ਜਲੰਧਰ (ਬਿਊਰੋ) : ਸਿਹਤਮੰਦ ਸਰੀਰ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਬਹੁਤ ਜ਼ਰੂਰੀ ਹੁੰਦਾ ਹੈ। ਭੋਜਨ ਸਹੀ ਸਮੇਂ 'ਤੇ ਖਾਣਾ, ਇਹ ਵੀ ਸਰੀਰ ਲਈ ਬਹੁਤ ਖ਼ਾਸ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਅੱਜ-ਕੱਲ੍ਹ ਦੇ ਰੁਝੇਵਿਆਂ ਕਾਰਨ ਸਮੇਂ 'ਤੇ ਭੋਜਨ ਨਹੀਂ ਖਾ ਪਾਉਂਦੇ। ਕੁਝ ਲੋਕ ਅਜਿਹੇ ਹਨ, ਜੋ 11-12 ਵਜੇ ਦੇ ਕਰੀਬ ਨਾਸ਼ਤਾ, 5-6 ਵਜੇ ਦੇ ਕਰੀਬ ਦੁਪਹਿਰ ਅਤੇ ਅੱਧੀ ਰਾਤ ਨੂੰ ਉੱਠ ਕੇ ਰਾਤ ਦਾ ਖਾਣਾ ਖਾਂਦੇ ਹਨ। ਭੋਜਨ ਕਰਨ ਦੀਆਂ ਇਹ ਆਦਤਾਂ ਗ਼ਲਤ ਹਨ, ਕਿਉਂਕਿ ਅੱਧੀ ਰਾਤ ਨੂੰ ਉੱਠ ਕੇ ਖਾਣਾ ਖਾਣ ਦੀ ਆਦਤ ਨਾਲ ਤੁਸੀਂ ਬੀਮਾਰ ਹੋ ਸਕਦੇ ਹੋ। ਇਸ ਨਾਲ ਸਿਰਫ਼ ਤੁਹਾਡੀ ਨੀਂਦ ਹੀ ਖ਼ਰਾਬ ਨਹੀਂ ਹੁੰਦੀ, ਸਗੋਂ ਤੁਹਾਡੀ ਪਾਚਨ ਪ੍ਰਣਾਲੀ ਵੀ ਵਿਗੜਦੀ ਹੈ। ਅੱਧੀ ਰਾਤ ਨੂੰ ਉੱਠ ਕੇ ਖਾਣਾ ਖਾਣ ਨਾਲ ਸਰੀਰ ਨੂੰ ਕਿਹੜੇ ਨੁਕਸਾਨ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....
ਤਣਾਅ ਜਾਂ ਡਿਪਰੈਸ਼ਨ ਤੋਂ ਪੀੜਤ
ਜਦੋਂ ਵੀ ਤੁਸੀਂ ਰਾਤ ਨੂੰ ਪੂਰੀ ਨੀਂਦ ਲੈਂਦੇ ਹੋ, ਤਾਂ ਤੁਸੀਂ ਸਵੇਰੇ ਉੱਠਦੇ ਸਾਰ ਚੰਗਾ ਅਤੇ ਤਾਜ਼ਾ ਮਹਿਸੂਸ ਹੁੰਦਾ ਹੈ। ਜੇਕਰ ਰਾਤ ਨੂੰ ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਸਾਰਾ ਦਿਨ ਤਣਾਅ ਦੀ ਸਮੱਸਿਆ ਮਹਿਸੂਸ ਹੁੰਦੀ ਰਹਿੰਦੀ ਹੈ। ਅੱਧੀ ਰਾਤ ਨੂੰ ਉੱਠ ਕੇ ਖਾਣਾ ਖਾਣ ਨਾਲ ਸਰਕੇਡੀਅਨ ਰਿਦਮ ਪ੍ਰਭਾਵਿਤ ਹੁੰਦਾ ਹੈ, ਜਿਸ ਨਾਲ ਨੀਂਦ ਖ਼ਰਾਬ ਹੋਣ ਦੇ ਨਾਲ-ਨਾਲ ਤੁਸੀਂ ਤਣਾਅ ਜਾਂ ਡਿਪਰੈਸ਼ਨ ਤੋਂ ਪੀੜਤ ਹੋ ਸਕਦੇ ਹੋ।
ਮੋਟਾਪੇ ਦਾ ਸ਼ਿਕਾਰ
