ਨਵੀਂ ਦਿੱਲੀ—ਤੁਸੀਂ ਮੰਦਰ ਵਿੱਚ ਵਿਆਹ ਹੁੰਦਾ ਤਾਂ ਕਾਫੀ ਵਾਰ ਵੇਖਿਆ ਹੋਵੇਗਾ, ਪਰ ਕੀ ਤੁਸੀਂ ਸ਼ਮਸ਼ਾਨ ਘਾਟ ਵਿੱਚ ਵਿਆਹ ਹੁੰਦਾ ਵੇਖਿਆ ਹੈ? ਨਹੀਂ, ਤਾਂ ਅੱਜ ਅਸੀਂ ਤੁਹਾਡੇ ਲਈ ਅਜਿਹੀਆਂ ਹੀ ਹੈਰਾਨ ਕਰਨ ਵਾਲੀਆਂ ਤਸਵੀਰਾਂ ਲੈ ਕੇ ਆਏ ਹਾਂ।
ਇਹ ਤਸਵੀਰਾਂ ਹਨ ਗੁਜਰਾਤ ਦੇ ਭਾਵਨਗਰ ਦੀਆਂ, ਜਿੱਥੇ ਦੁਲ੍ਹਾ ਘਣਸ਼ਿਆਮ ਤੇ ਦੁਲਹਨ ਪਾਰੁਲ ਨੇ ਕਿਸੇ ਮੰਦਰ ਵਿੱਚ ਨਹੀਂ ਬਲਕਿ ਤਲਗਾਜਰੜਾ ਦੇ ਸ਼ਮਸ਼ਾਨ ਘਾਟ ਵਿੱਚ ਸੱਤ ਫੇਰੇ ਲਏ।
ਇਸ ਵਿਆਹ ਵਿੱਚ ਲਾੜਾ-ਲਾੜੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਅਧਿਆਤਮਕ ਗੁਰੂ ਮੁਰਾਰੀ ਬਾਪੂ ਵੀ ਮੌਜੂਦ ਸਨ।
ਹੋਰਾਂ ਵਿਆਹਾਂ ਵਾਂਗ ਇਸ ਵਿਆਹ ਵਿੱਚ ਵੀ ਮੁੰਡੇ ਤੇ ਕੁੜੀ ਦੇ ਪਰਿਵਾਰ ਵਾਲੇ ਨੱਚਦੇ-ਟੱਪਦੇ ਹੋਏ ਨਜ਼ਰ ਆਏ।
ਵਿਆਹ ਪੂਰਾ ਹੋਣ ਤੋਂ ਬਾਅਦ ਲਾੜਾ-ਲਾੜੀ ਨੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਵੀ ਲਿਆ।
ਸ਼ੂਗਰ ਰੋਗ ਨੂੰ ਹਮੇਸ਼ਾ ਲਈ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ
NEXT STORY