ਮੁੰਬਈ— ਦੁਨੀਆ ਭਰ 'ਚ ਵਿਆਹ ਅਤੇ ਸੰਬੰਧ ਬਣਾਉਣ ਨੂੰ ਲੈ ਕੇ ਕਈ ਅਜੀਬ ਰਿਵਾਜ ਕੀਤੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਕਬੀਲੇ ਬਾਰੇ ਦੱਸ ਰਹੇ ਹਾਂ ਜਿੱਥੇ ਇਕ ਬੇਟੀ ਨੂੰ ਆਪਣੇ ਪਿਤਾ ਨਾਲ ਵਿਆਹ ਕਰਨਾ ਪੈਂਦਾ ਹੈ। ਅਜਿਹੀ ਪਰੰਪਰਾ ਬਾਂਗਲਾ ਦੇਸ਼ ਦੇ ਦੱਖਣ-ਪੂਰਵ ਮਾਧੋਪੁਰ ਜੰਗਲਾਂ 'ਚ ਰਹਿਣ ਵਾਲੀ ਮੰਡੀ ਪ੍ਰਜਾਤੀ ਦੁਆਰਾ ਨਿਭਾਈ ਜਾਂਦੀ ਹੈ।
ਇਸ ਕਬੀਲੇ 'ਚ ਮਾਂ ਅਤੇ ਬੇਟੀ ਨੂੰ ਇਕੋ ਹੀ ਮਰਦ ਨਾਲ ਵਿਆਹ ਕਰਨਾ ਪੈਂਦਾ ਹੈ। ਤਾਂ ਜੋ ਉਨ੍ਹਾਂ ਦਾ ਕਬੀਲਾ ਬਚਿਆ ਰਹੇ ਅਤੇ ਔਰਤਾਂ ਦੀ ਰੱਖਿਆ ਹੋ ਸਕੇ। ਪਰ ਹੁਣ ਸਮਾਂ ਬਦਲਣ ਦੇ ਨਾਲ ਇਸ ਕਬੀਲੇ ਦੇ ਲੋਕਾਂ ਨੇ ਹੁਣ ਇਸ ਪਰੰਪਰਾ ਨੂੰ ਮੰਨਣ ਤੋਂ ਮਨਾ ਕਰ ਦਿੱਤਾ ਹੈ।
ਕੀ ਹੈ ਇਹ ਪਰੰਪਰਾ
ਪਿਤਾ ਨਾਲ ਬੇਟੀ ਦਾ ਵਿਆਹ ਵਰਗੀ ਇਸ ਅਨੋਖੀ ਪਰੰਪਰਾ ਨੂੰ ਅਪਨਾਉਣ ਦੇ ਪਿੱਛੇ ਇਸ ਕਬੀਲੇ ਦਾ ਤਰਕ ਹੈ ਕਿ ਇਸ ਪਰੰਪਰਾ ਨੂੰ ਉਦੋਂ ਅਪਨਾਇਆ ਜਾਂਦਾ ਹੈ ਜਦੋਂ ਕਿਸੇ ਔਰਤ ਦਾ ਪਤੀ ਘੱਟ ਉਮਰ 'ਚ ਮਰ ਜਾਂਦਾ ਹੈ। ਅਜਿਹੀ ਸਥਿਤੀ 'ਚ ਔਰਤ ਨੂੰ ਆਪਣੇ ਪਤੀ ਦੇ ਖਾਨਦਾਨ 'ਚੋਂ ਹੀ ਇਕ ਘੱਟ ਉਮਰ ਦੇ ਵਿਅਕਤੀ ਨਾਲ ਵਿਆਹ ਕਰਨਾ ਪੈਂਦਾ ਹੈ। ਇਸ ਸਥਿਤੀ 'ਚ ਘੱਟ ਉਮਰ ਦੇ ਨਵੇਂ ਪਤੀ ਦਾ ਵਿਆਹ ਉਸ ਦੀ ਹੋਣ ਵਾਲੀ ਪਤਨੀ ਦੀ ਬੇਟੀ ਨਾਲ ਵੀ ਇਕ ਹੀ ਮੰਡਪ 'ਚ ਕਰ ਦਿੱਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਪਤੀ ਨਵੀਂ ਪਤਨੀ ਅਤੇ ਉਸਦੀ ਬੇਟੀ ਦਾ ਵੀ ਪਤੀ ਬਣ ਕੇ ਦੋਹਾਂ ਦੀ ਸੁਰੱਖਿਆ ਕਰਦਾ ਹੈ।