ਅੱਧੀ ਰਾਤ ਨੂੰ ਉੱਠ ਕੇ ਖਾਣਾ ਖਾਣ ਨਾਲ ਤੁਹਾਡਾ ਭਾਰ ਵੀ ਵਧ ਸਕਦਾ ਹੈ। ਕਿਉਂਕਿ ਰਾਤ ਨੂੰ ਉੱਠਣ ਤੋਂ ਬਾਅਦ ਖਾਣਾ ਖਾਣ ਨਾਲ ਨੀਂਦ 'ਤੇ ਅਸਰ ਪੈਂਦਾ ਹੈ ਅਤੇ ਇਹ ਆਦਤ ਹਾਰਮੋਨਲ ਅਸੰਤੁਲਨ ਦਾ ਕਾਰਨ ਬਣਦੀ ਹੈ। ਇਸ ਨਾਲ ਤੁਹਾਡਾ ਭਾਰ ਵਧ ਸਕਦਾ ਹੈ। ਇਸ ਤੋਂ ਇਲਾਵਾ ਰਾਤ ਨੂੰ ਖਾਣਾ ਖਾਣ ਨਾਲ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ, ਜਿਸ ਕਾਰਨ ਤੁਸੀਂ ਮੋਟਾਪੇ ਦਾ ਸ਼ਿਕਾਰ ਵੀ ਹੋ ਸਕਦੇ ਹੋ।
ਬਲੱਡ ਸ਼ੂਗਰ ਦਾ ਲੈਵਲ ਵਧ ਜਾਣਾ
ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਣ ਲਈ ਭੋਜਨ ਨੂੰ ਸਮੇਂ 'ਤੇ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ। ਭੋਜਨ ਦਾ ਅਨਿਯਮਿਤ ਸਮਾਂ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦਾ ਹੈ। ਜੇਕਰ ਤੁਹਾਨੂੰ ਅੱਧੀ ਰਾਤ ਨੂੰ ਉੱਠ ਕੇ ਖਾਣਾ ਖਾਣ ਦੀ ਆਦਤ ਹੈ ਤਾਂ ਇਸ ਨਾਲ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ। ਭਾਵ ਤੁਸੀਂ ਸ਼ੂਗਰ ਦੇ ਮਰੀਜ਼ ਬਣ ਸਕਦੇ ਹੋ। ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਣ ਲਈ ਤੁਹਾਨੂੰ ਰਾਤ ਨੂੰ ਸਮੇਂ 'ਤੇ ਖਾਣਾ ਖਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ - Health Tips:ਪਿੱਤੇ ਦੀ ਪੱਥਰੀ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇਨ੍ਹਾਂ ਨੁਸਖ਼ਿਆਂ ਨਾਲ ਦਰਦ ਤੋਂ ਮਿਲੇਗੀ ਨਿਜ਼ਾਤ
ਪਾਚਨ ਪ੍ਰਣਾਲੀ ਪ੍ਰਭਾਵਿਤ
ਜਦੋਂ ਤੁਸੀਂ ਅਨਿਯਮਿਤ ਸਮੇਂ 'ਤੇ ਭੋਜਨ ਖਾਂਦੇ ਹੋ, ਤਾਂ ਤੁਹਾਡੀ ਪਾਚਨ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ, ਜਿਸ ਕਾਰਨ ਪਾਚਨ ਕਿਰਿਆ ਵਿਗੜ ਜਾਂਦੀ ਹੈ। ਜੇਕਰ ਤੁਸੀਂ ਅੱਧੀ ਰਾਤ ਨੂੰ ਉੱਠ ਕੇ ਖਾਣਾ ਖਾਂਦੇ ਹੋ ਤਾਂ ਇਸ ਨਾਲ ਕਬਜ਼, ਬਦਹਜ਼ਮੀ, ਗੈਸ, ਐਸੀਡਿਟੀ ਵਰਗੀਆਂ ਕਈ ਪਾਚਨ ਸਮੱਸਿਆਵਾਂ ਹੋ ਸਕਦੀਆਂ ਹਨ। ਪਾਚਨ ਕਿਰਿਆ ਨੂੰ ਠੀਕ ਰੱਖਣ ਲਈ ਤੁਹਾਨੂੰ ਰਾਤ ਨੂੰ ਸਮੇਂ ਸਿਰ ਭੋਜਨ ਖਾਣਾ ਚਾਹੀਦਾ ਹੈ। ਨਾਲ ਹੀ ਖਾਣਾ ਖਾਣ ਤੋਂ ਬਾਅਦ 10-15 ਮਿੰਟ ਸੈਰ ਵੀ ਕਰਨੀ ਚਾਹੀਦੀ ਹੈ।
ਦਿਲ ਦਾ ਦੌਰਾ ਪੈਣ ਦਾ ਖ਼ਤਰਾ
ਜਿਹੜੇ ਲੋਕਾਂ ਨੂੰ ਅੱਧੀ ਰਾਤ ਨੂੰ ਉੱਠ ਕੇ ਖਾਣਾ ਖਾਣ ਦੀ ਆਦਤ ਹੈ, ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਜ਼ਿਆਦਾ ਹੈ। ਅਜਿਹਾ ਇਸ ਕਰਕੇ ਹੁੰਦਾ ਹੈ, ਕਿਉਂਕਿ ਭੋਜਨ ਨੂੰ ਪਚਾਉਣ ਲਈ ਸਰੀਰ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਨਾਲ ਦਿਲ 'ਤੇ ਜ਼ਿਆਦਾ ਜ਼ੋਰ ਪੈਂਦਾ ਹੈ ਅਤੇ ਨਤੀਜੇ ਵਜੋਂ ਇਹ ਦਿਲ ਦੇ ਦੌਰੇ ਦਾ ਕਾਰਨ ਬਣ ਸਕਦਾ ਹੈ। ਇਸੇ ਲਈ ਰਾਤ ਨੂੰ ਕਦੇ ਵੀ ਖਾਣਾ ਨਾ ਖਾਓ।
ਇਹ ਵੀ ਪੜ੍ਹੋ - Health Tips: ਸਵੇਰੇ ਖਾਲੀ ਢਿੱਡ ਕੋਸੇ ਪਾਣੀ 'ਚ ਮਿਲਾ ਕੇ ਪੀਓ 'ਸ਼ਹਿਦ', ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ
ਸੀਨੇ ਵਿਚ ਜਲਨ
ਅੱਧੀ ਰਾਤ ਨੂੰ ਉੱਠ ਕੇ ਖਾਣਾ ਖਾਣ ਨਾਲ ਐਸਿਡ ਰਿਫਲਕਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜੋ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਕਾਰਨ ਲੋਕਾਂ ਦੇ ਸੀਨੇ ਵਿਚ ਜਲਨ, ਉਲਟੀਆਂ, ਸਾਹ ਲੈਣ ਵਿੱਚ ਤਕਲੀਫ, ਚੱਕਰ ਅਤੇ ਡੀਹਾਈਡ੍ਰੇਸ਼ਨ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ।
ਬਲੱਡ ਸ਼ੂਗਰ ਅਤੇ ਭਾਰ ਘੱਟ ਕਰਨ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ 'ਔਲਿਆਂ ਦੀ ਚਾਹ'
NEXT STORY