ਜਲੰਧਰ— ਦੁਨੀਆ 'ਚ ਇਨਸਾਨਾਂ ਦੀਆਂ ਸਹੂਲਤਾਂ ਲਈ ਬਹੁਤ ਸਾਰੇ ਹਾਈਵੇਅ ਅਤੇ ਪੁੱਲ ਬਣਾਏ ਗਏ ਹਨ। ਜਿਨ੍ਹਾਂ 'ਤੇ ਤੇਜ਼ ਰਫਤਾਰ ਨਾਲ ਆਪਣੀ ਮੰਜ਼ਿਲ 'ਤੇ ਪਹੁੰਚਿਆਂ ਜਾ ਸਕਦਾ ਹੈ ਪਰ ਇੱਥੇ ਕਾਰਾਂ ਕਈ ਵਾਰ ਜਦੋਂ ਜੰਗਲੀ ਰਸਤੇ 'ਚ ਨਿਕਲ ਕੇ ਜਾਂਦੀਆਂ ਹਨ ਤਾਂ ਜੰਗਲੀ ਅਤੇ ਖੂਬਸੂਰਤ ਜਾਨਵਰਾਂ ਨੂੰ ਕੁੱਚਲ ਦਿੰਦੀਆਂ ਹਨ। ਜਿਸ ਨਾਲ ਕੁਦਰਤ ਦਾ ਸੰਤੁਲਨ ਵਿਗੜਣ ਦਾ ਡਰ ਰਹਿੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਕੁਦਰਤ ਦੀ ਅਨਮੋਲ ਦੇਣ ਨੂੰ ਬਚਾਉਣ ਦੇ ਲਈ ਕੁੱਝ ਯਤਨ ਕਰਨੇ ਚਾਹੀਦੇ ਹਨ। ਅੱਜ ਅਸੀਂ ਅਜਿਹੇ ਹੀ ਕੁੱਝ ਪੁੱਲਾਂ ਦੀ ਗੱਲ ਕਰ ਰਹੇ ਹਾਂ, ਜੋ ਇਨਸਾਨਾਂ ਦੇ ਲਈ ਨਹੀਂ ਬਲਕਿ ਜਾਨਵਰਾਂ ਦੇ ਲਈ ਬਣਾਏ ਗਏ ਹਨ ਤਾਂ ਕਿ ਉਹ ਤੇਜ਼ ਆ ਰਹੀ ਗੱਡੀਆਂ ਨਾਲ ਮਰ ਨਾ ਸਕਣ।
ਕੁੱਝ ਦੇਸ਼ਾ ਨੇ ਇਸ ਮੁਸ਼ਕਲ ਤੋਂ ਛੁਟਕਾਰਾ ਪਾਉਣ ਲਈ ਜਾਨਵਰਾਂ ਦੇ ਲਈ ਪੁੱਲ ਬਣਾਏ ਹਨ। ਇਹ ਪੁੱਲ ਰੇਲਵੇ ਲਾਈਨ, ਸੜਕਾਂ ਅਤੇ ਜੰਗਲਾਂ ਦੇ ਰਸਤੇ ਤੋਂ ਜਾਣ ਵਾਲੀ ਸੜਕਾਂ ਉਪਰ ਬਣਾਏ ਗਏ ਹਨ। ਦੁਨੀਆ ਦਾ ਸਭ ਤੋਂ ਪਹਿਲਾ ਪੁੱਲ ਫਰਾਂਸ 'ਚ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦੇਸ਼ ਹਨ, ਜਿੱਥੇ ਜਾਨਵਰਾਂ ਦੇ ਲਈ ਪੁੱਲ ਬਣਾਏ ਗਏ ਹਨ। ਨੀਦਰਲੈਂਡ 'ਚ ਵੀ ਜਾਨਵਰਾਂ ਦੇ ਲਈ ਸਭ ਤੋਂ ਵੱਡਾ ਪੁੱਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾਂ ਆਈਸਲੈਂਡ, ਜਾਪਾਨ, ਕੈਨੇਡਾ, ਨਿਯੂਜ਼ੀਲੈਂਡ ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਦੇਸ਼ਾਂ 'ਚ ਜਾਨਵਰਾਂ ਲਈ ਪੁੱਲ ਬਣਾਏ ਗਏ ਹਨ ਜੋ ਦੇਖਣ 'ਚ ਵੀ ਬਹੁਤ ਖੂਬਸੂਰਤ ਹੈ।
ਗੁਲਕੰਦ ਕਰਦੀ ਹੈ ਸਰੀਰ ਸੰਬੰਧੀ ਕਈ ਸਮੱਸਿਆਵਾਂ ਦੂਰ
NEXT STORY