ਔਰਤਾਂ ਦੀ ਸੁਰੱਖਿਆ ਅਤੇ ਸੰਪੱਤੀ ਲਈ
ਇਸ ਕਬੀਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਰਿਵਾਜ ਜੇ ਪਿੱਛੇ ਮਕਸਦ ਸੰਪੱਤੀ ਦੀ ਵੰਡ ਨੂੰ ਰੋਕਣ ਦੇ ਨਾਲ-ਨਾਲ ਔਰਤਾਂ ਨੂੰ ਸੁੱਰਖਿਆ ਪ੍ਰਦਾਨ ਕਰਨਾ ਹੈ।
ਔਰਤਾਂ ਹੀ ਹਨ ਸਿਰਮੌਰ
ਜ਼ਿਆਦਾਤਰ ਆਦਿਵਾਸੀ ਜਾਤੀਆਂ ਦੀ ਤਰ੍ਹਾਂ ਇਸ ਜਾਤੀ 'ਚ ਵੀ ਪਰਿਵਾਰ ਦੀ ਮੁਖੀਆ ਔਰਤ ਹੁੰਦੀ ਹੈ। ਪਰਿਵਾਰ ਦੇ ਪਾਲਨ-ਪੋਸ਼ਣ ਦੀ ਜ਼ਿੰਮੇਵਾਰੀ ਔਰਤਾਂ ਦੀ ਹੁੰਦੀ ਹੈ। ਇੱਥੋਂ ਦੀ 90 ਫੀਸਦੀ ਕਮਨਿਊਟੀ ਨੇ ਈਸਾਈ ਧਰਮ ਅਪਨਾਇਆ ਹੋਇਆ ਹੈ। ਇਸ ਕਮਨਿਊਟੀ 'ਚ 'ਅਚਿਕ-ਮਚਿਕ' (ਮੰਡੀ ਵੂਮਨ ਯੂਨਿਟੀ) ਵੀ ਬਣਾਈ ਹੈ ਜਿਸ ਨੂੰ ਔਰਤਾਂ ਸੰਚਾਲਿਤ ਕਰਦੀਆਂ ਹਨ।
ਹੁਣ ਟੁੱਟ ਰਹੀ ਹੈ ਪਰੰਪਰਾ
ਵਿਕਾਸ ਅਤੇ ਪਰਿਵਰਤਨ ਕੁਦਰਤ ਦਾ ਨਿਯਮ ਹੈ। ਇਸੇ ਬਦਲਾਅ ਕਾਰਨ ਇੱਥੋਂ ਦੀਆਂ ਕੁੜੀਆਂ ਹੁਣ ਇਸ ਪਰੰਪਰਾ ਦਾ ਵਿਰੋਧ ਕਰ ਰਹੀਆਂ ਹਨ। ਇਸ ਲਈ ਹੁਣ ਇਹ ਪਰੰਪਰਾ ਹੋਲੀ-ਹੋਲੀ ਖਤਮ ਹੋ ਰਹੀ ਹੈ ਅਤੇ ਨਵੀਂ ਪੀੜ੍ਹੀ ਦੀਆਂ ਕੁੜੀਆਂ ਇਸ ਰਿਵਾਜ ਨੂੰ ਨਹੀਂ ਮੰਨਦੀਆਂ।
Diabetes ਨੂੰ ਰੱਖਣਾ ਹੈ ਕੰਟਰੋਲ ਤਾਂ ਜ਼ਰੂਰ ਖਾਓ ਇਹ ਸਬਜ਼ੀਆਂ
NEXT STORY