ਜਲੰਧਰ— ਬਰੈਡ ਜੈਲੀ ਨੂੰ ਬੱਚੇ ਅਤੇ ਵੱਡੇ ਦੋਨੋ ਹੀ ਬਹੁਤ ਸ਼ੌਕ ਨਾਲ ਖਾਂਦੇ ਹਨ। ਬਰੈਡ ਜੈਲੀ ਰੋਲ ਖਾਣ 'ਚ ਬਹੁਤ ਹੀ ਸਵਾਦੀ ਲੱਗਦਾ ਹੈ ਅਤੇ ਇਸਨੂੰ ਬਣਾਉਣਾ ਬਹੁਤ ਹੀ ਅਸਾਨ ਹੈ। ਆਓ ਜਾਣਦੇ ਹਾਂ ਇਸ ਦੀ ਰੇਸਿਪੀ
ਸਮੱਗਰੀ
- 1 ਬਰੈਡ ਲੋਫ
- 5-6 ਕਾਜੂ
- 4-5 ਬਦਾਮ
- 1/2 ਕੱਪ ਸਟਰਾਬੇਰੀ ਜੈਮ
- 6 ਕਿਸਮਿਸ
- 1 ਛੋਟਾ ਚਮਚ ਖੰਡ ਪਾਊਡਰ
ਵਿਧੀ
1. ਸਭ ਤੋਂ ਪਹਿਲਾਂ ਬਦਾਮ ਅਤੇ ਕਾਜੂ ਨੂੰ ਮਿਕਸੀ 'ਚ ਚੰਗੀ ਤਰ੍ਹਾਂ ਪੀਸ ਲਓ, ਫਿਰ ਕਿਸਮਿਸ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ।
2. ਹੁਣ ਬਰੈਡ ਲੋਪ ਨੂੰ ਪਤਲੇ ਲੰਮੇ ਟੁਕੜਿਆਂ 'ਚ ਕੱਟ ਲਓ। ਬਰੈਡ ਦੇ ਚਾਰੇ ਪਾਸਿਆਂ ਨੂੰ ਕੱਟ ਲਓ।
3. ਹੁਣ ਬਰੈਡ ਦੇ ਟੁਕੜਿਆਂ ਨੂੰ ਬੇਲਨ ਦੀ ਮਦਦ ਨਾਲ ਚਪਾਤੀ ਦੀ ਤਰ੍ਹਾਂ ਬੇਲ ਲਓ ਤਾਂ ਕਿ ਬਰੈਡ ਦਾ ਟੁਕੜਾ ਪਤਲਾ ਹੋ ਜਾਵੇ।
4. ਇਸ ਤੋਂ ਬਾਅਦ ਟੁਕੜਿਆਂ 'ਤੇ ਜੈਮ ਨੂੰ ਚੰਗੀ ਤਰ੍ਹਾਂ ਲਗਾ ਲਓ। ਉਸ ਤੋਂ ਬਾਅਦ ਕਾਜੂ, ਬਦਾਮ ਅਤੇ ਕਿਸਮਿਸ ਪਾ ਕੇ ਬਰੈਡ ਨੂੰ ਰੋਲ ਕਰੋ।
5. ਹੁਣ ਇਸ ਰੋਲ ਨੂੰ ਵੈਕਸ ਪੇਪਰ 'ਤੇ ਰੱਖ ਕੇ ਰੋਲ ਕਰੋ ਅਤੇ 30 ਮਿੰਟ ਲਈ ਫਰਿਜ 'ਚ ਰੱਖੋ।
6. ਹੁਣ ਫਰਿਜ ਚੋਂ ਰੋਲ ਕੱਢ ਕੇ ਵੈਕਸ ਪੇਪਰ ਨੂੰ ਹਟਾ ਕੇ ਰੋਲ ਨੂੰ ਆਪਣੀ ਪਸੰਦ ਦੀ ਸ਼ੇਪ 'ਚ ਕੱਟ ਲਓ।
7. ਕੱਟੇ ਹੋਏ ਰੋਲ 'ਤੇ ਖੰਡ ਦਾ ਪਾਊਡਰ ਪਾਓ। ਤੁਹਾਡਾ ਬਰੈਡ ਰੋਲ ਤਿਆਰ ਹੈ।
ਲੜਕੀਆਂ ਜ਼ਰੂਰ ਵਰਤਣ ਇਹ ਸਟਾਈਲਿਸ਼ ਨਾਈਟਵੇਯਰ
NEXT STORY