ਨਵੀਂ ਦਿੱਲੀ— ਅੱਖਾਂ ਤੋਂ ਹੀ ਚਿਹਰੇ ਦੀ ਸੁੰਦਰਤਾ ਵਧਦੀ ਹੈ ਪਰ ਕੁਝ ਔਰਤਾਂ ਦੀਆਂ ਪਲਕਾਂ ਅਤੇ ਆਈਬਰੋ ਜ਼ਿਆਦਾ ਘਣੀਆਂ ਨਹੀਂ ਹੁੰਦੀਆਂ। ਜਿਸ ਵਜ੍ਹਾ ਨਾਲ ਅੱਖਾਂ ਸੋਹਣੀਆਂ ਨਹੀਂ ਲਗਦੀਆਂ ਇਸ ਲਈ ਔਰਤਾਂ ਪਲਕਾਂ ਅਤੇ ਆਈਬਰੋ ਨੂੰ ਘਣਾ ਕਰਨ ਦੇ ਲਈ ਬਿਊਟੀ ਪ੍ਰੋਡਕਟ ਦਾ ਇਸਤੇਮਾਲ ਕਰਦੀਆਂ ਹਨ ਜਿਸ ਨਾਲ ਉਸ ਸਮੇਂ ਤੱਕ ਤਾਂ ਅੱਖਾਂ ਸੋਹਣੀਆਂ ਲੱਗਦੀਆਂ ਹਨ ਪਰ ਮੇਕਅੱਪ ਦੇ ਬਿਨਾਂ ਅੱਖਾਂ ਅਧੂਰੀਆਂ ਲੱਗਣ ਲੱਗਦੀਆਂ ਹਨ। ਇਸ ਲਈ ਇਕ ਆਸਾਨ ਘਰੇਲੂ ਨੁਸਖਾ ਅਪਣਾ ਕੇ ਤੁਸੀਂ ਆਪਣੀਆਂ ਪਲਕਾਂ ਨੂੰ ਲੰਬਾ ਅਤੇ ਸੰਘਣਾ ਬਣਾ ਸਕਦੇ ਹੋ।
ਸਮੱਗਰੀ
- 1 ਛੋਟਾ ਚਮਚ ਐਲੋਵੇਰਾ ਜੈੱਲ
- 2 ਛੋਟੇ ਚਮਚ ਅਰੰਡੀ ਦਾ ਤੇਲ
- 2 ਵਿਟਾਮਿਨ ਈ ਕੈਪਸੂਲ
ਵਿਧੀ
ਇਕ ਕੌਲੀ 'ਚ ਐਲੋਵੇਰਾ ਜੈੱਲ, ਅਰੰਡੀ ਦਾ ਤੇਲ ਅਤੇ ਵਿਟਾਮਿਨ ਈ ਕੈਪਸੂਲ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰਕੇ ਇਕ ਸੀਰਮ ਤਿਆਰ ਕਰੋ। ਇਸ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ ਪਲਕਾਂ ਅਤੇ ਆਈਬਰੋ 'ਤੇ ਲਗਾਓ ਅਤੇ ਸਵੇਰੇ ਚਿਹਰਾ ਧੋ ਲਓ। 3 ਦਿਨਾਂ ਤੱਕ ਇਸ ਦਾ ਲਗਾਤਾਰ ਇਸਤੇਮਾਲ ਕਰਨ ਨਾਲ ਆਈਬਰੋ ਅਤੇ ਪਲਕਾਂ ਸੰਘਣੀਆਂ ਹੋ ਜਾਣਗੀਆਂ।
ਨਾਸ਼ਤੇ 'ਚ ਕਰੋ ਇਸ ਇਕ ਫਲ ਦੀ ਵਰਤੋ, ਫਿਰ ਦੇਖੋ ਕਮਾਲ
NEXT STORY