ਸਿਡਨੀ— ਇੰਨੀ ਦਿਨੀਂ ਇਕ 13 ਸਾਲਾ ਲੜਕਾ ਆਸਟ੍ਰੇਲੀਆ 'ਚ ਚਰਚਾ ਦੀ ਵਿਸ਼ਾ ਬਣਿਆ ਹੋਇਆ ਹੈ। ਜੋ ਕਿ ਆਪਣੀ ਸ਼ੌਂਕ ਤੇ ਹੁਨਰ ਸਦਕਾ ਲੱਖਾਂ ਰੁਪਏ ਕਮਾ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਕਵੀਂਨਸਲੈਂਡ ਦੇ ਹਡਸਨ ਹੋਨਰ ਬਾਰੇ।
13 ਸਾਲਾ ਹੋਨਰ ਐਰਿਅਨ ਫੋਟੋਗ੍ਰਾਫੀ ਕਰਦੇ ਹਨ। ਉਨ੍ਹਾਂ ਨੂੰ ਆਸਟ੍ਰੇਲੀਆ ਦੇ ਡ੍ਰੋਨ ਕਿਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਆਪਣੇ ਮਾਤਾ-ਪਿਤਾ ਦੀ ਮਦਦ ਨਾਲ ਹੋਨਰ ਨੇ ਡਰੋਨ ਫੋਟੋਗ੍ਰਾਫੀ ਦੀ ਬਿਜ਼ਨੈਸ ਖੜ੍ਹਾ ਕੀਤਾ ਹੈ। ਹੋਨਰ ਨੇ ਆਪਣੀ ਹੌਬੀ ਨੂੰ ਬਿਜ਼ਨੈਸ 'ਚ ਬਦਲਿਆ ਹੈ ਤੇ ਛੋਟੀ ਜਿਹੀ ਉਮਰ 'ਚ ਸ਼ੌਹਰਤ ਵੱਲ ਕਦਮ ਵਧਾ ਦਿੱਤੇ ਹਨ। ਇਕ ਪੱਤਰਕਾਰ ਏਜੰਸੀ ਮੁਤਾਬਕ ਹੋਨਰ ਦਾ ਕਹਿਣਾ ਹੈ ਕਿ ਉਹ ਜ਼ਿਆਦਾ ਪੈਸੇ ਕਮਾਉਣ ਲਈ ਨਵੀਂ ਤਕਨੀਕ ਦੀ ਵਰਤੋਂ ਕਰ ਰਹੇ ਹਨ। ਪਿਛਲੇ ਸਾਲ ਉਨ੍ਹਾਂ ਨੇ 7 ਹਜ਼ਾਰ ਡਾਲਰ ਤੋਂ ਜ਼ਿਆਦਾ ਕਮਾਏ ਸਨ। ਕਿਸੇ ਸਕੂਲੀ ਵਿਦਿਆਰਥੀ ਲਈ ਇਹ ਕਮਾਈ ਬੁਰੀ ਨਹੀਂ ਹੈ।
ਹੋਨਰ ਰਿਅਲ ਅਸਟੇਟ ਦੀ ਫੋਟੋਗ੍ਰਾਫੀ ਕਰਦੇ ਹਨ। ਉਨ੍ਹਾਂ ਨੂੰ ਵਿਸ਼ੇਸ਼ ਆਯੋਜਨਾਂ ਦੀ ਫੋਟੋਗ੍ਰਾਫੀ ਲਈ ਬੁਲਾਇਆ ਜਾਂਦਾ ਹੈ। ਉਹ ਫੋਟੋਆਂ ਖਿਚਦੇ ਹਨ ਤੇ ਉਨ੍ਹਾਂ ਦੇ ਪੋਸਟਕਾਰਡ ਤੇ ਪ੍ਰਿੰਟ ਬਣਾ ਕੇ ਵੇਚਦੇ ਹਨ। ਕਦੇ-ਕਦੇ ਉਹ ਵਿਆਹਾਂ 'ਚ ਵੀ ਡ੍ਰੋਨ ਫੋਟੋਗ੍ਰਾਫੀ ਕਰਦੇ ਹਨ।
ਇਨ੍ਹਾਂ ਕਾਰਨਾਂ ਕਰਕੇ ਬਰੱਸ਼ ਕਰਨ ਤੋਂ ਬਾਅਦ ਵੀ ਬੱਚਿਆਂ ਦੇ ਮੂੰਹ 'ਚੋਂ ਆਉਂਦੀ ਹੈ ਬਦਬੂ
NEXT STORY