ਨਵੀਂ ਦਿੱਲੀ— ਇਹ ਦੁਨੀਆ ਅਦਭੁਤ ਕਾਰਨਾਮਿਆਂ ਨਾਲ ਭਰੀ ਹੋਈ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਵਿਲੱਖਣ ਔਰਤ ਬਾਰੇ ਦੱਸਣ ਜਾ ਰਹੇ ਹਾਂ, ਜੋ ਚੱਲਦੇ ਹੋਏ ਪੱਖੇ ਨੂੰ ਸਵਿੱਚ ਨਾਲ ਨਹੀਂ ਬਲਕਿ ਆਪਣੀ ਜੀਭ ਨਾਲ ਬੰਦ ਕਰ ਦਿੰਦੀ ਹੈ।
ਜੋਈ ਐਲਿਸ ਨਾਂ ਦੀ ਇਹ ਔਰਤ ਜਿੰਨੇ ਖਤਰਨਾਕ ਸਟੰਟ ਕਰਦੀ ਹੈ, ਉਹ ਉਨ੍ਹੀ ਹੀ ਖੂਬਸੂਰਤ ਵੀ ਹੈ। ਜੋਈ ਦੇ ਨਾਂ ਕਈ ਗਿਨੀਜ਼ ਵਿਸ਼ਵ ਰਿਕਾਰਡ ਵੀ ਹਨ। ਹਾਲ ਹੀ 'ਚ ਜੋਈ ਨੇ ਜੋ ਕੀਤਾ ਉਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਜੋਈ ਦੇ ਇਸ ਸਟੰਟ ਬਾਰੇ ਕੋਈ ਸੁਪਨੇ 'ਚ ਵੀ ਨਹੀਂ ਸੀ ਸੋਚ ਸਕਦਾ। ਉਸ ਨੇ ਤੇਜ਼ੀ ਨਾਲ ਚੱਲਦੇ ਪੱਖੇ ਨੂੰ ਆਪਣੀ ਜੀਭ ਨਾਲ ਰੋਕ ਦਿੱਤਾ। ਜੋਈ ਨੇ ਇਹ ਵਿਸ਼ਵ ਰਿਕਾਰਡ ਇਕ ਇਟਾਲੀਅਨ ਗੇਮ ਸ਼ੋਅ ਦੌਰਾਨ ਬਣਾਇਆ। ਇਸ ਸ਼ੋਅ ਦਾ ਨਾਂ ਲਾ ਸ਼ੋਅ ਦੀ ਰਿਕਾਰਡ ਹੈ।
ਜੋਈ ਨੇ ਇਹ ਕਾਰਨਾਮਾ ਕਰਨ ਪਿੱਛੋਂ ਆਪਣੇ ਹੀ ਇਕ ਵਿਸ਼ਵ ਰਿਕਾਰਡ ਨੂੰ ਤੋੜ ਦਿੱਤਾ। ਪੱਖਾ ਭਾਵੇਂ ਕਿੰਨਾ ਵੀ ਤੇਜ਼ ਕਿਉਂ ਨਾ ਚੱਲਦਾ ਹੋਵੇ ਜੋਈ ਉਸ ਨੂੰ ਆਪਣੀ ਜੀਭ ਨਾਲ ਰੋਕ ਦਿੰਦੀ ਹੈ। ਜੋਈ ਨੇ 35 ਵਾਟ ਦੇ ਇਲੈਕਟ੍ਰਿਕ ਪੱਖੇ ਆਪਣੇ ਦੋਹੇ ਹੱਥਾਂ 'ਚ ਫੜ ਲਏ। ਪੱਖੇ ਆਪਣੀ ਸਭ ਤੋਂ ਤੇਜ਼ ਗਤੀ 'ਤੇ ਚੱਲ ਰਹੇ ਸਨ ਫਿਰ ਵੀ ਜੋਈ ਨੇ ਆਪਣੀ ਜੀਭ ਨਾਲ ਇਕ ਦੇ ਬਾਅਦ ਇਕ ਲਗਾਤਾਰ ਕਈ ਵਾਰੀ ਪੱਖਿਆਂ ਦੀ ਗਤੀ ਨੂੰ ਜ਼ੀਰੋ ਕਰ ਦਿੱਤਾ। ਇਕ ਮਿੰਟ 'ਚ ਜੋਈ ਨੇ 32 ਵਾਰੀ ਪੱਖੇ ਦੀ ਗਤੀ ਨੂੰ ਘੱਟ ਕਰ ਦਿੱਤਾ। ਇਸ ਤੋਂ ਪਹਿਲਾਂ ਉਸ ਨੇ ਇਕ ਮਿੰਟ 'ਚ 20 ਵਾਰੀ ਪੱਖੇ ਦੀ ਗਤੀ ਨੂੰ ਜ਼ੀਰੋ ਕੀਤਾ ਸੀ।
ਇਸ ਹੋਟਲ ਦੀ ਖਾਸੀਅਤ ਦੇਖ ਕੇ ਤੁਸੀਂ ਵੀ ਰਹਿ ਜਾਵੋਗੇ ਹੈਰਾਨ
NEXT STORY