ਨਵੀਂ ਦਿੱਲੀ— ਬੁਢਾਪਾ ਆਉਣ ਨਾਲ ਚਿਹਰੇ ਦੀ ਚਮੜੀ ਢਿੱਲੀ ਅਤੇ ਮੱਥੇ 'ਤੇ ਝੁਰੜੀਆਂ ਨਜ਼ਰ ਆਉਣ ਲੱਗਦੀਆਂ ਹਨ ਪਰ ਜੇ ਇਹ ਸਮੱਸਿਆ ਘੱਟ ਉਮਰ 'ਚ ਹੀ ਚਿਹਰੇ 'ਤੇ ਨਜ਼ਰ ਆਉਣ ਲੱਗੇ ਤਾਂ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ। ਮੱਥੇ 'ਤੇ ਝੁਰੜੀਆਂ ਦਿੱਖਣਾ ਬੁਢਾਪੇ ਦੀ ਨਹੀਂ ਸਗੋਂ ਰੋਜ਼ਾਨਾ ਤਣਾਅ ਥਕਾਵਟ ਰਹਿਣ ਦੀ ਨਿਸ਼ਾਨੀ ਹੈ। ਜਦੋਂ ਮੱਥੇ ਦੀ ਸਕਿਨ 'ਤੇ ਲਕੀਰਾਂ ਨਜ਼ਰ ਆਉਣ ਲੱਗਦੀਆਂ ਹਨ ਤਾਂ ਚਿਹਰਾ ਭੱਦਾ ਦਿਖਾਈ ਦੇਣ ਲੱਗਦਾ ਹੈ। ਜੇ ਤੁਸੀਂ ਵੀ ਮੱਥੇ ਦੀਆਂ ਝੁਰੜੀਆਂ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਤੋਂ ਨਿਜ਼ਾਤ ਪਾਉਣ ਦੇ ਬਾਰੇ ਕੁਝ ਆਸਾਨ ਟਿਪਸ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਲੱਸੀ
ਲੱਸੀ ਸਕਿਨ ਨੂੰ ਸਮੂਦ ਰੱਖਦਾ ਹੈ। ਲੱਸੀ 'ਚ ਲੈਕਟਿਕ ਐਸਿਡ ਅਤੇ ਅਲਫਾ-ਹਾਈਡ੍ਰਾਕਸੀ ਐਸਿਡ ਹੁੰਦਾ ਹੈ ਜੋ ਝੁਰੜੀਆਂ ਨੂੰ ਮਿਟਾਉਣ 'ਚ ਮਦਦ ਕਰਦਾ ਹੈ। ਲੱਸੀ ਨੂੰ ਤੁਸੀਂ ਮੱਥੇ ਦੀਆਂ ਝੁਰੜੀਆਂ 'ਤੇ ਲਗਾ ਕੇ ਥੱਪ-ਥਪਾਓ। ਫਿਰ ਇਸ ਨੂੰ 20 ਮਿੰਟ ਬਾਅਦ ਸਾਫ ਕਰ ਲਓ। ਸਕਿਨ ਨੂੰ ਸਾਫ ਕਰਨ ਲਈ ਕੋਸੇ ਪਾਣੀ ਦੀ ਵਰਤੋਂ ਕਰੋ।
2. ਐਲੋਵੇਰਾ ਜੈੱਲ
ਐਲੋਵੇਰਾ ਕੋਸ਼ੀਕਾਵਾਂ ਨੂੰ ਉਤੇਜਿਤ ਕਰਦਾ ਹੈ, ਜੋ ਕੋਲੇਜਨ ਅਤੇ ਐਲਿਸਿਟਨ ਨੂੰ ਵਧਾਉਂਦੇ ਹਨ। ਉਂਝ ਹੀ ਇਸ 'ਚ ਮੌਜੂਦ ਪ੍ਰੋਟੀਨ ਚਮੜੀ ਨੂੰ ਫਰਮ ਅਤੇ ਲੋਚਦਾਰ ਰੱਖਦਾ ਹੈ। ਇਸ ਤੋਂ ਇਲਾਵਾ ਮੱਥੇ ਦੀਆਂ ਝੁਰੜੀਆਂ ਹਟਾਉਣ ਲਈ ਐਲੋਵੇਰਾ ਦੀ ਮੋਟੀ ਲੇਅਰ ਲੈ ਕੇ ਝੁਰੜੀਆਂ 'ਤੇ ਲਗਾਓ। ਫਿਰ ਸੁੱਕਣ ਤੋਂ ਬਾਅਦ ਇਸ ਨੂੰ ਧੋ ਲਓ।
