ਮੁੰਬਈ— ਇਨਸਾਨਾਂ ਨੇ ਆਪਣੇ ਸੁੱਖ ਸੁਵਿਧਾਵਾਂ ਦੇ ਲਈ ਗੱਡੀਆਂ, ਫੈਕਟਰੀਆਂ ਅਤੇ ਨਾ ਜਾਣੇ ਕੀ-ਕੀ ਪ੍ਰੋਜੈਕਟ ਲਗਾਏ ਹਨ, ਜਿਸ ਨਾਲ ਰਹਿਣ- ਸਹਿਣ ਤਾਂ ਵਧੀਆ ਹੋ ਗਿਆ ਹੈ ਪਰ ਇਨ੍ਹਾਂ ਚੀਜ਼ਾਂ ਦਾ ਸਿੱਧਾ ਅਸਰ ਵਾਤਾਵਰਨ 'ਤੇ ਵੀ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਦੁਨੀਆਂ ਦੇ ਕੁਝ ਅਜਿਹੇ ਸ਼ਹਿਰਾਂ ਦੇ ਬਾਰੇ ਗੱਲ ਕਰ ਰਹੇ ਹਾਂ ਜੋਂ ਸਭ ਤੋਂ ਜ਼ਿਆਦਾ ਪ੍ਰਦੁਸ਼ਿਤ ਸ਼ਹਿਰਾਂ ਦੀ ਗਿਣਤੀ 'ਚ ਆਉਦੇ ਹਨ।
1. ਤਿਆਨਯਿੰਗ ਟਾਊਨ,ਚੀਨ
ਚੀਨ ਦਾ ਇਹ ਸ਼ਹਿਰ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹਨ। ਇੱਥੇ ਲੋਕਾਂ 'ਚ ਪੇਟ ਦਰਦ ਤੇ ਕਿਡਨੀ ਨਾਲ ਜੁੜੀਆਂ ਪਰੇਸ਼ਨੀਆਂ ਆਮ ਦੇਖਣ ਨੂੰ ਮਿਲ ਦੀਆਂ ਹਨ। ਇੱਥੇ ਫੈਕਟਰੀਆਂ ਦੇ ਜ਼ਹਿਰੀਲੇ ਧੁੰਏ ਨੇ ਵਾਤਾਵਰਨਨੂੰ ਇੰਨ੍ਹਾਂ ਖਰਾਬ ਕਰ ਦਿੱਤਾ ਹੈ ਕਿ ਜਿਸਦਾ ਸਿੱਧਾ ਅਸਰ ਲੋਕਾਂ ਦੀ ਸਿਹਤ 'ਤੇ ਪੈਂਦਾ ਹੈ।
2.ਚੇਰਨੋਬੀਲ, ਯੂਕਰੇਨ
ਇੱਥੋ ਦੇ ਲੋਕ ਥਾਇਰਾਇਡ ਅਤੇ ਕੈਂਸਰ ਵਰਗੀਆਂ ਸਿਹਤ ਸੰਬੰਧੀ ਸਮੱਸਿਆਵਾ ਨਾਲ ਬਹੁਤ ਪਰੇਸ਼ਾਨ ਹਨ। ਇਸਦੇ ਕਾਰਨ1986 'ਚ ਇੱਥੇ ਹੋਇਆ ਨਿਊਕਲੀਅਰ ਡਿਜਾਸਟਰ ਹੈ। ਜਿਸ ਦੀ ਖਤਰਨਾਕ ਰੇਡੀਏਸ਼ਨ ਤੋਂ ਹਜੇ ਤੱਕ ਇਹ ਸ਼ਹਿਰ ਉਭਰ ਨਹੀਂ ਪਾਇਆ ਹੈ।
3. ਪੇਸ਼ਾਵਰ, ਪਾਕਿਸਤਾਨ
