ਹੈਲਥ ਡੈਸਕ- ਅੱਜਕੱਲ੍ਹ ਛੋਟੇ ਬੱਚਿਆਂ 'ਚ ਚਿੱਟੇ ਵਾਲਾਂ ਦੀ ਸਮੱਸਿਆ ਵੱਧ ਰਹੀ ਹੈ। ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਵਾਲਾਂ ਦਾ ਚਿੱਟੇ ਹੋਣਾ ਉਮਰ ਵੱਧਣ ਦੀ ਨਿਸ਼ਾਨੀ ਹੈ ਪਰ ਹੁਣ 5 ਤੋਂ 8 ਸਾਲ ਦੇ ਬੱਚਿਆਂ 'ਚ ਵੀ ਇਹ ਦਿੱਖ ਰਹੀ ਹੈ। ਚਾਈਲਡ ਸਪੈਸ਼ਲਿਸਟ ਡਾਕਟਰਾਂ ਨੇ ਇਸ ਵੱਧ ਰਹੀ ਸਮੱਸਿਆ ਦੇ ਕਾਰਨ ਅਤੇ ਆਸਾਨ ਹੱਲ ਬਾਰੇ ਹਾਲ ਹੀ 'ਚ ਇਕ ਵੀਡੀਓ 'ਚ ਜਾਣਕਾਰੀ ਦਿੱਤੀ ਹੈ।
ਮਾਪਿਆਂ ਨੂੰ ਕਿਉਂ ਹੈ ਚਿੰਤਾ
ਸਿਹਤ ਸੰਬੰਧੀ ਡਰ: ਮਾਪੇ ਸੋਚਦੇ ਹਨ ਕਿ ਕਿਧਰੇ ਬੱਚੇ ਨੂੰ ਕੋਈ ਗੰਭੀਰ ਬੀਮਾਰੀ ਤਾਂ ਨਹੀਂ।
ਸਮਾਜਿਕ ਦਬਾਅ: ਪਰਿਵਾਰਕ ਅਤੇ ਰਿਸ਼ਤੇਦਾਰ ਪੁੱਛਦੇ ਰਹਿੰਦੇ ਹਨ ਕਿ ਇੰਨੀ ਛੋਟੀ ਉਮਰ 'ਚ ਵਾਲ ਕਿਉਂ ਚਿੱਟੇ ਹੋ ਗਏ।
ਬੱਚੇ ਦਾ ਆਤਮ ਵਿਸ਼ਵਾਸ: ਬੱਚਾ ਆਪਣੇ ਲੁੱਕ ਨਾਲ ਅਸਹਿਜ ਮਹਿਸੂਸ ਕਰ ਸਕਦਾ ਹੈ।
ਭਵਿੱਖ ਦੀ ਚਿੰਤਾ: ਮਾਪੇ ਡਰਦੇ ਹਨ ਕਿ ਸਮੱਸਿਆ ਅੱਗੇ ਹੋਰ ਵੱਧ ਨਾ ਜਾਵੇ।
ਬੱਚਿਆਂ ਦੇ ਚਿੱਟੇ ਵਾਲਾਂ ਦੇ ਕਾਰਨ
ਪੋਸ਼ਣ ਦੀ ਕਮੀ: ਵਿਟਾਮਿਨ B12, ਆਇਰਨ, ਪ੍ਰੋਟੀਨ ਅਤੇ ਜ਼ਿੰਕ ਦੀ ਕਮੀ ਵਾਲਾਂ 'ਚ ਮੇਲਾਨਿਨ ਬਣਨ ਦੀ ਪ੍ਰਕਿਰਿਆ ਪ੍ਰਭਾਵਿਤ ਕਰ ਸਕਦੀ ਹੈ।
ਥਾਇਰਾਇਡ ਦੀ ਸਮੱਸਿਆ: ਬੱਚੇ ਦਾ ਥਾਇਰਾਇਡ ਅਸੰਤੁਲਿਤ ਹੋਣ ਨਾਲ ਵਾਲ ਚਿੱਟੇ ਹੋ ਸਕਦੇ ਹਨ।
ਜੈਨੇਟਿਕ ਕਾਰਨ: ਜੇ ਪਰਿਵਾਰ 'ਚ ਮਾਤਾ-ਪਿਤਾ ਜਾਂ ਦਾਦਾ-ਦਾਦੀ ਦੇ ਵਾਲ ਛੋਟੀ ਉਮਰ 'ਚ ਚਿੱਟੇ ਹੋਏ ਹੋਣ ਤਾਂ ਬੱਚੇ 'ਚ ਵੀ ਇਹ ਸਮੱਸਿਆ ਆ ਸਕਦੀ ਹੈ।
ਜ਼ਰੂਰੀ ਟੈਸਟ
ਵਿਟਾਮਿਨ B12 ਟੈਸਟ
ਆਇਰਨ ਲੈਵਲ ਟੈਸਟ
ਥਾਇਰਾਇਡ ਟੈਸਟ
ਘਰੇਲੂ ਉਪਾਅ
ਬੱਚਿਆਂ ਨੂੰ ਆਂਵਲਾ (ਕੱਚਾ ਜਾਂ ਰਸ) ਖਿਲਾਓ।
ਹਫ਼ਤੇ 'ਚ 2-3 ਵਾਰੀ ਆਂਵਲਾ ਜਾਂ ਨਾਰੀਅਲ ਤੇਲ ਨਾਲ ਮਾਲਿਸ਼ ਕਰੋ।
ਬੱਚਿਆਂ ਨੂੰ ਭਿੱਜੀ ਹੋਈ ਕਿਸ਼ਮਿਸ਼ ਰੋਜ਼ ਖਿਲਾਓ।
ਮੇਥੀ ਦੇ ਦਾਣੇ ਅਤੇ ਕੜੀ ਪੱਤੇ ਦਾ ਉਬਲਿਆ ਪਾਣੀ ਠੰਡਾ ਕਰਕੇ ਪਿਲਾਓ।
ਮਾਪਿਆਂ ਲਈ ਸਲਾਹ
ਚਿੱਟੇ ਵਾਲਾਂ ਦੇ ਮਾਮਲੇ 'ਚ ਘਬਰਾਉਣ ਦੀ ਲੋੜ ਨਹੀਂ।
ਸਮੇਂ 'ਤੇ ਡਾਕਟਰ ਦੀ ਸਲਾਹ ਲੈਣਾ ਅਤੇ ਬੱਚਿਆਂ ਦੀ ਡਾਈਟ 'ਚ ਸੁਧਾਰ ਕਰਨਾ ਸਭ ਤੋਂ ਜ਼ਰੂਰੀ ਹੈ।
ਸੰਤੁਲਿਤ ਭੋਜਨ, ਚੰਗੀ ਨੀਂਦ ਅਤੇ ਸਹੀ ਪੋਸ਼ਣ ਨਾਲ ਬੱਚਿਆਂ ਦੇ ਵਾਲ ਦੁਬਾਰਾ ਸਿਹਤਮੰਦ ਬਣਾਏ ਜਾ ਸਕਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ ਲਈ ਘਾਤਕ ਹੈ ਹਾਈ ਬਲੱਡ ਪ੍ਰੈਸ਼ਰ, ਨਾ ਕਰੋ ਨਜ਼ਰਅੰਦਾਜ਼
NEXT STORY