ਜਲੰਧਰ— ਭੱਜ ਦੌਰ ਭਰੀ ਜ਼ਿੰਦਗੀ ਦੇ ਚੱਲਦਿਆਂ ਵਿਆਹੁਤਾ ਜੀਵਨ 'ਚ ਜੋੜਿਆਂ ਨੂੰ ਇੱਕ ਦੂਜੇ ਨੂੰ ਸਮਾਂ ਦੇਣ ਲਈ ਸਮਾਂ ਨਹੀਂ ਹੈ। ਦਿਨ ਭਰ ਕੰਮ ਕਰਨ ਨਾਲ ਲੋਕ ਥੱਕ ਜਾਂਦੇ ਹਨ ਅਤੇ ਨਾ ਚਾਹੁੰਦੇ ਹੋਏ ਵੀ ਉਹ ਵੀ ਇੱਕ ਦੂਜੇ ਨੂੰ ਟਾਈਮ ਨਹੀਂ ਦੇ ਪਾਉਂਦੇ, ਜਿਸ ਨਾਲ ਰਿਸ਼ਤੇ 'ਚ ਦੂਰੀਆਂ ਆਉਣ ਲੱਗਦੀਆਂ ਹਨ। ਜ਼ਿਆਦਾਤਰ ਲੋਕ ਸਰੀਰਕ ਸੰਬੰਧ ਇਸ ਲਈ ਨਹੀਂ ਬਣਾਉਦੇ ਕਿਉਂਕਿ ਉਹ ਦਿਨ -ਭਰ ਕੰਮ ਕਰਨ ਨਾਲ ਥੱਕ ਜਾਂਦੇ ਹਨ। ਕਈ ਜੋੜੇ ਸਵੇਰ ਨੂੰ ਸੰਬੰਧ ਬਣਾਉਂਦੇ ਹਨ। ਕਿਉਂਕਿ ਉਸ ਵਕਤ ਉਨ੍ਹਾਂ ਦੀ ਥਕਾਵਟ ਕਾਫੀ ਹੱਦ ਤੱਕ ਖਤਮ ਹੋ ਚੁੱਕੀ ਹੁੰਦੀ ਹੈ। ਸਵੇਰ ਨੂੰ ਸੱਬੰਧ ਬਣਾਉਣ ਨਾਲ ਸਿਹਤ ਦੇ ਲਈ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ। ਸਵੇਰ ਨੂੰ ਸੰਬੰਧ ਬਣਾਉਣ ਦੇ ਫਾਇਦੇ।
1. ਸੰਬੰਧ ਬਣਾਉਣ ਦੀ ਇੱਛਾ 'ਚ ਵਾਧਾ
ਸਵੇਰ ਦੇ ਸਮੇਂ ਤੁਸੀਂ ਤਰੋਤਾਜ਼ਾ ਹੁੰਦੇ ਹੋ ਅਤੇ ਸੰਬੰਧ ਬਣਾਉਣ ਦੀ ਇੱਛਾ ਵੱਧਦੀ ਹੈ। ਇਸ ਨਾਲ ਰਿਸ਼ਤੇ 'ਚ ਪਿਆਰ ਬਰਕਰਾਰ ਰਹਿੰਦਾ ਹੈ।
2.ਚਮੜੀ 'ਚ ਆਉਂਦੀ ਹੈ ਚਮਕ
ਸੰਬੰਧ ਬਣਾਉਣ ਨਾਲ ਸਰੀਰ 'ਚ ਐਸਟ੍ਰੋਜਨ ਹਾਰਮੋਨ ਦੀ ਮਾਤਰਾ ਵੱਧਦੀ ਹੈ। ਇਸ ਨਾਲ ਔਰਤਾਂ ਦੀ ਚਮੜੀ ਚਮਕਦਾਰ ਹੁੰਦੀ ਹੈ।
3. ਦਿਲ ਦੇ ਦੋਰੇ ਤੋਂ ਬਚਾਅ-
ਸਵੇਰ ਵੇਲੇ ਸੰਬੰਧ ਬਣਾਉਣ ਨਾਲ ਖੂਨ ਦਾ ਦੌਰਾ ਕਾਫੀ ਹੱਦ ਤੱਕ ਘੱਟ ਜਾਂਦਾ ਹੈ। ਇਸ ਨਾਲ ਦਿਲ ਦਾ ਦੋਰਾ ਪੈਣ ਦਾ ਖਤਰਾ ਕਾਫੀ ਹੱਦ ਤੱਕ ਘੱਟ ਜਾਂਦਾ ਹੈ।
4. ਭਾਰ ਘੱਟ ਕਰਨ 'ਚ ਮਦਦਗਾਰ
ਸਵੇਰ ਵੇਲੇ ਸੰਬੰਧ ਬਣਾਉਣ ਨਾਲ ਇੱਕ ਵਾਰ 'ਚ 300 ਕੈਲੋਰੀ ਖਰਚ ਹੁੰਦੀ ਹੈ । ਜਿਸ ਨਾਲ ਭਾਰ ਘੱਟ ਵੱਧਦਾ ਹੈ।
5. ਪ੍ਰਤੀਰੋਧਕ ਸ਼ਕਤੀ
ਸਵੇਰ ਵੇਲੇ ਸੰਬੰਧ ਬਣਾਉਣ ਨਾਲ ਸਰੀਰ 'ਚ ਇਮਉਨੋਗਲੋਬੁਲਿਨ ਏ ਬਣਾਉਣ ਦੀ ਮਾਤਰਾ 'ਚ ਵਾਧਾ ਹੁੰਦਾ ਹੈ। ਜਿਸ ਨਾਲ ਪ੍ਰਤੀਰੋਧਕ ਸ਼ਕਤੀ ਵੱਧ ਜਾਂਦੀ ਹੈ। ਇਸ ਨਾਲ ਸਰੀਰ ਬੀਮਾਰੀਆਂ ਨਾਲ ਡਟ ਕੇ ਮੁਕਾਬਲਾ ਕਰ ਪਾਉਂਦਾ ਹੈ।
ਦੋ ਦੇਸ਼ਾਂ 'ਚ ਹੈ ਇਹ ਅਨੋਖਾ ਹੋਟਲ
NEXT STORY