ਪਾਕਿਸਤਾਨ ਦੇ ਇਸ ਸ਼ਹਿਰ 'ਚ ਇੱਟਾ ਦੇ ਭੱਠੇ ਬਹੁਤ ਜ਼ਿਆਦਾ ਹਨ, ਜਿਨ੍ਹਾਂ ਚੋਂ ਨਿਕਲਣ ਵਾਲਾ ਧੂੰਆ ਵਾਤਾਵਰਨ ਨੂੰ ਬਹੁਤ ਪ੍ਰਦੂਸ਼ਿਤ ਕਰ ਰਿਹਾ ਹੈ । ਇਸੇ ਕਾਰਨ ਇੱਥੇ ਲੋਕ ਲੰਗ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਦਾ ਸਾਹਮਣਾ ਕਰ ਰਹੇ ਹਨ।
4. ਲੰਡਨ, ਇੰਗਲੈਂਡ
ਤੁਸੀਂ ਸ਼ਾਇਦ ਇਸ ਸ਼ਹਿਰ ਦੇ ਪ੍ਰਦੂਸ਼ਿਤ ਹੋਣ ਦਾ ਨਾਮ ਸੁਣ ਕੇ ਹੈਰਾਨ ਹੋ ਜਾਵੋਗੇ ਪਰ ਯੂਰੇਨ ਦਾ ਇਹ ਸ਼ਹਿਰ ਬਹੁਤ ਪ੍ਰਦੂਸ਼ਿਤ ਹੈ। ਇੱਥੇ ਦੀ ਹਵਾ 'ਚ ਨੋ-2 ਗੈਸ ਘੁੱਲੀ ਹੋਈ ਹੈ।
5. ਨੋਰੀਲਸਕ, ਰੂਸ
ਇਸ ਸ਼ਹਿਰ ਦੀ ਹਵਾ 'ਚ ਖਤਰਨਾਕ ਰਸਾਇਨ ਵਰਗੇ ਸਲਫਰ ਡਾਈਆਕਸਾਈਡ, ਨੀਕਲ, ਕਵਾਲਟ, ਕਾਪਰ ਅਤੇ ਲੀਡ ਪਾਏ ਜਾਂਦੇ ਹਨ। ਜੋ ਮੁੱਨਖੀ ਸਿਹਤ ਦੇ ਲਈ ਜ਼ਹਿਰ ਤੋਂ ਘੱਟ ਨਹੀਂ ਹੈ।
6.ਉਲਾਣਬਾਤਰ, ਮੰਗੋਲੀਆ
ਮੰਗੋਲੀਆ ਦਾ ਇਹ ਸ਼ਹਿਰ ਇੰਨ੍ਹਾਂ ਪ੍ਰਦੂਸ਼ਿਤ ਹੈ ਕਿ ਇਸਦੇ ਵਾਤਾਵਰਨ ਨੂੰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਤੋਂ ਵੀ 6. ਗੁਣਾਂ ਜ਼ਿਆਦਾ ਜ਼ੁਹਿਰੀਲਾਂ ਮੰਨਿਆਂ ਗਿਆ ਹੈ। ਸਾਹ ਦੀ ਬੀਮਾਰੀ ਹੋਣਾਂ ਇੱਥੇ ਆਮ ਗੱਲ ਹੈ।
7. ਸੁਕਿੰਡਾ, ਉੜੀਸਾ
ਭਾਰਤ ਦੇ ਇਸ ਸ਼ਹਿਰ 'ਚ ਮਾਈਨਿੰਗ ਪਲਾਂਟਸ ਇੰਨ੍ਹੇ ਜ਼ਿਆਦਾ ਹਨ ਕਿ ਇੰਨ੍ਹਾਂ ਤੋਂ ਨਿਕਲਣ ਵਾਲਾ ਧੂੰਆ ਵਾਤਾਵਰਣ ਨੂੰ ਲਗਾਤਾਰ ਖਰਾਬ ਕਰ ਰਿਹਾ ਹੈ। ਇੱਥੇ ਜ਼ਿਆਦਾਤਰ ਮੌਤਾਂ ਖਰਾਬ ਪ੍ਰਦੂਸ਼ਣ ਦੇ ਕਾਰਨ ਹੁੰਦੀਆ ਹਨ।