ਜਲੰਧਰ— ਬੱਚੇ ਤਾਂ ਘਰ 'ਚ ਇੱਧਰ-ਉੱਧਰ ਟੱਪਦੇ ਹੀ ਰਹਿੰਦੇ ਹਨ। ਜੇ ਕੋਈ ਛੋਟੀ ਉਮਰ ਦਾ ਬੱਚਾ ਅਦਭੁਤ ਕਾਰਨਾਮੇ ਕਰੇ ਤਾਂ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਅੱਜ ਅਸੀਂ ਇਕ ਅਜਿਹੇ ਹੀ ਤਿੰਨ ਸਾਲ ਦੇ ਬੱਚੇ ਦੀ ਗੱਲ ਕਰ ਰਹੇ ਹਾਂ ਜੋ 10 ਫੁੱਟ ਉੱਚੀ ਕੰਧ 'ਤੇ ਮਿੰਟਾਂ 'ਚ ਹੀ ਚੜ੍ਹ ਜਾਂਦਾ ਹੈ। ਇਸ ਬੱਚੇ ਦੇ ਕਾਰਨਾਮੇ ਦੇਖ ਕੇ ਤੁਸੀਂ ਇਸ ਨੂੰ ਸਪਾਈਡਰ ਮੈਨ ਕਹਿਣਾ ਚਾਹੋਗੇ।
ਈਰਾਨ ਦੇ ਸ਼ਹਿਰ ਬਾਬੋਲ ਦਾ ਰਹਿਣ ਵਾਲਾ ਅਰਾਤ ਹੋਸਿਨੀ ਤਿੰਨ ਸਾਲ ਦਾ ਹੈ। ਉਹ ਦੇਖਣ 'ਚ ਬਹੁਤ ਪਿਆਰਾ ਹੈ ਅਤੇ ਸੁੰਦਰ ਵੀ ਹੈ। ਅਰਾਤ ਹੋਸਿਨੀ ਇਕ-ਦੋ ਫੁੱਟ ਨਹੀਂ ਬਲਕਿ ਲਗਭਗ 10 ਫੁੱਟ ਉੱਚੀ ਕੰਧ 'ਤੇ ਇਸ ਤਰ੍ਹਾਂ ਚੜ੍ਹਦਾ ਹੈ ਜਿਵੇਂ ਕੋਈ ਬਾਂਦਰ ਚੜ੍ਹਦਾ ਹੈ। ਅਰਾਤ ਦੀਵਾਰ 'ਤੇ ਚੜ੍ਹਨ ਤੋਂ ਇਲਾਵਾ ਹੋਰ ਵੀ ਕਈ ਕਰਤਬ ਕਰਦਾ ਹੈ। ਤੁਸੀਂ ਇਸ ਦੀਆਂ ਕਸਰਤ ਕਰਦਿਆਂ ਦੀਆਂ ਫ਼ੋਟੋ ਦੇਖ ਕੇ ਇਸ ਦੇ ਵਿਲੱਖਣ ਹੋਣ ਦਾ ਅੰਦਾਜਾ ਲਗਾ ਸਕਦੇ ਹੋ।
ਇਸ ਦੇ ਮਾਤ-ਪਿਤਾ ਫਾਤਿਮਾ ਪਰ ਮੁਹਮੰਦ ਦਾ ਕਹਿਣਾ ਹੈ ਕਿ ਅਰਾਤ ਨੇ ਇਸ ਲਈ ਕੋਈ ਪੇਸ਼ੇਵਰ ਸਿਖਲਾਈ ਨਹੀਂ ਲਈ ਹੈ। ਅਰਾਤ ਰੋਜ਼ਾਨਾ ਸਿਰਫ 10 ਤੋਂ 20 ਮਿੰਟ ਲਈ ਕਸਰਤ ਕਰਦਾ ਹੈ। ਅਰਾਤ ਦੇ ਪਿਤਾ ਮੁਹਮੰਦ ਦੱਸਦੇ ਹਨ ਕਿ ਅਰਾਤ ਸਿਰਫ ਨੌ ਮਹੀਨੇ ਦਾ ਸੀ, ਜਦੋਂ ਉਸ ਨੇ ਜਿਮਨਾਸਟਿਕ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਹੜੇ ਸਟੰਟ ਉਹ ਕਰਦਾ ਹੈ, ਉਨ੍ਹਾਂ ਦੇ ਅਭਿਆਸ ਲਈ ਉਹ ਕਿਤੇ ਬਾਹਰ ਨਹੀਂ ਜਾਂਦਾ ਸਗੋਂ ਉਸ ਨੇ ਇਹ ਸਾਰੇ ਸਟੰਟ ਟੀ.ਵੀ. ਜਾਂ ਸੀ. ਡੀ. ਦੇਖ ਕੇ ਸਿੱਖੇ ਹਨ।
ਖੀਰੇ ਨੂੰ ਘਰ 'ਚ ਉਗਾਉਣ ਲਈ ਅਪਣਾਓ ਇਹ ਆਸਾਨ ਤਰੀਕੇ
NEXT STORY