ਨਵੀਂ ਦਿੱਲੀ— ਚੀਨ ਦੇ ਰਹਿਣ ਵਾਲੇ ਲਿਉ ਬੋਲਿਨ 'ਇਨਵਿਜੀਬਲ ਮੈਨ' ਕਹਾਉਂਦੇ ਹਨ। ਇਹ ਕਲਾਕਾਰ ਹਨ ਪਰ ਇਨ੍ਹਾਂ ਦੀ ਕਲਾਕਾਰੀ ਅਨੋਖੀ ਹੈ। ਲਿਉ ਆਪਣੇ ਸਰੀਰ 'ਤੇ ਰੰਗ ਪੋਤ ਕੇ ਅਤੇ ਪੇਟਿੰਗ ਕਰਵਾ ਕੇ ਕਿਸੇ ਵੀ ਜਗ੍ਹਾ 'ਤੇ ਇਸ ਤਰ੍ਹਾਂ ਖੜੇ ਹੁੰਦੇ ਹਨ ਕਿ ਆਸਾਨੀ ਨਾਲ ਨਜ਼ਰ ਨਹੀ ਆਉਂਦੇ। ਇਹ ਰੋਸ਼ਨੀ 'ਚ ਤੁਹਾਡੇ ਸਾਹਮਣੇ ਹੀ ਖੜੇ ਹੋਣਗੇ ਪਰ ਤੁਸੀਂ ਬਹੁਤ ਮੁਸ਼ਕਲ ਨਾਲ ਪਹਿਚਾਣ ਪਾਉਗੇ ਕਿ ਉੱਥੇ ਕੋਈ ਵਿਅਕਤੀ ਹੈ। ਲਿਉ ਆਪਣੀ ਕਲਾਕਾਰੀ ਦੇ ਦਮ 'ਤੇ ਦੁਨੀਆ ਦੇ ਕਿਸੇ ਵੀ ਬੈਕਰਾਊਂਡ 'ਚ ਮਿਲ ਕੇ 'ਅਦ੍ਰਿਸ਼' ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਦੇ ਰਹੇ ਹਾਂ।
ਲਿਉ ਦੇ ਅਦ੍ਰਿਸ਼ ਹੋਣ ਦਾ ਰਾਜ਼
1. ਸਾਲ 1973 'ਚ ਚੀਨ ਦੇ ਸ਼ੇਨਡਾਨਗ ਸ਼ਹਿਰ 'ਚ ਜੰਮੇ ਲਿਉ ਨੇ ਸਟੈਨਫੋਰਡ ਆਰਟ ਕਾਲਜ ਅਤੇ ਬੀਜਿੰਗ ਦੇ ਸੈਂਟਰਲ ਅਕੈਡਮੀ ਆਫ ਫਾਈਨ ਆਰਟਸ 'ਚ ਬੀ. ਏ. ਕੀਤੀ।
2. ਉਹ ਆਪਣੇ ਸਰੀਰ ਨੂੰ ਖਾਲੀ ਕੈਨਵਸ ਦੀ ਤਰ੍ਹਾਂ ਵਰਤਦੇ ਹਨ। ਉਨ੍ਹਾਂ ਨੇ ਜਿਸ ਬੈਕਗਰਾਊਂਡ ਸਾਹਮਣੇ ਅਦ੍ਰਿਸ਼ ਹੋਣਾ ਹੁੰਦਾ ਹੈ, ਉਹ ਹੂਬਹੂ ਉਸ ਬੈਕਗਰਾਊਂਡ ਦੀ ਤਰ੍ਹਾਂ ਰੰਗ ਅਤੇ ਆਕ੍ਰਿਤੀਆਂ ਆਪਣੇ ਸਰੀਰ 'ਤੇ ਪੇਂਟ ਕਰਵਾਉਂਦੇ ਹਨ।
3. ਲਿਉ ਆਪਣੇ ਸਰੀਰ 'ਤੇ ਖੁਦ ਰੰਗ ਕਰਦੇ ਹਨ ਅਤੇ ਦੋ-ਤਿੰਨ ਸਹਿਯੋਗੀ ਵੀ ਉਨ੍ਹਾਂ ਦੀ ਮਦਦ ਕਰਦੇ ਹਨ।
4. ਇਕ ਫੋਟੋ ਲਈ ਉਨ੍ਹਾਂ ਨੂੰ ਕਰੀਬ ਦੱਸ ਘੰਟੇ ਤੱਕ ਤਿਆਰੀ ਕਰਨੀ ਪੈਂਦੀ ਹੈ। ਉਹ ਸਿਰ ਤੋਂ ਪੈਰਾਂ ਤੱਕ ਰੰਗਾਂ ਅਤੇ ਸ਼ੇਡਸ ਨਾਲ ਭਰੇ ਹੁੰਦੇ ਹਨ।
5. ਇਸ ਤਰ੍ਹਾਂ ਦੀ ਤਿਆਰੀ ਮਗਰੋਂ ਲਿਉ ਜਦੋਂ ਕਿਸੇ ਬੈਕਗਰਾਊਂਡ ਸਾਹਮਣੇ ਖੜੇ ਹੁੰਦੇ ਹਨ ਤਾਂ ਉਸ 'ਚ ਪੂਰੀ ਤਰ੍ਹਾਂ ਮਿਲ ਜਾਂਦੇ ਹਨ। ਜੇ ਉਹ ਇੱਟਾਂ ਸਾਹਮਣੇ ਖੜੇ ਹੋਣ ਤਾਂ ਦੀਵਾਰ ਦੀ ਤਰ੍ਹਾਂ ਲੱਗਦੇ ਹਨ ਅਤੇ ਜੇ ਅਲਮਾਰੀ ਸਾਹਮਣੇ ਖੜੇ ਹੋਣ ਤਾਂ ਅਲਮਾਰੀ 'ਚ ਮਿਲ ਜਾਂਦੇ ਹਨ।
6. ਤੁਸੀਂ ਉਨ੍ਹਾਂ ਦੇ ਕੁਝ ਕਾਰਨਾਮਿਆਂ ਨੂੰ ਤਸਵੀਰਾਂ 'ਚ ਦੇਖ ਸਕਦੇ ਹੋ।
ਇਨ੍ਹਾਂ ਤਰੀਕਿਆਂ ਨਾਲ ਕਰੋ ਪੈਰਾਂ ਦੀ ਖਾਸ ਦੇਖਭਾਲ
NEXT STORY