ਹੈਲਥ ਡੈਸਕ- ਜੇ ਤੁਹਾਡੀ ਰੋਗ-ਪ੍ਰਤੀਰੋਧਕ ਸਮਰੱਥਾ (ਇਮਿਊਨਿਟੀ) ਕਮਜ਼ੋਰ ਹੈ, ਤਾਂ ਬਦਲਦੇ ਮੌਸਮ 'ਚ ਤੁਸੀਂ ਵੀ ਵਾਇਰਲ ਫਲੂ ਦੀ ਲਪੇਟ 'ਚ ਆ ਸਕਦੇ ਹੋ। ਆਪਣੀ ਸਿਹਤ ਖਰਾਬ ਹੋਣ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਇਮਿਊਨ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇ। ਕੁਝ ਛੋਟੀਆਂ-ਛੋਟੀਆਂ ਆਦਤਾਂ ਤੁਹਾਨੂੰ ਵਾਇਰਲ ਤੋਂ ਬਚਾ ਸਕਦੀਆਂ ਹਨ।
ਇਹ ਟਿੱਪਸ ਜ਼ਰੂਰ ਅਪਣਾਓ
- ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਜ਼ਰੂਰ ਪਹਿਨੋ।
- ਭੀੜ ਵਾਲੀਆਂ ਥਾਵਾਂ ਤੋਂ ਬਚੋ ਕਿਉਂਕਿ ਉੱਥੇ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ।
- ਜੇ ਤੁਹਾਨੂੰ 2 ਦਿਨ ਤੋਂ ਵੱਧ ਬੁਖ਼ਾਰ ਹੈ, ਤਾਂ ਬਿਨਾਂ ਦੇਰੀ ਡਾਕਟਰ ਨਾਲ ਸੰਪਰਕ ਕਰੋ।
ਧਿਆਨ 'ਚ ਰੱਖਣ ਵਾਲੀਆਂ ਗੱਲਾਂ
- ਆਪਣੇ ਆਪ ਨੂੰ ਹਮੇਸ਼ਾ ਹਾਈਡਰੇਟਡ ਰੱਖੋ। ਜੇ ਪਾਣੀ ਘੱਟ ਪੀ ਰਹੇ ਹੋ, ਤਾਂ ORS ਦਾ ਘੋਲ ਪੀ ਸਕਦੇ ਹੋ।
- ਖਾਣ ਤੋਂ ਪਹਿਲਾਂ, ਬਾਹਰੋਂ ਘਰ ਆਉਣ 'ਤੇ ਜਾਂ ਮੂੰਹ ਨੂੰ ਛੂਹਣ ਤੋਂ ਪਹਿਲਾਂ ਹੱਥ ਧੋਣਾ ਨਾ ਭੁੱਲੋ।
- ਸਿਹਤਮੰਦ ਅਤੇ ਬੈਲੈਂਸਡ ਡਾਇਟ ਫੋਲੋ ਕਰੋ ਤਾਂ ਜੋ ਇਮਿਊਨਿਟੀ ਮਜ਼ਬੂਤ ਰਹੇ।
ਵਾਇਰਲ ਦੇ ਮੁੱਖ ਲੱਛਣ
- ਸਰਦੀ, ਖੰਘ ਅਤੇ ਗਲੇ 'ਚ ਦਰਦ/ਖਰਾਸ਼।
- ਥਕਾਵਟ ਅਤੇ ਸਰੀਰ ਦਰਦ।
- ਤੇਜ਼ ਬੁਖ਼ਾਰ, ਉਲਟੀ, ਦਸਤ ਜਾਂ ਪੇਟ ਦਰਦ।
- ਸਿਰ ਦਰਦ ਵੀ ਵਾਇਰਲ ਦਾ ਸੰਕੇਤ ਹੋ ਸਕਦਾ ਹੈ।
- ਜੇ ਇਹ ਸਾਰੇ ਲੱਛਣ ਇਕੱਠੇ ਮਹਿਸੂਸ ਹੋਣ, ਤਾਂ ਤੁਰੰਤ ਡਾਕਟਰੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
OMG! ਪੱਥਰੀ ਦੌਰਾਨ ਖਾਧੀ ਹੋਮਿਓਪੈਥੀ ਦਵਾਈ, ਕਿਡਨੀ ਹੋ ਗਈ ਖ਼ਰਾਬ
NEXT STORY