ਜਲੰਧਰ— ਸ਼ਾਇਦ ਹੀ ਕੋਈ ਹੋਵੇ ਜੋ ਤੁਲਸੀ ਦੇ ਗੁਣਾਂ ਤੋਂ ਜਾਣੂ ਨਾ ਹੋਵੇ। ਤੁਲਸੀ ਬਹੁਤ ਸਾਰੇ ਘਰਾਂ ਦੇ ਬਗੀਚਿਆਂ ਦੀ ਸ਼ਾਨ ਬਣਨ ਦੇ ਨਾਲ ਨਾਲ ਕਈ ਸਾਰੀਆਂ ਬਿਮਾਰੀਆਂ ਦਾ ਇਲਾਜ ਵੀ ਕਰਦੀ ਹੈ।ਆਓ ਜਾਣਦੇ ਹਾਂ ਤੁਲਸੀ ਦੇ ਫਾਇਦਿਆਂ ਬਾਰੇ।
1. ਚਮੜੀ ਦੇ ਰੋਗਾਂ ਨੂੰ ਦੂਰ ਕਰਨ ਲਈ
ਚਮੜੀ ਦਾ ਕੋਈ ਵੀ ਰੋਗ ਹੋਵੇ ਉਸ ਤੋਂ ਛੁਟਕਾਰਾ ਪਾਉਂਣ ਲਈ ਤੁਲਸੀ ਦੇ ਪੱਤੇ ਪੀਸ ਕੇ ਲੇਪ ਕਰਨਾ ਚਾਹੀਦਾ ਹੈ ਜਾਂ ਤੁਲਸੀ ਦਾ ਤੇਲ ਵਰਤਣਾ ਚਾਹੀਦਾ ਹੈ। ਤੁਲਸੀ ਦੇ ਪੱਤੇ ਛਾਵੇਂ ਸੁਕਾ ਕੇ ਪੀਸ ਕੇ ਰੱਖ ਲੈਣੇ ਚਾਹੀਦੇ ਹਨ। ਇਹ ਪਾਊਡਰ ਜ਼ਖਮਾਂ 'ਤੇ ਲਗਾਉਣ ਨਾਲ ਜ਼ਖ਼ਮ ਛੇਤੀ ਭਰਦਾ ਹੈ।
2. ਬੁਖਾਰ
ਬੁਖਾਰ 'ਚ ਤੁਲਸੀ ਦੇ ਪੱਤਿਆਂ ਦੀ ਚਾਹ ਬਣਾ ਕੇ ਪੀਣ ਨਾਲ ਠੀਕ ਹੋ ਜਾਂਦਾ ਹੈ।
3. ਮੂੰਹ ਦੀ ਬਦਬੂ ਦੂਰ ਕਰਨ ਲਈ
ਤੁਲਸੀ ਦੇ ਪੱਤੇ ਉਬਾਲ ਕੇ ਪਾਣੀ ਨਾਲ ਕੁਰਲੀਆਂ ਕਰਦੇ ਰਹਿਣ ਨਾਲ ਇਸ ਬਿਮਾਰੀ ਤੋਂ ਛੁਟਕਾਰਾ ਮਿਲ ਜਾਂਦਾ ਹੈ।
4. ਸਰਦੀ-ਜ਼ੁਕਾਮ
ਖਾਂਸੀ, ਜ਼ੁਕਾਮ, ਦਮੇ ਦੇ ਮਰੀਜ਼ਾਂ ਨੂੰ ਤੁਲਸੀ ਦਾ ਰਸ ਤੇ ਸ਼ਹਿਦ ਦੋ-ਤਿੰਨ ਬੂੰਦਾਂ ਮਿਲਾ ਕੇ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਖੱਟੀਆਂ ਚੀਜ਼ਾਂ ਖਾਣ ਨਾਲ ਜਾਂ ਧੂੜ ਮਿੱਟੀ, ਤੂੜੀ ਦੀ ਕੰਡ ਚੜ੍ਹਨ ਨਾਲ ਗਲੇ 'ਚ ਖਾਰਸ਼ ਹੋਣ ਲੱਗ ਜਾਂਦੀ ਹੈ। ਅਜਿਹੀ ਤਕਲੀਫ ਹੋਣ 'ਤੇ ਤੁਲਸੀ ਦੇ ਪੱਤੇ, ਥੋੜ੍ਹਾ ਜਿਹਾ ਅਦਰਕ ਪੀਸ ਕੇ ਸ਼ਹਿਦ 'ਚ ਮਿਲਾ ਕੇ ਖਾਣ ਨਾਲ ਲਾਭ ਹੁੰਦਾ ਹੈ।
