈ ਸਮੱਗਰੀ
ਕਾਲੀ ਮਿਰਚ ਪਾਊਡਰ-1/4 ਚਮਚ
ਅਮਚੂਰ ਪਾਊਡਰ-1/2 ਚਮਚ
ਨਿੰਬੂ ਦਾ ਰਸ ਲੋੜ ਅਨੁਸਾਰ
ਤੇਜਪੱਤਾ-1
ਸੇਧਾ ਨਮਕ ਸੁਆਦ ਅਨੁਸਾਰ
ਇਹ ਵੀ ਪੜੋ:ਮਿੱਠਾ ਖਾਣ ਦੇ ਸ਼ੌਕੀਨ ਲੋਕਾਂ ਨੂੰ ਪਸੰਦ ਆਵੇਗੀ ਸੇਬ ਨਾਲ ਬਣੀ ਰਬੜੀ, ਬਣਾਓ ਇਸ ਵਿਧੀ ਨਾਲ
ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਪਾਣੀ ਨਾਲ ਸ਼ਕਰਕੰਦੀ ਧੋ ਲਵੋ ਅਤੇ ਇਸ ਨੂੰ ਪ੍ਰੈੱਸ਼ਰ ਕੁੱਕਰ 'ਚ ਉਬਾਲੋ ਅਤੇ ਇਸ ਨੂੰ 3-4 ਸੀਟੀਆਂ ਆਉਣ ਦਿਓ।
ਸ਼ਕਰਕੰਦੀ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਇਸ ਨੂੰ ਛਿੱਲ ਲਵੋ ਅਤੇ ਹਲਕਾ ਕੱਟ ਲਵੋ ਅਤੇ ਕੌਲੀ 'ਚ ਪਾ ਲਵੋ। ਇਸ 'ਚ ਕਾਲੀ ਮਿਰਚ ਪਾਊਡਰ, ਅਮਚੂਰ, ਨਮਕ ਅਤੇ ਨਿੰਬੂ ਦਾ ਰਸ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਤੁਹਾਡੀ ਸ਼ਕਰਕੰਦੀ ਦੀ ਚਾਟ ਬਣ ਕੇ ਤਿਆਰ ਹੈ। ਇਸ ਨੂੰ ਤੁਸੀਂ ਆਪ ਵੀ ਖਾਓ ਅਤੇ ਆਪਣੇ ਪਰਿਵਾਰ ਨੂੰ ਖਾਣ ਲਈ ਦਿਓ।
ਸਰਦੀ ਦੇ ਮੌਸਮ ’ਚ ਫਾਇਦੇਮੰਦ ਸਿੱਧ ਹੁੰਦੀ ਹੈ ‘ਮੁਲੱਠੀ’, ਇਨ੍ਹਾਂ ਬੀਮਾਰੀਆਂ ਤੋਂ ਮਿਲਦੀ ਹੈ ਨਿਜ਼ਾਤ
NEXT STORY