ਮੁੰਬਈ- ਇੰਡੀਅਨ ਹੋਵੇ ਜਾਂ ਵੈਸਟਰਨ ਡ੍ਰੈੱਸ, ਮੁਟਿਆਰਾਂ ਤੇ ਔਰਤਾਂ ਅਜਿਹੀ ਡ੍ਰੈੱਸ ਪਹਿਨਣਾ ਪਸੰਦ ਕਰਦੀਆਂ ਹਨ, ਜੋ ਟ੍ਰੈਂਡ ’ਚ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਦੂਜੀਆਂ ਔਰਤਾਂ ਤੋਂ ਡਿਫਰੈਂਟ ਤੇ ਸਟਾਈਲਿਸ਼ ਦਿਖਾਉਣ। ਇਨ੍ਹੀਂ ਦਿਨੀਂ ਹਾਲਟਰ ਨੈੱਕ ਡਿਜ਼ਾਈਨ ਦੀ ਡ੍ਰੈੱਸ ਵੀ ਕਾਫ਼ੀ ਟ੍ਰੈਂਡ ’ਚ ਹੈ। ਹਾਲਟਰ ਨੈੱਕ ਡ੍ਰੈੱਸ ਮੁਟਿਆਰਾਂ ਨੂੰ ਰਾਇਲ ਤੇ ਕਲਾਸੀ ਲੁਕ ਦਿੰਦੀ ਹੈ। ਇਸ ਡ੍ਰੈੱਸ ਦਾ ਨੈੱਕ ਡਿਜ਼ਾਈਨ ਹੀ ਇਨ੍ਹਾਂ ਨੂੰ ਹੋਰ ਡਿਜ਼ਾਈਨਾਂ ਦੀਆਂ ਡ੍ਰੈੱਸਾਂ ਤੋਂ ਵੱਖਰਾ ਅਤੇ ਸੁੰਦਰ ਬਣਾਉਂਦਾ ਹੈ। ਹਾਲਟਰ ਨੈੱਕ ਦੀ ਖਾਸੀਅਤ ਇਹ ਹੈ ਕਿ ਇਹ ਨੈੱਕ ਡਿਜ਼ਾਈਨ ਇੰਡੀਅਨ ਤੇ ਵੈਸਟਰਨ ਦੋਵਾਂ ਤਰ੍ਹਾਂ ਦੀਆਂ ਡ੍ਰੈੱਸਾਂ ’ਚ ਆਸਾਨੀ ਨਾਲ ਉਪਲੱਬਧ ਹੈ। ਹਾਲਟਰ ਨੈੱਕ ਡਿਜ਼ਾਈਨ ’ਚ ਗਰਦਨ ਦੇ ਪਿਛਲੇ ਇਕ ਪੱਟੀ ਜਾਂ ਬੈਂਡ ਹੁੰਦਾ ਹੈ।
ਇਹ ਗਰਦਨ ਨੂੰ ਆਕਰਸ਼ਕ ਬਣਾਉਂਦਾ ਹੈ ਤੇ ਮੁਟਿਆਰਾਂ ਨੂੰ ਇਕ ਸਟਾਈਲਿਸ਼ ਲੁਕ ਦਿੰਦਾ ਹੈ। ਹਾਲਟਰ ਨੈੱਕ ਡ੍ਰੈੱਸਾਂ ਆਕਰਸ਼ਕ ਤੇ ਫੈਸ਼ਨੇਬਲ ਹੁੰਦੀਆਂ ਹਨ, ਜੋ ਔਰਤਾਂ ਤੇ ਮੁਟਿਆਰਾਂ ਨੂੰ ਸਟਾਈਲਿਸ਼ ਤੇ ਸੁੰਦਰ ਦਿਖਣ ’ਚ ਮਦਦ ਕਰਦੀਆਂ ਹਨ। ਇਸ ਡਿਜ਼ਾਈਨ ਦੀ ਡ੍ਰੈੱਸ ਨੂੰ ਮੁਟਿਆਰਾਂ ਪਾਰਟੀਆਂ, ਵਿਆਹਾਂ ਤੇ ਸਮਾਜਿਕ ਮੌਕਿਆਂ ਦੌਰਾਨ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ। ਹਾਲਟਰ ਨੈੱਕ ਡ੍ਰੈੱਸ ਗਰਮੀਆਂ ’ਚ ਪਹਿਨਣ ਲਈ ਢੁੱਕਵੀਂ ਹੈ। ਹਾਲਟਰ ਨੈੱਕ ਬਾਡੀਕਾਨ ਡ੍ਰੈੱਸ ਇਕ ਫਿਟ ਤੇ ਆਕਰਸ਼ਕ ਡ੍ਰੈੱਸ ਹੁੰਦੀ ਹੈ। ਹਾਲਟਰ ਨੈੱਕ ਕੈਜ਼ੂਅਲ ਡ੍ਰੈੱਸ ਇਕ ਆਰਾਮਦਾਇਕ ਅਤੇ ਸਟਾਈਲਿਸ਼ ਡ੍ਰੈੱਸ ਹੈ, ਜਿਸ ਨੂੰ ਮੁਟਿਆਰਾਂ ਆਊਟਿੰਗ, ਪਿਕਨਿਕ, ਸ਼ਾਪਿੰਗ ਆਦਿ ’ਚ ਪਹਿਨ ਰਹੀਆਂ ਹਨ।
ਮੁਟਿਆਰਾਂ ਨੂੰ ਹਾਲਟਰ ਨੈੱਕ ਡਿਜ਼ਾਈਨ ’ਚ ਟਾਪ, ਕ੍ਰਾਪ ਟਾਪ, ਬਲਾਊਜ਼, ਚੋਲੀ ਅਤੇ ਸੂਟ ਵੀ ਪਸੰਦ ਆ ਰਹੇ ਹਨ। ਜ਼ਿਆਦਾਤਰ ਮੁਟਿਆਰਾਂ ਨੂੰ ਇਸ ਨੈੱਕ ਡਿਜ਼ਾਈਨ ਵਾਲੇ ਸੂਟ ’ਚ ਵੇਖਿਆ ਜਾ ਸਕਦਾ ਹੈ, ਜੋ ਉਨ੍ਹਾਂ ਨੂੰ ਬਹੁਤ ਹੀ ਸਟਾਈਲਿਸ਼ ਲੁਕ ਦਿੰਦੇ ਹਨ। ਹਾਲਟਰ ਨੈੱਕ ਡਿਜ਼ਾਈਨ ਦੀ ਡ੍ਰੈੱਸ ਵੱਖ-ਵੱਖ ਰੰਗਾਂ ਤੇ ਪੈਟਰਨਾਂ ’ਚ ਆਉਂਦੀ ਹੈ ਜਿਵੇਂ ਕਿ ਪ੍ਰਿੰਟਿਡ, ਪਲੇਨ ਜਾਂ ਕਢਾਈ ਵਾਲੀ।
ਸਾਵਧਾਨ! ਫ਼ੋਨ ਦੇ ਕਵਰ 'ਚ ਭੁੱਲ ਕੇ ਨਾ ਰੱਖੋ ਪੈਸੇ ਜਾਂ ਕਾਰਡ, ਹੋ ਸਕਦੈ ਧਮਾਕਾ
NEXT STORY