ਮੁੰਬਈ—ਅਖਬਾਰ ਤਾਂ ਅੱਜ ਕੱਲ ਹਰ ਕਿਸੇ ਦੇ ਘਰ 'ਚ ਪਾਇਆ ਜਾਂਦਾ ਹੈ। ਪਰ ਲੋਕ ਇਸ ਨੂੰ ਪੜ੍ਹ ਕੇ ਰੱਦੀ ਸਮਝ ਕੇ ਵੇਚ ਦਿੰਦੇ ਹਨ। ਪਰ ਤੁਸੀਂ ਪੁਰਾਣੇ ਅਖਬਾਰ ਨੂੰ ਦੁਬਾਰਾ ਇਸਤੇਮਾਲ ਕਰ ਸਕਦੇ ਹੋ। ਜੀ ਹਾਂ, ਤੁਸੀਂ ਪੁਰਾਣੀ ਅਖਬਾਰ ਨੂੰ ਘਰ ਦੇ ਹੀ ਕਈ ਕੰਮਾਂ ਲਈ ਵਰਤ ਸਕਦੇ ਹੋ। ਆਓ ਜਾਣਦੇ ਹਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਪੁਰਾਣੀ ਅਖਬਾਰ ਦਾ ਇਸਤੇਮਾਲ।
1.ਫੁੱਲ
ਅਖਬਾਰ ਨੂੰ ਸੁੱਟਣ ਦੀ ਵਜਾਏ ਤੁਸੀਂ ਇਸਦੇ ਨਾਲ ਕਈ ਚੀਜ਼ਾਂ ਬਣਾ ਸਕਦੇ ਹੋ। ਜਿਵੇ ਫੁੱਲ, ਲੈਂਪ ਆਦਿ।
2.ਸ਼ੀਸ਼ੇ ਸਾਫ ਕਰੋ
ਸ਼ੀਸ਼ੇ ਸਾਫ ਕਰਨ ਦੇ ਲਈ ਵੀ ਤੁਸੀਂ ਅਖਬਾਰ ਦਾ ਇਸਤੇਮਾਲ ਕਰ ਸਕਦੇ ਹੋ। ਪਹਿਲਾਂ ਸ਼ੀਸ਼ੇ 'ਤੇ ਥੋੜਾ ਜਿਹਾ ਪਾਣੀ ਛਿੜਕੋ ਫਿਰ ਅਖਬਾਰ ਦੀ ਮਦਦ ਨਾਲ ਇਸ ਨੂੰ ਸਾਫ ਕਰੋ। ਇਸ ਨਾਲ ਸ਼ੀਸ਼ਾ ਚਮਕ ਜਾਵੇਗਾ।
3. ਸਬਜ਼ੀਆਂ ਰੱਖੋ
ਸਬਜ਼ੀਆਂ ਨੂੰ 2-3 ਦਿਨ੍ਹਾਂ ਤੱਕ ਤਾਜਾ ਰੱਖਣਾ ਚਾਹੁੰਦੇ ਹੋ ਤਾਂ ਸਬਜ਼ੀਆਂ ਨੂੰ ਅਖਬਾਰ 'ਚ ਲਪੇਟ ਕੇ ਰੱਖੋ। ਇਸ 'ਚ ਸਬਜ਼ੀਆਂ ਤਾਜਾ ਰਹਿੰਦੀਆਂ ਹਨ।
4. ਪੇਕਿੰਗ ਲਈ ਇਸਤੇਮਾਲ
ਘਰ 'ਚ ਹੀ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਇਸਤੇਮਾਲ ਨਹੀਂ ਕਰਦੇ । ਧੂੜ ਮਿੱਟੀ ਪੈਣ ਨਾਲ ਇਹ ਖਰਾਬ ਹੋਣ ਲੱਗਦੀਆਂ ਹਨ। ਇਸ ਲਈ ਇਨ੍ਹਾਂ ਚੀਜ਼ਾਂ ਨੂੰ ਅਖਬਾਰ 'ਚ ਲਪੇਟ ਕੇ ਰੱਖੋ।
5. ਦਰਵਾਜੇ ਖਿੜਕੀਆਂ ਸਾਫ ਕਰੋ
ਦਰਵਾਜੇ ਖਿੜਕਿਆਂ ਨੂੰ ਅਖਬਾਰ ਦੀ ਮਦਦ ਨਾਲ ਬਹੁਤ ਆਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ। ਇਸ ਨਾਲ ਧਾਗ-ਧੱਬੇ ਆਸਾਨੀ ਨਾਲ ਸਾਫ ਹੋ ਜਾਂਦੇ ਹਨ।
ਸਿਹਤ ਲਈ ਫਾਇਦੇਮੰਦ ਹੈ ਤੁਲਸੀ
NEXT STORY