ਵੈੱਬ ਡੈਸਕ- ਅੱਜਕੱਲ ਟੋਟ ਬੈਗ ਫੈਸ਼ਨ ਦੀ ਦੁਨੀਆ ਵਿਚ ਛਾਏ ਹੋਏ ਹਨ। ਇਹ ਬੈਗ ਨਾ ਸਿਰਫ ਦੇਖਣ ਵਿਚ ਸਟਾਈਲਿਸ ਹੁੰਦੇ ਹਨ ਸਗੋਂ ਇਨ੍ਹਾਂ ਨੂੰ ਕੈਰੀ ਕਰਨਾ ਵੀ ਬੇਹੱਦ ਆਰਾਮਦਾਇਕ ਹੈ। ਟੋਟ ਬੈਗ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਨ੍ਹਾਂ ਦੀ ਲੋੜੀਂਦੀ ਸਪੇਸ, ਜਿਸ ਵਿਚ ਮੁਟਿਆਰਾਂ ਆਪਣੇ ਜ਼ਰੂਰੀ ਸਾਮਾਨ ਜਿਵੇਂ ਪਰਸ, ਮੇਕਅਪ, ਮੋਬਾਈਲ, ਲੈਪਟਾਪ ਅਤੇ ਹੋਰ ਚੀਜ਼ਾਂ ਆਸਾਨੀ ਨਾਲ ਰੱਖ ਸਕਦੀਆਂ ਹਨ। ਇਨ੍ਹਾਂ ਨੂੰ ਮੁਟਿਆਰਾਂ ਇੰਡੀਅਨ ਅਤੇ ਵੈਸਟਰਨ ਦੋਵੇਂ ਤਰ੍ਹਾਂ ਦੀ ਡ੍ਰੈਸਿਜ਼ ਨਾਲ ਕੈਰੀ ਕਰ ਸਕਦੀਆਂ ਹਨ। ਇਹ ਬੈਗ ਵੱਖ-ਵੱਖ ਵੈਰਾਇਟੀ, ਰੰਗਾਂ ਅਤੇ ਪੈਟਰਨ ਵਿਚ ਮੁਹੱਈਆ ਹੁੰਦੇ ਹਨ।
ਮੁਟਿਆਰਾਂ ਆਪਣੇ ਸਟਾਈਲ ਅਤੇ ਲੋੜ ਦੇ ਹਿਸਾਬ ਨਾਲ ਟੋਟ ਬੈਗ ਚੁਣਨਾ ਪਸੰਦ ਕਰਦੀਆਂ ਹਨ। ਕੁਝ ਨੂੰ ਬਲੈਕ, ਵ੍ਹਾਈਟ ਜਾਂ ਬਲੈਗ ਐਂਡ ਵ੍ਹਾਈਟ ਟੋਟ ਬੈਗ ਜ਼ਿਆਦਾ ਪਸੰਦ ਆਉਂਦੇ ਹਨ ਕਿਉਂਕਿ ਇਹ ਹਰ ਤਰ੍ਹਾਂ ਦੀ ਡ੍ਰੈਸਿਜ਼ ਨਾਲ ਆਸਾਨੀ ਨਾਲ ਮੈਚ ਹੋ ਜਾਂਦੇ ਹਨ। ਟੋਟ ਬੈਗ ਸ਼ਾਪਿੰਗ, ਦਫਤਰ, ਪਾਰਟੀ, ਆਊਟਿੰਗ ਜਾਂ ਪਿਕਨਿਕ ਲਈ ਵੀ ਆਦਰਸ਼ ਹਨ। ਟੋਟ ਬੈਗ ਦੀ ਮਜਬੂਤ ਸਟ੍ਰਿਪਸ ਇਨ੍ਹਾਂ ਨੂੰ ਹੋਰ ਵੀ ਆਕਰਸ਼ਕ ਬਣਾਉਂਦੀਆਂ ਹਨ। ਇਹ ਹਰ ਉਮਰ ਦੀਆਂ ਔਰਤਾਂ ਲਈ ਇਕ ਪਰਫੈਕਟ ਪਸੰਦ ਹਨ ਜੋ ਨਾ ਸਿਰਫ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ ਸਗੋਂ ਉਨ੍ਹਾਂ ਦੇ ਫੈਸ਼ਨ ਸਟੇਟਮੈਂਟ ਨੂੰ ਵੀ ਹੋਰ ਮਜਬੂਤ ਬਣਾਉਂਦੇ ਹਨ। ਟੋਟ ਬੈਗ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਕੈਨਵਾਸ ਟੋਟ ਬੈਗ ਕੈਨਵਾਸ ਸਮੱਗਰੀ ਨਾਲ ਬਣੇ ਹੁੰਦੇ ਹਨ ਅਤੇ ਜ਼ਿਆਦਾ ਸ਼ਾਪਿੰਗ ਜਾਂ ਦੈਨਿਕ ਵਰਤੋਂ ਲਈ ਵਰਤੇ ਜਾਂਦੇ ਹਨ। ਕਾਟਨ ਟੋਟ ਬੈਗ ਕਾਟਨ ਸਮੱਗਰੀ ਨਾਲ ਬਣੇ ਹੁੰਦੇ ਹਨ ਅਤੇ ਵਾਤਾਵਰਣ ਅਨੁਕੂਲ ਹੁੰਦੇ ਹਨ। ਇਨ੍ਹਾਂ ਨੂੰ ਜ਼ਿਆਦਾਤਰ ਸ਼ਾਪਿੰਗ ਬੈਗ ਵਜੋਂ ਵਰਤਿਆ ਜਾਂਦਾ ਹੈ। ਜੂਟ ਟੋਟ ਬੈਗ ਜੂਟ ਸਮੱਗਰੀ ਨਾਲ ਬਣੇ ਹੁੰਦੇ ਹਨ ਅਤੇ ਬਾਇਓਡਿਗ੍ਰੇਡੇਬਲ ਹੁੰਦੇ ਹਨ। ਪ੍ਰਿੰਟਿਡ ਟੋਟ ਬੈਗ ਵੱਖ-ਵੱਖ ਡਿਜ਼ਾਈਨਾਂ ਅਤੇ ਪ੍ਰਿੰਟਸ ਨਾਲ ਆਉਂਦੇ ਹਨ ਅਤੇ ਜ਼ਿਆਦਾਤਰ ਫੈਸ਼ਨ ਸਟੇਟਮੈਂਟ ਵਜੋਂ ਵਰਤੋਂ ਕੀਤੇ ਜਾਂਦੇ ਹਨ। ਇਹ ਬੈਗ ਅੱਜਕੱਲ ਬਹੁਤ ਟਰੈਂਡ ਵਿਚ ਹਨ।
ਫੋਲਡੇਬਲ ਟੋਟ ਬੈਗ ਆਸਾਨੀ ਨਾਲ ਸਟੋਰ ਕੀਤੇ ਜਾ ਸਕਦੇ ਹਨ। ਇਨ੍ਹਾਂ ਨੂੰ ਜ਼ਿਆਦਾਤਰ ਯਾਤਰਾ ਜਾਂ ਸ਼ਾਪਿੰਗ ਲਈ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਵਿੰਡੋ ਟੋਟ ਬੈਗ ਵਿਚ ਇਕ ਪਾਰਦਰਸ਼ੀ ਵਿੰਡੋ ਹੁੰਦੀ ਹੈ ਜਿਸ ਨਾਲ ਅੰਦਰ ਦੀ ਸਮੱਗਰੀ ਦਿਖਾਈ ਦਿੰਦੀ ਹੈ। ਇਨ੍ਹਾਂ ਬੈਗਾਂ ਨੂੰ ਹੋਰ ਖੂਬਸੂਰਤ ਬਣਾਉਣ ਲਈ ਮੁਟਿਆਰਾਂ ਇਨ੍ਹਾਂ ਨਾਲ ਤਰ੍ਹਾਂ-ਤਰ੍ਹਾਂ ਦੇ ਸਕਾਰਫ, ਚਾਰਮਸ ਅਤੇ ਹੋਰ ਅਸੈੱਸਰੀਜ਼ ਜੋੜਦੀਆਂ ਹਨ ਜੋ ਇਨ੍ਹਾਂ ਦੀ ਸ਼ੋਭਾ ਨੂੰ ਹੋਰ ਵਧਾਉਂਦੇ ਹਨ।
ਰੋਜ਼ ਕਿੰਨੇ ਕਿਲੋਮੀਟਰ ਕਰਨੀ ਚਾਹੀਦੀ ਹੈ ਸੈਰ ? ਏਮਜ਼ ਦੇ ਡਾਕਟਰਾਂ ਨੇ ਦਿੱਤੀ ਸਲਾਹ
NEXT STORY