5. ਪਿਸ਼ਾਬ ਦੌਰਾਨ ਜਲਣ ਮਹਿਸੂਸ ਹੁੰਦੀ ਹੋਵੇ ਤਾਂ ਤੁਲਸੀ ਦੇ ਤਾਜ਼ੇ ਪੱਤੇ ਚਬਾਉਣ ਨਾਲ ਲਾਭ ਹੁੰਦਾ ਹੈ। ਬਦਹਜ਼ਮੀ ਦੀ ਸ਼ਿਕਾਇਤ ਹੋਵੇ ਤਾਂ ਤੁਲਸੀ ਦੇ ਪੱਤੇ ਰੋਟੀ ਖਾਣ ਤੋਂ ਬਾਅਦ ਚੱਬਣੇ ਚਾਹੀਦੇ ਹਨ। ਜਿਹੜੇ ਲੋਕ ਹਰ ਰੋਜ਼ ਤੁਲਸੀ ਦੇ ਪੱਤੇ ਖਾਂਦੇ ਹਨ, ਖੰਘ, ਬੁਖਾਰ, ਜ਼ੁਕਾਮ ਆਦਿ ਰੋਗ ਨੇੜੇ ਨਹੀਂ ਆਉਂਦੇ।
- ਤੁਲਸੀ ਦਾ ਤੇਲ ਬਣਾਉਣ ਦੀ ਵਿਧੀ
ਤੁਲਸੀ ਦਾ ਪੌਦਾ ਜੜ੍ਹ ਸਮੇਤ ਪੁੱਟ ਕੇ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ, ਤਾਂ ਜੋ ਸਾਰੀ ਮਿੱਟੀ ਸਾਫ਼ ਹੋ ਜਾਵੇ। ਇੱਕ ਬੋਤਲ ਸਰ੍ਹੋਂ ਦਾ ਤੇਲ ਖੁੱਲ੍ਹੇ ਭਾਂਡੇ 'ਚ ਪਾ ਕੇ ਹਲਕੀ ਹਲਕੀ ਅੱਗ 'ਤੇ ਗਰਮ ਹੋਣ ਲਈ ਰੱਖੋ, ਇਸ 'ਚ ਤੁਲਸੀ ਦਾ ਸਾਫ ਕੀਤਾ ਪੌਦਾ ਪਾ ਦਿਓ, ਛੋਟੇ ਛੋਟੇ ਹਿੱਸੇ ਕਰਕੇ ਵੀ ਪਾਏ ਜਾ ਸਕਦੇ ਹਨ, ਜਦੋਂ ਤੁਲਸੀ ਕਾਲੀ ਹੋਵੇ ਜਾਵੇ ਤਾਂ ਤੇਲ ਨੂੰ ਪੁਣ ਲਓ ਤੇ ਠੰਢਾ ਕਰਕੇ ਕੱਚ ਦੀ ਬੋਤਲ 'ਚ ਪਾ ਕੇ ਰੱਖ ਲਓ। ਜ਼ਖਮ ਹੋਣ ਤੇ, ਮੱਛਰ, ਬਿੱਛੂ, ਜ਼ਹਿਰੀਲੇ ਕੀੜੇ ਆਦਿ ਦੇ ਕੱਟਣ 'ਤੇ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
'ਲੈਕਮੇ ਫੈਸ਼ਨ ਵੀਕ' 'ਚ ਬਾਲੀਵੁੱਡ ਦੀਵਾਜ ਨੇ ਬਿਖੇਰਿਆ ਆਪਣਾ ਜਲਵਾ
NEXT STORY