ਜਲੰਧਰ—ਗੁਲਾਬ ਦੇ ਫੁੱਲ ਨੂੰ ਹਰ ਕੋਈ ਪਸੰਦ ਕਰਦਾ ਹੈ। ਇਸ ਦੀ ਖੁਸ਼ਬੂ ਸਭ ਦੇ ਮੂਡ ਨੂੰ ਤਰੋਤਾਜ਼ਾ ਬਣਾ ਦਿੰਦੀ ਹੈ। ਵੈਸੇ ਤਾਂ ਗੁਲਾਬ ਤੋਂ ਬਣੇ ਅਰਕ ਦਾ ਇਸਤੇਮਾਲ ਬਹੁਤ ਸਾਰੇ ਬਿਊਟੀ ਪ੍ਰੋਡਕਟ 'ਚ ਹੁੰਦਾ ਹੈ ਪਰ ਗੁਲਾਬ ਦੀ ਪੱਤੀਆਂ ਨਾਲ ਬਣੀ ਗੁਲਕੰਦ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹੈ। ਗਰਮੀ ਦੇ ਮੌਸਮ 'ਚ ਇਹ ਬਹੁਤ ਲਾਭਕਾਰੀ ਹੁੰਦਾ ਹੈ ਅਤੇ ਖਾਣ 'ਚ ਵੀ ਸੁਆਦ ਹੁੰਦੀ ਹੈ। ਇਸਦੇ ਫਾਇਦੇ ਜਾਣ ਕੇ ਤੁਸੀਂ ਗੁਲਕੰਦ ਖਾਣਾ ਕਦੀ ਨਹੀਂ ਭੁਲੋਗੇ।
1. ਗੁਲਕੰਦ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਰੋਜ਼ਾਨਾ ਇਸਦੇ ਸੇਵਨ ਨਾਲ ਲੂ ਅਤੇ ਤਪਦੀ ਗਰਮੀ ਦੇ ਕਾਰਨ ਹੋਣ ਵਾਲੀ ਸਿਹਤ ਸੰਬੰਧੀ ਦਿਕਤਾਂ ਤੋਂ ਬੱਚਿਆ ਜਾ ਸਕਦਾ ਹੈ।
2. ਸਵੇਰੇ ਸ਼ਾਮ ਦੁੱਧ ਦੇ ਨਾਲ 1 ਚਮਚ ਗੁਲਕੰਦ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ। ਇਸ ਨਾਲ ਗੁੱਸਾ ਵੀ ਨਹੀਂ ਆਉਦਾ।
3. ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਕਬਜ਼ ਜਾਂ ਗੈਸ ਹੋਵੇ ਤਾਂ ਗੁਲਕੰਦ ਖਾਣ ਨਾਲ ਫਾਇਦਾ ਮਿਲਦਾ ਹੈ। ਇਸ ਨਾਲ ਖਾਣਾ ਵੀ ਆਸਾਨੀ ਨਾਲ ਪਚਣ ਸ਼ੁਰੂ ਹੋ ਜਾਂਦਾ ਹੈ। ਜਿਸ ਨਾਲ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ।
4. ਕੁਝ ਲੋਕਾਂ ਦੇ ਬਹੁਤ ਜਲਦੀ ਛਾਲੇ ਹੋਣ ਲੱਗਦੇ ਹਨ। ਗੁਲਕੰਦ ਦਾ ਸੇਵਨ ਕਰਨ ਨਾਲ ਜਲਦੀ ਆਰਾਮ ਮਿਲਦਾ ਹੈ। ਇਸ ਨੂੰ ਖਾਣ ਨਾਲ ਚਿਹਰੇ 'ਤੇ ਵੀ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ ਹੈ।
5. ਗਰਮੀ ਦੇ ਮੌਸਮ 'ਚ ਅੱਖਾਂ ਦੀ ਜਲਣ ਹੋਣਾ ਆਮ ਗੱਲ ਹੈ। ਅੱਖਾਂ ਨੂੰ ਠੰਡਕ ਪਹੁੰਚਾਉਣ ਲਈ ਅਤੇ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਲਈ ਗੁਲਕੰਦ ਦਾ ਸੇਵਨ ਜ਼ਰੂਰ ਕਰੋਂ। ਇਸ ਨਾਲ ਸਰੀਰ ਦੀ ਥਕਾਨ ਵੀ ਦੂਰ ਹੋ ਜਾਂਦੀ ਹੈ।
-ਗੁਲਕੰਦ ਬਹੁਤ ਮਿੱਠੀ ਹੁੰਦੀ ਹੈ। ਇਸ ਲਈ ਸ਼ੂਗਰ ਦੇ ਰੋਗੀ ਨੂੰ ਇਸਦੇ ਸੇਵਨ ਤੋਂ ਪਰਹੇਜ ਕਰਨਾ ਚਾਹੀਦਾ ਹੈ।
ਤਿੰਨ ਸਾਲ ਦਾ ਬੱਚਾ ਕਰਦਾ ਹੈ ਵਿਲੱਖਣ ਕੰਮ
NEXT STORY