ਨਵੀਂ ਦਿੱਲੀ— ਆੜੂ ਕਾਫੀ ਹਦ ਤੱਕ ਸੇਬ ਵਰਗਾ ਦਿੱਸਦਾ ਹੈ ਪਰ ਇਸ ਦਾ ਬਾਹਰੀ ਪੀਲਾ ਰੰਗ ਅਤੇ ਇਸ ਦੇ ਅੰਦਰ ਦੇ ਕਠੋਰ ਬੀਜ਼ ਇਸ ਨੂੰ ਸੇਬ ਤੋਂ ਬਿਲਕੁੱਲ ਵੱਖ ਕਰ ਦਿੰਦੇ ਹਨ। ਆੜੂ 'ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਮਿਨਰਲਸ ਅਤੇ ਫਾਈਬਰ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ।ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹੈ। ਇਹ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਈ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਇਸ ਨੂੰ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਭਾਰ ਨੂੰ ਕੰਟਰੋਲ ਕਰੇ
ਆੜੂ 'ਚ ਬਹੁਤ ਹੀ ਘੱਟ ਕੈਲੋਰੀ ਪਾਈ ਜਾਂਦੀ ਹੈ। ਇਸ ਲਈ ਜੇਕਰ ਤੁਸੀਂ ਇਸ ਨੂੰ ਨਾਸ਼ਤੇ 'ਚ ਖਾਂਦੇ ਹੋ ਤਾਂ ਲੰਚ ਟਾਈਮ ਤੁਹਾਨੂੰ ਹੋਰ ਕੁਝ ਖਾਣ ਦੀ ਲੋੜ ਨਹੀਂ ਹੁੰਦੀ। ਇਸ ਤਰ੍ਹਾਂ ਇਹ ਭਾਰ ਨੂੰ ਕੰਟਰੋਲ ਕਰਨ 'ਚ ਸਹਾਈ ਹੁੰਦਾ ਹੈ।
2. ਇਮਊਨ ਸਿਸਟਮ ਨੂੰ ਮਜ਼ਬੂਤ ਕਰੇ
ਆੜੂ 'ਚ ਵਿਟਾਮਿਨ ਸੀ ਵੀ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਐਂਟੀ-ਆਕਸੀਡੈਂਟ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਸਾਡੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ।
3. ਕਿਡਨੀ ਲਈ ਫਾਇਦੇਮੰਦ
ਇਸ 'ਚ ਪਾਇਆ ਜਾਣ ਵਾਲਾ ਪੋਟਾਸ਼ੀਅਮ, ਤੁਹਾਡੀ ਕਿਡਨੀ ਲਈ ਬਹੁਤ ਫਾਇਦੇਮੰਦ ਹੈ। ਇਹ ਤੁਹਾਡੇ ਯੂਰੀਨਰੀ ਬਲੈਡਰ ਲਈ ਇਕ ਕਲੇਜਿੰਗ ਏਜੰਟ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਤੋਂ ਇਹ ਸਾਨੂੰ ਕਿਡਨੀ ਨਾਲ ਜੁੜੀਆਂ ਬੀਮਾਰੀਆਂ ਤੋਂ ਦੂਰ ਰੱਖਦਾ ਹੈ।
4. ਅੱਖਾਂ ਲਈ ਫਾਇਦੇਮੰਦ
ਅੱਖਾਂ ਨੂੰ ਸਿਹਤਮੰਦ ਅਤੇ ਉਨ੍ਹਾਂ ਦੀ ਵਿਜਨ ਪਾਵਰ ਵਧਾਉਣ ਲਈ ਇਸ ਫਲ ਦੀ ਵਰਤੋਂ ਕਰਨਾ ਫਾਇਦੇਮੰਦ ਰਹਿੰਦਾ ਹੈ। ਆੜੂ 'ਚ ਬੀਟਾ ਕੈਰੋਟੀਨ ਮੌਜੂਦ ਹੁੰਦਾ ਹੈ ਜੋ ਸਰੀਰ 'ਚ ਵਿਟਾਮਿਨ ਏ ਬਣਾਉਣ ਲਈ ਜ਼ਰੂਰੀ ਹੈ। ਵਿਟਾਮਿਨ ਏ ਰੇਟਿਨਾ ਨੂੰ ਸਿਹਤਮੰਦ ਰੱਖਣ 'ਚ ਬਹੁਤ ਮਦਦ ਕਰਦਾ ਹੈ।
5. ਕੈਂਸਰ ਤੋਂ ਬਚਾਏ
ਆੜੂ 'ਚ ਮੌਜੂਦ ਐਂਟੀ-ਆਕਸੀਡੈਂਟ ਤੁਹਾਨੂੰ ਕੈਂਸਰ ਤੋਂ ਤਾਂ ਬਚਾਉਂਦਾ ਹੀ ਹੈ ਇਹ ਕੀਮੋਪੈਰੇਥੀ ਦੇ ਸਾਈਡ ਇਫੈਕਟ ਤੋਂ ਬੱਚਣ ਦੀ ਸਮੱਰਥਾ ਨੂੰ ਵੀ ਵਧਾਉਂਦਾ ਹੈ।
ਟਮਾਟਰ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY