ਜਲੰਧਰ— ਪਾਰਟਨਰਸ 'ਚ ਪਿਆਰ ਅਤੇ ਆਪਸੀ ਸਮਝ ਹੋਵੇ ਤਾਂ ਜਿੰਦਗੀ ਬਹੁਤ ਚੰਗੇ ਤਰੀਕੇ ਨਾਲ ਬੀਤਦੀ ਹੈ। ਕੁਝ ਪਤੀ-ਪਤਨੀ ਇੰਨੇ ਪਰਫੈਕਟ ਹੁੰਦੇ ਹਨ ਕਿ ਲੋਕ ਉਨ੍ਹਾਂ ਦੀ ਜੋੜੀ ਦੀਆਂ ਮਿਸਾਲਾਂ ਦਿੰਦੇ ਹਨ। ਇਹ ਜ਼ਰੂਰੀ ਨਹੀਂ ਕਿ ਜੋ ਪਾਰਟਨਰ ਹਮੇਸ਼ਾ ਇਕ-ਦੂਜੇ ਨਾਲ ਰਹਿੰਦੇ ਹਨ ਉਹ ਹੀ ਚੰਗੇ ਜੀਵਨਸਾਥੀ ਹੁੰਦੇ ਹਨ। ਕੁਝ ਅਜਿਹੇ ਸੰਕਤੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੇ ਰਿਸਤੇ 'ਚ ਦਿਖਾਵਾ ਨਹੀ ਬਲਕਿ ਪਿਆਰ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਸੰਕੇਤਾਂ ਬਾਰੇ ਦੱਸ ਰਹੇ ਹਾਂ।
1. ਇਕ-ਦੂਜੇ ਲਈ ਸਮਾਂ ਕੱਢਣਾ
ਜੋ ਪਤੀ-ਪਤਨੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹੋਣ ਦੇ ਬਾਵਜੂਦ ਵੀ ਇਕ-ਦੂਜੇ ਲਈ ਸਮਾਂ ਕੱਢਦੇ ਹਨ, ਉਨ੍ਹਾਂ ਦੀ ਜੋੜੀ ਪਰਫੈਕਟ ਹੁੰਦੀ ਹੈ। ਜਦੋਂ ਪਾਰਟਨਰ ਇਕ-ਦੂਜੇ ਨਾਲ ਪੂਰੇ ਦਿਨ ਦੀਆਂ ਗੱਲਾਂ ਸ਼ੇਅਰ ਕਰਦੇ ਹਨ ਤਾਂ ਦੋਹਾਂ ਦੇ ਮਨ ਦਾ ਬੋਝ ਹਲਕਾ ਹੋ ਜਾਂਦਾ ਹੈ।
2. ਇਕ-ਦੂਜੇ ਦੀ ਗੱਲ ਦਾ ਮਾਨ ਰੱਖਣਾ
ਜੋ ਪਤੀ-ਪਤਨੀ ਹਰ ਛੋਟੀ ਤੋਂ ਛੋਟੀ ਗੱਲ 'ਚ ਵੀ ਇਕ-ਦੂਜੇ ਦਾ ਮਾਨ ਰੱਖਦੇ ਹਨ ਅਤੇ ਹਰ ਫੈਸਲਾ ਇਕੱਠੇ ਲੈਂਦੇ ਹਨ ਉਹ ਸਾਰੀ ਜਿੰਦਗੀ ਖੁਸ਼ੀ ਨਾਲ ਬਿਤਾਉਂਦੇ ਹਨ। ਇਸ ਤਰ੍ਹਾਂ ਦੀ ਜੋੜੀ ਨੂੰ ਨੰਬਰ 1 ਕਹਿਣਾ ਗਲਤ ਨਹੀਂ ਹੋਵੇਗਾ।
3. ਦੂਜਿਆਂ ਦਾ ਦਖਲ ਪਸੰਦ ਨਹੀਂ
ਕੁਝ ਪਤੀ-ਪਤਨੀ ਇਕ-ਦੂਜੇ ਲਈ ਇੰਨੇ ਸਮਰਪਿਤ ਹੁੰਦੇ ਹਨ ਕਿ ਉਹ ਉਨ੍ਹਾਂ ਲੋਕਾਂ ਨਾਲ ਵੀ ਲੜਾਈ ਕਰ ਲੈਂਦੇ ਹਨ ਜਿਹੜੇ ਉਨ੍ਹਾਂ ਦੇ ਰਿਸ਼ਤੇ 'ਚ ਦਖਲ ਅੰਦਾਜ਼ੀ ਕਰਦੇ ਹਨ।
4. ਹਰ ਸੁੱਖ-ਦੁੱਖ ਸਾਂਝਾ ਕਰਨਾ
ਵਿਆਹ ਦਾ ਮਤਲਬ ਸਿਰਫ ਇਕ-ਦੂਜੇ ਨਾਲ ਪੂਰੀ ਜਿੰਦਗੀ ਬਿਤਾਉਣਾ ਨਹੀਂ ਬਲਕਿ ਇਸ ਰਿਸ਼ਤੇ 'ਚ ਇਕ ਦਾ ਸੁੱਖ ਦੂਜੇ ਦੇ ਮਨ ਦੀ ਖੁਸ਼ੀ ਬਣ ਜਾਂਦਾ ਹੈ ਅਤੇ ਇਸੇ ਤਰਾਂ ਇਕ ਦਾ ਦਰਦ ਦੂਜੇ ਦੀ ਤਕਲੀਫ। ਇਸ ਤਰ੍ਹਾਂ ਦਾ ਰਿਸ਼ਤਾ ਦੂਜਿਆਂ ਲਈ ਮਿਸਾਲ ਹੁੰਦਾ ਹੈ।
5. ਗੱਲ ਲੁਕਾਉਣ ਦਾ ਕੋਈ ਕਾਰਨ ਨਾ ਹੋਣਾ
ਪਤੀ-ਪਤਨੀ ਦਾ ਰਿਸ਼ਤਾ ਉਦੋਂ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ ਜਦੋਂ ਦੋਵੇਂ ਇਕ-ਦੂਜੇ ਨਾਲ ਹਰ ਗੱਲ ਸ਼ੇਅਰ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਵਿਸ਼ਵਾਸ 'ਚ ਵਾਧਾ ਹੁੰਦਾ ਹੈ, ਜੋ ਮਜ਼ਬੂਤ ਰਿਸ਼ਤੇ ਦੀ ਨੀਂਹ ਬਣਾਉਣ ਦਾ ਕੰਮ ਕਰਦਾ ਹੈ।
ਤੱਪਦੀ ਗਰਮੀ 'ਚ ਇਸ ਤਰ੍ਹਾਂ ਕਰੋ Colored Hair ਦੀ ਦੇਖਭਾਲ
NEXT STORY