ਜਲੰਧਰ— ਗਰਮੀ 'ਚ ਤੇਜ਼ ਧੁੱਪ ਦੇ ਕਾਰਨ ਸਕਿਨ ਦੇ ਨਾਲ-ਨਾਲ ਵਾਲਾਂ 'ਤੇ ਵੀ ਅਸਰ ਪੈਂਦਾ ਹੈ। ਅੱਜ-ਕੱਲ੍ਹ ਕਲਰ ਵਾਲੇ ਵਾਲਾਂ ਦਾ ਬਹੁਤ ਟਰੈਡ ਹੈ ਪਰ ਧੁੱਪ ਨਾਲ ਰੰਗ ਹਲਕਾ ਹੋ ਜਾਂਦਾ ਹੈ। ਇਸ ਨਾਲ ਵਾਲ ਰੁੱਖੇ ਅਤੇ ਬੇਜਾਨ ਵੀ ਹੋਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਇਸ ਮੌਸਮ 'ਚ ਵੀ ਵਾਲਾਂ ਦੀ ਕੇਅਰ ਨਾ ਕੀਤਾ ਜਾਵੇ ਤਾਂ ਤੁਹਾਡੇ ਖੂਬਸੂਰਤ ਵਾਲ ਖਰਾਬ ਵੀ ਹੋ ਸਕਦੇ ਹਨ। ਧੁੱਪ ਤੋਂ ਵਾਲਾਂ ਨੂੰ ਬਚਾਉਣ ਲਈ ਕੇਅਰ ਜ਼ਰੂਰ ਕਰੋ।
1. ਵਾਲਾਂ ਨੂੰ ਧੋਣ ਲਈ ਹਮੇਸ਼ਾ ਚੰਗੀ ਕੰਪਨੀ ਦਾ ਸ਼ੈਪੂ ਹੀ ਇਸਤੇਮਾਲ ਕਰੋ। ਸਨ ਪ੍ਰੋਟੇਕਸ਼ੈਨ ਸ਼ੈਪੂ ਅਤੇ ਕੰਡੀਸ਼ਨਰ ਨਾਲ ਵਾਲਾਂ 'ਤ ਸੂਰਜ ਦੀਆਂ ਤੇਜ਼ ਕਿਰਨਾਂ ਦਾ ਅਸਰ ਨਹੀਂ ਹੁੰਦਾ। ਇਸ ਨਾਲ ਵਾਲ ਰੁੱਖੇ ਅਤੇ ਬੇਜਾਨ ਵੀ ਨਹੀਂ ਹੁੰਦੇ।
2. ਵਾਲਾਂ ਨੂੰ ਹਮੇਸ਼ਾ ਤਾਜ਼ੇ ਪਾਣੀ ਨਾਲ ਹੀ ਧੋਵੋ। ਗਰਮ ਪਾਣੀ ਨਾਲ ਵਾਲ ਧੋਣ ਨਾਲ ਵਾਲਾਂ ਦੀ ਚਮਕ ਖਰਾਬ ਹੋ ਜਾਂਦੀ ਹੈ। ਖਾਸ ਕਰਕੇ ਕੰਡੀਸ਼ਨਰ ਕਰਨ ਤੋਂ ਬਾਅਦ ਵਾਲਾ ਨੂੰ ਕਦੀ ਵੀ ਗਰਮ ਪਾਣੀ ਨਾਲ ਨਾ ਧੋਵੋ। ਇਸ ਨਾਲ ਵਾਲ ਕਮਜੋਰ ਹੋਣ ਲੱਗਦੇ ਹਨ।
3. ਦੋ ਮੂੰਹੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਮਹੀਨੇ 'ਚ ਇਕ ਵਾਰ ਟ੍ਰੀਮਿੰਗ ਜ਼ਰੂਰ ਕਰਵਾਓ।
4. ਵਾਲਾਂ ਨੂੰ ਪੋਸ਼ਣ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਸ ਲਈ ਹਫਤੇ 'ਚ 2 ਵਾਰ ਤੇਲ ਜ਼ਰੂਰ ਲਗਾਓ। ਇਸ ਲਈ ਵਾਲਾਂ ਮਜ਼ਬੂਤ ਹੁੰਦੇ ਹਨ।
ਮਰਦਾਂ ਦੀ ਸਰੀਰਕ ਕਮਜ਼ੋਰੀ ਦੂਰ ਕਰਦਾ ਹੈ ਜਾਮਣ ਦਾ ਬੀਜ, ਜਾਣੋ ਇਸ ਦੇ ਫਾਇਦੇ
NEXT STORY