3. ਐਵੋਕਾਡੋ ਪਲਪ ਜਾਂ ਤੇਲ
ਸੁਆਦ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਐਵੋਕਾਡੋ ਚਿਹਰੇ ਦੀਆਂ ਝੁਰੜੀਆਂ ਨੂੰ ਹਟਾਉਣ 'ਚ ਕਾਫੀ ਫਾਇਦੇਮੰਦ ਹੁੰਦਾ ਹਾ। ਸਭ ਤੋਂ ਪਹਿਲਾਂ ਐਵੋਕਾਡੋ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲਓ। ਫਿਰ ਇਸ ਦੇ ਪਲਪ ਨੂੰ ਝੁਰੜੀਆਂ 'ਤੇ ਲਗਾਓ। ਤੁਸੀਂ ਚਾਹੋ ਤਾਂ ਐਵੋਕਾਡੋ ਤੇਲ ਵੀ ਮੱਥੇ 'ਤੇ ਲਗਾ ਸਕਦੇ ਹੋ। ਫਿਰ ਇਸ ਨੂੰ 20 ਮਿੰਟ ਤੋਂ ਪਹਿਲਾਂ ਹੀ ਸਾਫ ਕਰ ਲਓ।
4. ਹਲਦੀ ਦੀ ਪੇਸਟ
ਹਲਦੀ ਦੀ ਵਰਤੋਂ ਚਿਹਰੇ ਦੀ ਦੇਖਭਾਲ ਲਈ ਸਦੀਆਂ ਤੋਂ ਕੀਤੀ ਜਾ ਰਹੀ ਹੈ। ਹਲਦੀ 'ਚ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਚਿਹਰੇ ਦੀ ਝੁਰੜੀਆਂ ਮਿਟਾਉਣ 'ਚ ਮਦਦ ਕਰਦੇ ਹਨ। ਪਾਣੀ 'ਚ ਹਲਦੀ ਪਾਊਡਰ ਨੂੰ ਮਿਕਸ ਕਰਕੇ ਮੱਥੇ ਦੀਆਂ ਝੁਰੜੀਆਂ 'ਤੇ ਲਗਾਓ। ਤੁਸੀਂ ਚਾਹੋ ਤਾਂ 1 ਚੱਮਚ ਹਲਦੀ ਪਾਊਡਰ 'ਚ 2 ਚੱਮਚ ਐਲੋਵੇਰਾ ਜੈੱਲ ਅਤੇ ਅੱਧਾ ਕੱਪ ਆਰਗੇਨਿਕ ਨਾਰੀਅਲ ਤੇਲ ਮਿਲਾ ਕੇ ਐਂਟੀ-ਰਿੰਕਲਸ ਕ੍ਰੀਮ ਬਣਾ ਕੇ ਵੀ ਲਗਾ ਸਕਦੇ ਹੋ।
5. ਅਨਾਰ ਦਾ ਜੂਸ ਪੀਓ
ਅਨਾਰ ਚਿਹਰੇ ਦੀਆਂ ਝੁਰੜੀਆਂ ਮਿਟਾਉਣ ਦੀ ਸਮੱਸਿਆ ਹੋਣ ਤੋਂ ਰੋਕਦਾ ਹੈ। ਰੋਜ਼ਾਨਾ 1 ਗਲਾਸ ਅਨਾਰ ਦਾ ਜੂਸ ਲਓ ਅਤੇ ਆਪਣੇ ਮੱਥੇ ਦੀ ਝੁਰੜੀਆਂ ਵੀ ਚੈਕ ਕਰੋ ਤੁਹਾਨੂੰ ਕਾਫੀ ਫਰਕ ਨਜ਼ਰ ਆਵੇਗਾ। ਇਸ ਤੋਂ ਇਲਾਵਾ ਅਨਾਰ ਦਾ ਜੂਸ ਹੈਲਦੀ ਡਾਈਟ ਦਾ ਵੀ ਹਿੱਸਾ ਹੈ, ਜਿਸ ਨਾਲ ਹੋਰ ਵੀ ਕਈ ਹੈਲਥ ਅਤੇ ਬਿਊਟੀ ਸੰਬੰਧੀ ਸਮੱਸਿਆ ਦੂਰ ਹੁੰਦੀਆਂ ਹਨ।
ਰੋਜ਼ਾਨਾ ਆੜੂ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY