ਨਵੀਂ ਦਿੱਲੀ— ਅੱਖਾਂ ਦਾ ਸਿਹਤਮੰਦ ਹੋਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਹੀ ਸਾਨੂੰ ਖੂਬਸੂਰਤ ਦੁਨੀਆਂ ਦਖਾਉਣ 'ਚ ਮਦਦ ਕਰਦੀ ਹੈ। ਲਗਾਤਾਰ ਕੰਪਿਊਟਰ ਸਕਰੀਨ 'ਤੇ ਕੰਮ ਕਰਨ ਨਾਲ, ਨੀਂਦ ਪੂਰੀ ਨਾ ਹੋਣਾ ਅਤੇ ਚੰਗੀ ਡਾਈਟ ਨਾ ਲੈਣ ਦੀ ਵਜ੍ਹਾ ਨਾਲ ਇਹ ਕਾਲੇ ਘੇਰੇ ਹੋ ਜਾਂਦੇ ਹਨ। ਜਿਸ ਨਾਲ ਚਿਹਰੇ ਦੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ। ਕੁਝ ਘਰੇਲੂ ਨੁਸਖੇ ਅਪਣਾ ਕੇ ਡਾਰਕ ਸਰਕਲ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਹੀ ਘਰੇਲੂ ਨੁਸਖਿਆ ਬਾਰੇ
1. ਆਲੂ ਕਾਲੇ ਘੇਰੇ ਦੀ ਸਮੱਸਿਆ ਦੂਰ ਕਰਨ 'ਚ ਮਦਦ ਕਰਦਾ ਹੈ। ਇਸ ਲਈ ਆਲੂ ਦੇ ਸਲਾਈਸ ਕੱਟ ਕੇ ਅੱਖਾਂ ਦੇ ਥੱਲੇ ਰੱਖਣ ਨਾਲ ਕਾਫੀ ਲਾਭ ਹੁੰਦਾ ਹੈ।
2. 1 ਚਮਚ ਗੁਲਾਬ ਜਲ 'ਚ 2 ਚਮਚ ਦਹੀ ਅਤੇ ਨਿੰਬੂ ਦਾ ਰਸ ਮਿਲਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਨੂੰ ਅੱਖਾਂ ਦੇ ਥੱਲੇ ਕੁਝ ਦੇਰ ਲਈ ਲਗਾ ਕੇ ਰੱÎਖੋ ਅਤੇ ਫਿਰ ਸਾਧੇ ਪਾਣੀ ਨਾਲ ਧੋ ਲਓ। ਇਸ ਨਾਲ ਕਾਲੇ ਘੇਰੇ ਦੂਰ ਹੋ ਜਾਂਦੇ ਹਨ।
3. ਬਾਦਾਮ ਦੀ ਪੇਸਟ 'ਚ ਥੋੜ੍ਹਾ ਜਿਹਾ ਦੁੱਧ ਮਿਲਾਕੇ ਅੱਖਾਂ ਦੇ ਥੱਲੇ ਲਗਾਕੇ ਰੱਖਣ ਦੇ ਕੁਝ ਦੇਰ ਬਾਅਦ ਪਾਣੀ ਨਾਲ ਧੋ ਲਓ। ਰੋਜ਼ਾਨਾ ਅਜਿਹਾ ਕਰਨ ਨਾਲ ਬਹੁਤ ਜਲਦੀ ਕਾਲੇ ਘੇਰੇ ਤੋਂ ਛੁਟਕਾਰਾ ਮਿਲ ਜਾਂਦਾ ਹੈ।
4. ਗਰਮੀਆਂ 'ਚ ਖੀਰਾ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਇਸ ਦੇ ਨਾਲ ਹੀ ਇਹ ਕਾਲੇ ਘੇਰੇ ਦੂਰ ਕਰਨ ਦਾ ਕੰਮ ਵੀ ਕਰਦੀ ਹੈ। ਖੀਰੇ ਦੇ ਰਸ 'ਚ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਨਾਲ ਕਾਲੇ ਘੇਰੇ ਸਾਫ ਹੋ ਜਾਂਦੇ ਹਨ।
5. ਟਮਾਟਰ ਦੇ ਰਸ ਨਾਲ ਵੀ ਕਾਲੇ ਘੇਰਿਆ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਲਈ ਟਮਾਟਰ ਨੂੰ ਕਦੂਕਸ ਕਰੋ ਅਤੇ ਇਸ ਦੇ ਰਸ ਨੂੰ ਅੱਖਾਂ ਦੇ ਥੱਲੇ ਲਗਾਓ ਇਸ ਨਾਲ ਕਾਫੀ ਲਾਭ ਹੁੰਦਾ ਹੈ।
ਕਲੌਂਜੀ (ਕਾਲਾ ਜੀਰਾ) ਨਾਲ ਕਰੋ ਆਪਣੇ ਵਾਲਾਂ ਦੀ ਸੁੰਦਰਤਾ 'ਚ ਵਾਧਾ
NEXT STORY